Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਕਿਰਤੀਆਂ ਲਈ ਸੰਘਰਸ਼ ਜਾਰੀ ਰੱਖਣਾ ਹੀ ਹੈ ਕਾਮਰੇਡ ਚਰਨਜੀਤ ਸਿੰਘ ਚਠਿਆਲ ਨੂੰ ਸੱਚੀ ਸ਼ਰਧਾਂਜਲੀ 

ਕਿਰਤੀਆਂ ਲਈ ਸੰਘਰਸ਼ ਜਾਰੀ ਰੱਖਣਾ ਹੀ ਹੈ ਕਾਮਰੇਡ ਚਰਨਜੀਤ ਸਿੰਘ ਚਠਿਆਲ ਨੂੰ ਸੱਚੀ ਸ਼ਰਧਾਂਜਲੀ 

ਗੜ੍ਹਦੀਵਾਲਾ (ਚੌਧਰੀ) 
21 ਅਪ੍ਰੈਲ : ਕਾਮਰੇਡ ਚਰਨਜੀਤ ਸਿੰਘ ਚਠਿਆਲ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ,ਅੱਜ ਉਹਨਾਂ ਦੇ ਪਿੰਡ ਸ਼ੀਹ ਚਠਿਆਲ ਵਿਖੇ ਅਰਦਾਸ ਵਿਚ ਰਿਸ਼ਤੇਦਾਰ, ਪਿੰਡ ਵਾਸੀ, ਪਾਰਟੀ ਵਰਕਰ ਭਾਰੀ ਗਿਣਤੀ ਵਿਚ ਸ਼ਾਮਲ ਹੋਏ ।ਉਨ੍ਹਾਂ ਦੀ ਯਾਦ ਨੂੰ ਸਮਰਪਤ ਪਰਿਵਾਰ ਵੱਲੋਂ ਗਰੜ ਪੁਰਾਣ ਦੇ ਪਾਠ ਕਰਵਾਏ ਤੇ ਪਗੜੀ ਦੀ ਰਸਮ ਹੋਈ, ਬਾਅਦ ਵਿਚ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਾਮਰੇਡ ਗੁਰਮੇਸ ਸਿੰਘ ਨੇ ਕਿਹਾ ਕੀ ਉਹ 2002 ਵਿਚ ਭਾਰਤੀ ਫੌਜ ਤੋਂ ਰਿਟਾਇਰਮੈਂਟ ਲੈ ਕੇ ਘਰ ਆਏ ਸਨ। ਇੱਥੇ ਰਹਿੰਦਿਆਂ ਉਹ 2007 ਵਿਚ ਕਾਮਰੇਡ ਬੇਅੰਤ ਸਿੰਘ ਮੱਲੇਵਾਲ  ਅਤੇ ਕਾਮਰੇਡ ਕਾਮਰੇਡ ਸੇਵਾ ਸਿੰਘ ਡੱਫਰ   ਤੋਂ ਪ੍ਰਭਾਵਤ ਹੋ ਕੇ ਕਿਸਾਨ ਸਭਾ ਦੇ ਮੈਂਬਰ ਬਣੇ । ਉਨ੍ਹਾਂ ਨੇ ਕਿਸਾਨ ਸਭਾ ਵਿੱਚ  ਕੰਮ ਇੰਨੀ ਦਿਆਨਤਦਾਰੀ ਨਾਲ ਕੀਤਾ ਕਿ ਕਿਸਾਨ ਸਭਾ ਦੇ ਤਹਿਸੀਲ ਦਸੂਹਾ ਸਕੱਤਰ ਤੇ ਜ਼ਿਲਾ ਕਮੇਟੀ ਮੈਂਬਰ ਬਣ ਗਏ।  ਉਹ 2012 ਵਿੱਚ ਤਹਿਸੀਲ  ਦਸੂਹਾ ਸੀਪੀਐਮ ਦੇ ਸਕੱਤਰ ਬਣੇ। ਕਾਮਰੇਡ ਗੁਰਮੇਸ਼ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗਵਾਸੀ ਜਮਨਾ ਦਾਸ ਜੀ ਲੰਮਾ ਸਮਾਂ ਪਿੰਡ ਦੇ ਸਰਪੰਚ ਰਹੇ। ਕੋਈ ਵੀ ਲੜਾਈ ਝਗੜੇ ਦਾ ਕੇਸ ਕਦੇ ਵੀ ਥਾਣੇ  ਨਹੀਂ ਸੀ ਜਾਣ ਦਿੱਤਾ। ਹਰ ਝਗੜੇ ਦਾ ਨਿਪਟਾਰਾ ਪਿੰਡ ਵਿੱਚ ਵੀ ਕਰਦੇ ਸਨ ।ਉਹ ਆਪਣੇ ਪਿੱਛੇ ਪਤਨੀ ਊਸ਼ਾ, ਦੋ ਲੜਕੇ ਪੰਕਜ ਅਤੇ ਸ਼ਾਮਾਂ ਅਤੇ ਦੋ ਲੜਕੀਆਂ ,ਵਸਦਾ ਰਸਦਾ ਪਰਿਵਾਰ ਛੱਡ ਕੇ ਸਦਾ ਲਈ ਸਦੀਵੀ ਵਿਛੋੜਾ ਦੇ ਗਏ। ਕਾਮਰੇਡ ਗੁਰਨੇਕ ਸਿੰਘ ਭੱਜਲ ਜ਼ਿਲ੍ਹਾ ਸਕੱਤਰ ਸੀ ਪੀ ਆਈ ਐਮ ਨੇ ਬੋਲਦਿਆਂ ਕਿਹਾ ਉਹ ਪਾਰਟੀ ਦੇ ਨਿਧੜਕ ਸਪਾਹੀ ਸਨ , ਅਤੇ ਪਾਰਟੀ ਦੇ ਐਕਸ਼ਨ ਤੇ ਵਧੀਆ ਢੰਗ ਨਾਲ ਵਿਚਰਦੇ ਸਨ ਉਨ੍ਹਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।ਉਨ੍ਹਾਂ ਨੇ ਕਿਸਾਨੀ ਸੰਘਰਸ਼ ਵਿਚ ਬਹੁਤ ਵਧੀਆ ਰੋਲ ਅਦਾ ਕੀਤਾ ।ਉਹਨਾਂ ਬੋਲਦਿਆਂ ਕਿਹਾ ਕਾਮਰੇਡ ਚਰਨਜੀਤ ਸਿੰਘ ਚਠਿਆਲ ਦੇ ਅਧੂਰੇ ਕਾਰਜ ਕਾਲਜਾਂ ਨੂੰ ਪੂਰੇ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਨੇ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਉਹ ਇਮਾਨਦਾਰ ਹੈ ਪਾਰਟੀ ਦੇ ਸੱਚੇ ਸਿਪਾਹੀ ਸਨ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਾਮਰੇਡ ਰਣਜੀਤ ਸਿੰਘ ਚੌਹਾਨ  ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਅੱਜ ਦੇ ਇਸ ਸ਼ਰਧਾਂਜਲੀ ਸਮਾਰੋਹ ਵਿਚ  ਗੁਰਬਖਸ਼ ਸਿੰਘ ਸੂਸ, ਚੈਂਚਲ ਸਿੰਘ ਪਵਾ  ਹਰਪਾਲ ਸਿੰਘ ਸਾਹੂ ਦਾ ਪਿੰਡ,  ਅਮਰੀਕ ਸਿੰਘ ਗੜ੍ਹਦੀਵਾਲਾ, ਮਹਿੰਦਰ ਕੁਮਾਰ ਬੱਡੋਂਆਣ, ਚਰਨਜੀਤ ਸਿੰਘ ਤੋਏ , ਪ੍ਰੇਮ ਲਤਾ, ਰਾਜ ਰਾਣੀ, ਸੁਰਿੰਦਰ ਕੌਰ ,ਨਿਰਮਲਾ ਦੇਵੀ, ਸ਼ੁਭਮ ਸਹੋਤਾ ,ਸ਼ੈਂਕੀ ਕਲਿਆਨ ਲਖਵਿੰਦਰ ਸਿੰਘ ਰਿਆੜ,  ਵਰਿੰਦਰ ਗੋਇਲ ਗੁਪਤਾ ਇਟਾ ਵਾਲੇ, ਆਂਦਿ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।
error: copy content is like crime its probhihated