Prime Punjab Times

Latest news
ਨਜਾਇਜ਼ ਸ਼ਰਾਬ ਸਮੇਤ ਦੋਸ਼ੀ ਕਾਬੂ,ਐਕਸਾਈਜ਼ ਵਿਭਾਗ ਨੂੰ ਲੰਮੇ ਸਮੇਂ ਤੋਂ ਪੈ ਰਿਹਾ ਸੀ ਨੁਕਸਾਨ ਨੀਟ ਪ੍ਰੀਖਿਆ : ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 5 ਜਾਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਆਧਿਆਤਮਿਕ ਆਭਾ ਵਿੱਚ ਸਜੀ ਸਾਦਗੀ,17 ਜੋੜਿਆਂ ਦਾ ਮੰਗਲਮਈ ਵਿਆਹਿਕ ਬੰਧਨ DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਸ਼ਮਿਤਾ ਵਲੋਂ ਤਾਈਕਵਾਡ 'ਚ ਸ਼ਾਨਦਾਰ ਪ੍ਰਦਰਸ਼ਨ  ਆਸ਼ਾ ਵਰਕਰਾਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ : ਡਾ.ਸੁਦੇਸ਼ ਰਾਜਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵੱਲੋਂ E-Cardify ਐਪ ਲਾਂਚ ਕੀਤੀ ਗਈ KMS ਕਾਲਜ ਦੇ ਬੀ.ਐਸ.ਸੀ ਮੈਡੀਕਲ ਲੈਬ ਸਾਇੰਸ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ : ਪ੍ਰਿੰਸੀਪਲ ਡਾ. ਮਾਨਵ ਸੈਣੀ ਪੁਲਿਸ ਦਾ ਨਸ਼ਾ ਤਸਕਰਾਂ ‘ਤੇ ਵੱਡਾ ਵਾਰ, 2.199 ਕਿਲੋ ਹੈਰੋਇਨ ਅਤੇ ਪਿਸਟਲ ਸਮੇਤ ਮੁਲਜ਼ਮ ਕਾਬੂ ਦਸੂਹਾ ਹੁਸ਼ਿਆਰਪੁਰ ਹਾਈਵੇ ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌ+ਤ ਐਚ.ਪੀ.ਵੀ.ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ : ਡਾ. ਸੁਦੇਸ਼ ਰਾਜਨ
ADVERTISEMENT
You are currently viewing UPDATES.. ਅੱਠਵੀਂ ਬੋਰਡ ਦੇ ਨਤੀਜੇ ਵਿੱਚ ਸਰਕਾਰੀ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ

UPDATES.. ਅੱਠਵੀਂ ਬੋਰਡ ਦੇ ਨਤੀਜੇ ਵਿੱਚ ਸਰਕਾਰੀ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ / ਦਸੂਹਾ (ਚੌਧਰੀ) 

ਸਰਕਾਰੀ ਸਕੂਲਾਂ ਦੇ 14 ਅਤੇ ਪ੍ਰਾਈਵੇਟ ਸਕੂਲਾਂ ਦੇ 9 ਵਿਦਿਆਰਥੀ ਮੈਰਿਟ ਵਿੱਚ

ਭੰਬੋਤਾੜ ਦੀ ਸਿਮਰਨ ਰਹੀ ਜਿਲ੍ਹਾ ਹੁਸ਼ਿਆਰਪੁਰ ਵਿੱਚ ਅੱਵਲ

28 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਅਨੁਸਾਰ ਅੱਠਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਲ੍ਹੇ ਦੇ 23 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕੀਤਾ ਜਿਨ੍ਹਾਂ ਵਿੱਚ 14 ਵਿਦਿਆਰਥੀ ਸਰਕਾਰੀ ਸਕੂਲ ਅਤੇ 9 ਪ੍ਰਾਈਵੇਟ ਸਕੂਲਾਂ ਦੇ ਹਨ। ਇਸ ਮਾਣਮੱਤੀ ਪ਼੍ਰਾਪਤੀ ਤੇ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਜਿਲ੍ਹੇ ਹੋਣਹਾਰ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਆਪਣੇ ਇਨ੍ਹਾਂ ਚਮਕਦੇ ਸਿਤਾਰਿਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਾ ਹੈ। ਇਹ ਜਾਣਕਾਰੀ ਦਿੰਦਿਆਂ ਹਰਭਗਵੰਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਭੰਬੋਤਾੜ ਹਾਰ ਦੀ ਵਿਦਿਆਰਥਣ ਸਿਮਰਨ ਸਪੁੱਤਰੀ ਅਸ਼ੋਕ ਕੁਮਾਰ ਨੇ 596/600 ਅੰਕ ਹਾਸਿਲ ਕਰਕੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਦਿਆਂ ਪੰਜਾਬ ਦੀ ਮੈਰਿਟ ਸੂਚੀ ਵਿੱਚ ਚੌਥਾ ਰੈਂਕ ਅਤੇ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਗਵਾਲ ਦੇ ਵਿਦਿਆਰਥੀ ਵਿਨਾਇਕ ਸਪੁੱਤਰ ਨਿਰਮਲ ਚੰਦ ਨੇ 595/600 ਅੰਕਾਂ ਨਾਲ਼ ਜਿਲ੍ਹਾ ਹੁਸ਼ਿਆਰਪੁਰ ਵਿੱਚ ਦੂਸਰਾ ਸਥਾਨ ਹਾਸਿਲ ਕਰਦਿਆਂ ਸੂਬੇ ਵਿੱਚ ਪੰਜਵਾਂ ਰੈਂਕ ਅਤੇ ਗਿਆਰ੍ਹਵਾਂ ਸਥਾਨ ਹਾਸਿਲ ਕੀਤਾ। ਜਿਕਰਯੋਗ ਹੈ ਕਿ ਵਿਨਾਇਕ ਜੂਨੀਅਰ ਕੁਇਜ ਮੁਕਾਬਲੇ ਵਿੱਚ ਪੰਜਾਬ ਵਿੱਚ ਪਹਿਲੇ ਸਥਾਨ ਤੇ ਰਿਹਾ ਸੀ। ਇਸੇ ਤਰਾਂ ਸੂਨੈਨਾ ਸਪੁੱਤਰੀ ਮਹਿੰਦਰ ਸਿੰਘ ਸਰਕਾਰੀ ਹਾਈ ਸਕੂਲ ਬਾੜੀ ਨੇ 593/600 ਅੰਕ ਲੈ ਕੇ ਜਿਲ੍ਹੇ ਵਿੱਚ ਤੀਸਰਾ ਸਥਾਨ ਹਾਸਿਲ ਕਰਦਿਆਂ ਸੂਬੇ ਵਿੱਚ ਸੱਤਵਾਂ ਰੈਂਕ ਅਤੇ 31ਵਾਂ ਸਥਾਨ ਹਾਸਿਲ ਕੀਤਾ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸਹਸ ਮਾਣਕ ਢੇਰੀ ਦੀ ਮਾਨਵੀ ਸ਼ਰਮਾ ਸਪੁੱਤਰੀ ਵਿਨੋਦ ਕੁਮਾਰ ਨੇ 590 ਅੰਕ, ਸਹਸ ਬਾੜੀ ਦੀ ਜਾਨਵੀ ਸਪੁੱਤਰੀ ਜਗਜੀਤ ਸਿੰਘ 590 ਅੰਕ, ਸਸਸਸ ਪਲਾਹੜ ਦੀ ਕਾਵਿਆ ਸਪੁੱਤਰੀ ਪਰਦੀਪ ਕੁਮਾਰ ਨੇ 590 ਅੰਕ, ਸਸਸਸ ਢੱਡਾ ਫ਼ਤਿਹ ਸਿੰਘ ਦੀ ਦਮਨਪ੍ਰੀਤ ਸਪੁੱਤਰੀ ਬਲਬੀਰ ਸਿੰਘ 590 ਅੰਕ, ਸਹਸ ਆਦਮਵਾਲ ਦੀ ਕਮਲਪ਼੍ਰੀਤ ਸਪੁੱਤਰੀ ਬਲਵਿੰਦਰ ਸਿੰਘ ਨੇ 589 ਅੰਕ, ਸਹਸ ਸਵਾਰ ਰਾਧਿਕਾ ਰਾਣੀ ਸਪੁੱਤਰੀ ਪਰਮੋਦ ਸਿੰਘ ਨੇ 588 ਅੰਕ, ਸਹਸ ਡਡਿਆਲ ਦੀ ਪ੍ਰਿਅੰਕਾ ਸਪੁੱਤਰੀ ਰਾਕੇਸ਼ ਕੁਮਾਰ 588 ਅੰਕ, ਸਹਸ ਸਵਾਰ ਦੀ ਅਮ੍ਰਿਤਜੋਤ ਕੌਰ ਸਪੁੱਤਰੀ ਪਰਵਿੰਦਰ ਸਿੰਘ ਨੇ 588 ਅੰਕ, ਸਮਸ ਰੌਲੀ ਦੀ ਨੰਦਨੀ ਠਾਕੁਰ ਸਪੁੱਤਰੀ ਯੋਗੇਸ਼ ਕੁਮਾਰ ਨੇ 588 ਅੰਕ, ਸਹਸ ਚਮੂਹੀ ਦੀ ਰਿਤੀਕਾ ਸਪੁੱਤਰੀ ਗੁਰਬਚਨ ਸਿੰਘ ਨੇ 587 ਅੰਕ ਅਤੇ ਸਮਸ ਬਰੋਟੀ ਦੇ ਗੁਰਜੀਤ ਸਿੰਘ ਸਪੁੱਤਰ ਜੈਪਾਲ ਨੇ 587 ਅੰਕ ਹਾਸਿਲ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕੀਤਾ ਹੈ।
ਇਸੇ ਤਰਾਂ ਪ੍ਰਾਈਵੇਟ ਸਕੂਲਾਂ ਵਿੱਚ ਡੀਐਮ ਹਾਈ ਸਕੂਲ ਕੋਟ ਫ਼ਤੂਹੀ ਦੇ ਹਰਸਹਿਜ ਸਿੰਘ ਸਪੁੱਤਰ ਤਜਿੰਦਰ ਸਿੰਘ ਨੇ 593 ਅੰਕ, ਜੀ. ਏ. ਡੀ ਪਬਲਿਕ ਸਕੂਲ ਜੱਲ੍ਹੋਵਾਲ ਖਨੂਰ ਦੇ ਪਰਵੀਨ ਕੌਰ ਬਰਿਆਣਾ ਸਪੁੱਤਰੀ ਕੁੰਦਨ ਸਿੰਘ ਬਰਿਆਣਾ ਨੇ 593 ਅੰਕ, ਐੱਸ. ਏ. ਵੀ ਜੈਨ ਡੇ ਬੋਰਡਿੰਗ ਹੁਸ਼ਿਆਰਪੁਰ ਦੀ ਮੁਦਿਤਾ ਚੌਬੇ ਸਪੁੱਤਰੀ ਯੋਗੇਸ਼ ਚੌਬੇ ਨੇ 592 ਅੰਕ, ਇਸ਼ਪ੍ਰੀਤ ਕੌਰ ਸਪੁੱਤਰੀ ਮਨਜੀਤ ਸਿੰਘ 591 ਅੰਕ, ਹੁਨਰਪ੍ਰੀਤ ਸਪੁੱਤਰੀ ਅਮਰੀਕ ਸਿੰਘ 590 ਅੰਕ, ਟਾਇਨੀ ਟੌਟਸ ਕਿੰਡਰ ਗਾਰਟਨ ਹੁਸ਼ਿਆਰਪੁਰ ਦੇ ਮੁਸਕਾਨ ਸਪੁੱਤਰੀ ਰਿੰਕੂ ਕੁਮਾਰ ਨੇ 590 ਅੰਕ, ਸ਼ਿਵ ਓਮ ਮਾਡਲ ਸਕੂਲ ਚੰਗੜਵਾਂ ਦੇ ਸਾਗਰ ਸਪੁੱਤਰ ਜੀਵਨ ਕੁਮਾਰ ਨੇ 588 ਅੰਕ, ਐਵਰਗਰੀਨ ਪਬਲਿਕ ਸਕੂਲ ਤੋਏ ਦੀ ਤਰਨਮਪ੍ਰੀਤ ਕੌਰ ਸਪੁੱਤਰੀ ਸਤਨਾਮ ਸਿੰਘ ਨੇ 588 ਅੰਕ ਅਤੇ ਸੰਤ ਰਾਮ ਸਿੰਘ ਪਬਲਿਕ ਸਕੂਲ ਤਾਜੇਵਾਲ ਦੀ ਦਮਨਪ੍ਰੀਤ ਕੌਰ ਸਪੁੱਤਰੀ ਜੀਤ ਸਿੰਘ ਨੇ 587 ਅੰਕ ਹਾਸਿਲ ਕਰਕੇ ਬੋਰਡ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕੀਤਾ ਹੈ।
ਇਸ ਮੌਕੇ ਧੀਰਜ ਵਸ਼ਿਸ਼ਟ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ, ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਸਕੂਲ ਮੁਲਾਂਕਣ ਅਤੇ ਸਹਿਯੋਗ ਟੀਮ ਅਤੇ ਹੋਰ ਅਧਿਕਾਰੀ ਹਾਜਰ ਸਨ।
ਫੋਟੋ: ਅੱਵਲ ਰਹਿਣ ਵਾਲੀ ਮੇਧਾਵੀ ਵਿਦਿਆਰਥਣਾਂ।

error: copy content is like crime its probhihated