Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 5000 ਬੂਟੇ ਲੋਕਾਂ ਵਿੱਚ ਵੰਡਕੇ ਵਾਤਾਵਰਣ ਨੂੰ ਬਚਾਉਣ ਲਈ ਮਨਜੀਤ ਫਰੂਟ ਨਰਸਰੀ ਵਲੋਂ ਵੱਡਾ ਉਪਰਾਲਾ 

5000 ਬੂਟੇ ਲੋਕਾਂ ਵਿੱਚ ਵੰਡਕੇ ਵਾਤਾਵਰਣ ਨੂੰ ਬਚਾਉਣ ਲਈ ਮਨਜੀਤ ਫਰੂਟ ਨਰਸਰੀ ਵਲੋਂ ਵੱਡਾ ਉਪਰਾਲਾ 

ਗੜਦੀਵਾਲਾ 18 ਜੂਨ (ਚੌਧਰੀ)

ਮਨਜੀਤ ਫਰੂਟ ਨਰਸਰੀ ਦਾ ਇੱਕੋ ਨਾਅਰਾ ਰੁੱਖ ਲਗਾਓ, ਹਰਿਆਲੀ ਲਿਆਓ,ਪਾਣੀ ਬਚਾਓ : ਮਨਜੀਤ ਸਿੰਘ / ਨਵਦੀਪ ਸਿੰਘ ਦੀਪਾ 

: ਮਨਜੀਤ ਫਰੂਟ ਨਰਸਰੀ ਅੱਡਾ ਧੂਤਕਲਾ ,ਢੋਲਵਾਹਾ ਰੋਡ (ਦੌਲਤਪੁਰ ਗਿੱਲ )ਵਿਖੇ ਹਰ ਸਾਲ ਦੀ ਤਰ੍ਹਾਂ ਬੂਟਿਆਂ ਦਾ ਲੰਗਰ ਲਗਾਇਆ ਗਿਆ। ਇਸ ਬੂਟਿਆਂ ਦੇ ਲੰਗਰ ਵਿੱਚ ਲਗਭਗ 5000 ਬੂਟੇ ਲੋਕਾਂ ਵਿੱਚ ਵੰਡੇ ਗਏ। ਵਾਤਾਵਰਨ ਨੂੰ ਆਉਂਦੀਆਂ ਪੀੜੀਆਂ ਲਈ ਬਚਾਉਣ ਦਾ ਇੱਕੋ ਇੱਕ ਇਹ ਰਾਹ ਹੈ ਕਿ ਹਰ ਆਦਮੀ ਇੱਕ ਰੁੱਖ ਲਗਾਵੇ।ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਨਰਸਰੀ ਦੇ ਸੰਚਾਲਕ ਮਨਜੀਤ ਸਿੰਘ ,ਐਨਜੀਓ ਤੇ ਪ੍ਰਧਾਨ ਨਵਦੀਪ ਸਿੰਘ ਨੇ ਕਿਹਾ ਕਿ ਆਉਣ ਵਾਲਾ ਸਮਾਂ ਬਹੁਤ ਘਾਤਕ ਹੈ। ਅਸੀਂ ਆਪਣੇ ਕੁਦਰਤੀ  ਵਾਤਾਵਰਨ ਨੂੰ ਵਿਗਾੜਨ ਲਈ ਅਸੀ ਖੁਦ ਜਿੰਮੇਵਾਰ ਹਾਂ। ਅਸੀਂ ਆਪਣੇ ਲਾਲਚ ਲਈ ਜੰਗਲ ਨਸ਼ਟ ਕਰ ਦਿੱਤੇ,ਇਸ ਕਰਕੇ ਜੰਗਲਾਂ ਚ ਜਾਨਵਰਾਂ ਤੇ ਪੰਛੀਆਂ ਲਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਰਿਹਾ ਹੈ ਇਹਨਾਂ ਸਮੱਸਿਆ ਲਈ ਅਸੀਂ ਖੁਦ ਜਿੰਮੇਵਾਰ ਹਾਂ। ਉਹਨਾਂ ਅੱਗੇ ਕਿਹਾ ਆਓ ਰੱਲ ਕੇ ਪ੍ਰਣ ਕਰੀਏ ਆਉਂਦੇ ਸਮੇਂ ਨੂੰ ਚੰਗਾ ਬਣਾਉਣ ਲਈ ਹਰ ਬੰਦਾ ਰੁੱਖ ਲਗਾਵੇ ਤੇ ਸਮਾਜ ਵਿੱਚ ਚੰਗੇ ਨਾਗਰਿਕ ਅਖਵਾਉਣ ਦਾ ਪ੍ਰਣ ਕਰੀਏ ।ਅੱਜ ਇੱਥੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ।ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਚਲਿਆ ,ਅਤੇ ਬੂਟਿਆਂ ਦਾ ਲੰਗਰ ਵੀ ਸ਼ਾਮ ਤੱਕ ਚੱਲਦਾ ਰਿਹਾ ।ਅੱਜ ਇਸ ਮੌਕੇ ਮਨਜੀਤ ਫਰੂਟ ਨਰਸਰੀ ਦੇ ਸੰਚਾਲਕ ਮਨਜੀਤ ਸਿੰਘ, ਨਵਦੀਪ ਸਿੰਘ, ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੋਸਾਇਟੀ ਗੜਦੀਵਾਲਾ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਜਸਪਾਲ ਸਿੰਘ ਪੰਡੋਰੀ, ਗੁਰਵੀਰ ਸਿੰਘ ਚੌਟਾਲਾ ,ਟਿੰਮੀ ਸ਼ਾਹੀ ਭੁੰਗਾ, ਜਸਵੀਰ ਸਿੰਘ ਮੱਲੇਵਾਲ , ਪ੍ਰਹਲਾਦ ਕਨੌਰੀਆ ਗੱਜ, ਰਿੰਪੀ ਸੋਨੂ ਪੰਡਿਤ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਰਸਪਾਲ ਸਿੰਘ ਹਰਜਿੰਦਰ ਸਿੰਘ ਡਾਕਟਰ ਹਰਲੀਨ ਸਿੰਘ ਆਦ ਹਾਜ਼ਰ ਸਨ।