Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਟਾਂਡਾ : ਪਿੰਡ ਬੋਦਲ ਕੋਟਲੀ ਵਿਖੇ ਵਿਆਹੁਤਾ ਔਰਤ ਦੇ ਕਤਲ ਮਾਮਲੇ ਚ ਟਾਂਡਾ ਪੁਲਿਸ ਵਲੋਂ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ

ਟਾਂਡਾ : ਪਿੰਡ ਬੋਦਲ ਕੋਟਲੀ ਵਿਖੇ ਵਿਆਹੁਤਾ ਔਰਤ ਦੇ ਕਤਲ ਮਾਮਲੇ ਚ ਟਾਂਡਾ ਪੁਲਿਸ ਵਲੋਂ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ

ਟਾਂਡਾ / ਦਸੂਹਾ (ਚੌਧਰੀ) 
7 ਮਾਰਚ : ਬੀਤੇ ਕੱਲ ਟਾਂਡਾ ਦੇ ਪਿੰਡ ਬੋਦਲ ਕੋਟਲੀ ਵਿਖੇ ਵਿਆਹੁਤਾ ਨਵਜੋਤ ਕੋਰ ਉਰਫ ਜੋਤੀ ਕਤਲ ਮਾਮਲੇ ਚ ਟਾਂਡਾ ਪੁਲਿਸ ਵਲੋਂ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ
 ਹੈ।ਮੁਲਜ਼ਮਾਂ ਦੀ ਪਛਾਣ ਰਜਿੰਦਰ ਕੁਮਾਰ, ਕਰਨ ਕੁਮਾਰ ਪੁੱਤਰਾਨ ਰਾਜ ਕੁਮਾਰ ਵਾਸੀਆਨ ਬੋਦਲ ਕੋਟਲੀ ਜਿਲਾ ਹੁਸ਼ਿਆਰਪੁਰ, ਸੰਦੀਪ ਪੁੱਤਰ ਮੰਗਾਂ ਵਾਸੀ ਨੰਗਲ ਖੁੰਗਾ, ਥਾਣਾ ਟਾਂਡਾ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ।
ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਚ ਕਿਸ਼ਨ ਪੁੱਤਰ ਕੁੰਦਨ ਲਾਲ ਵਾਸੀ ਬੋਦਲ ਕੋਟਲੀ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ( ਉੁਮਰ ਕਰੀਬ 28 ਸਾਲ ) ਮੇਰਾ ਇੱਕ ਬੇਟਾ ਹੀਰਾ ਜਿਸ ਦੀ 2022 ਵਿੱਚ ਮੌਤ ਹੋ ਚੁਕੀ ਹੈ ਅਤੇ ਇਕ ਬੇਟੀ ਨਵਜੋਤ ਕੋਰ ਉਰਫ ਜੋਤੀ ਉਮਰ ਕਰੀਬ 28 ਸਾਲ ਜਿਸ ਦੀ ਕਰੀਬ ਦੋ ਸਾਲ ਪਹਿਲਾ ਨੀਟਾ ਪੁੱਤਰ ਭੰਗੂ ਵਾਸੀ ਡੱਫਰ ਥਾਣਾ ਗੜਦੀਵਾਲ ਨਾਲ ਸ਼ਾਦੀ ਹੋਈ ਸੀ ਜਿਸ ਦਾ ਇੱਕ ਸਾਲ ਦਾ ਲੜਕਾ ਮਨਰਾਜ ਹੈ ਜੋ ਕਿ ਮੇਰੇ ਪਾਸ ਆਪਣੇ ਲੜਕੇ ਸਮੇਤ ਬੋਦਲ ਕੋਟਲੀ ਰਹਿੰਦੀ ਹੈ।ਉਹ ਮਿਤੀ 06-04-2023 ਨੂੰ ਖਾਣਾ ਖਾ ਕੇ ਕੰਮ ਤੇ ਚਲਾ ਗਿਆ ਅਤੇ ਦੁਪਹਿਰ ਦਾ ਖਾਣਾ ਖਾਣ ਲਈ ਘਰ ਆਇਆ ਤਾ ਉਸਦੀ ਲੜਕੀ ਨਵਜੋਤ ਕੋਰ ਉਰਫ ਜੋਤੀ ਘਰ ਵਿੱਚ ਨਹੀਂ ਸੀ ਆਸ ਪਾਸ ਪਤਾ ਕੀਤਾ ਤਾ ਪਤਾ ਲੱਗਾ ਕਿ ਰਜਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ ਦੇ ਘਰ ਗਈ ਹੈ।ਉੱਥੇ ਕਰਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ ਸੰਦੀਪ ਪੁੱਤਰ ਮੰਗਾ ਵਾਸੀ ਨੰਗਲ ਖੰਗਾ ਥਾਣਾ ਟਾਂਡਾ ਵੀ ਮੌਜੂਦ ਸੀ ਅਤੇ ਇੱਕ ਮੋਟਰਸਾਈਕਲ ਰੰਗ ਲਾਲ ਗਲੀ ਵਿੱਚ ਖੜਾ ਸੀ। ਰਜਿੰਦਰ ਕੁਮਾਰ ਉਕਤ ਦਾ ਘਰ ਖੁੱਲਾ ਸੀ ਅਤੇ ਨਾ ਹੀ ਘਰ ਵਿੱਚ ਕੋਈ ਸੀ ਜਿਸ ਤੋਂ ਉਹ ਸਰਪੰਚ ਹਰਦੀਪ ਕੌਰ ਦੇ ਘਰ ਗਿਆ ਜਿੱਥੇ ਸੰਤੋਖ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਬੋਦਲ ਕੋਟਲੀ ਮਿਲੇ। ਜਿਹਨਾ ਨੂੰ ਸਾਰੀ ਗੱਲ ਦੱਸੀ ਅਤੇ ਮੁਹੱਲਾ ਵਾਸੀ ਵੀ ਇੱਕਠਾ ਹੋ ਗਏ।ਰਜਿੰਦਰ ਕੁਮਾਰ ਤੇ ਸ਼ੱਕ ਹੋਣ ਤੇ ਉਸਦੇ ਘਰ ਗਏ ਜਿੱਥੇ ਸਾਰੇ ਘਰ ਨੂੰ ਚੈਕ ਕੀਤਾ ਤੇ ਕਮਰੇ ਵਿੱਚ ਪਈ ਪੇਟੀ ਦੇ ਲਾਗੇ ਜਾ ਕੇ ਦੇਖਿਆ ਤਾਂ ਪੇਟੀ ਦੇ ਢੱਕਣ ਦਾ ਇਕ ਪਾਸਾ ਉਪਰ ਉਠਿਆ ਸੀ। ਜਿਸ ਦਾ ਢੱਕਣ ਚੁੱਕ ਕੇ ਦੇਖਿਆ ਤਾਂ ਉਸ ਵਿੱਚ ਕੱਪੜੇ ਉੱਥਲ-ਪੁਥੱਲ ਪਏ ਸੀ। ਕੱਪੜੇ ਚੁੱਕ ਕੇ ਦੇਖਿਆ ਤਾ ਥੱਲੇ ਨਵਜੋਤ ਕੋਰ ਉਕਤ ਦੀ ਲਾਸ਼ ਪਈ ਹੋਈ ਸੀ ਜਿਸ ਦਾ ਮੂੰਹ ਅਤੇ ਹੱਥ ਬੰਨੇ ਹੋਏ ਸੀ ਸਾਨੂੰ ਪੂਰਾ ਯਕੀਨ ਹੈ ਮੇਰੀ ਲੜਕੀ ਨਵਜੋਤ ਕੌਰ ਉਰਫ ਜੋਤੀ ਨਾਲ ਰਜਿੰਦਰ ਕੁਮਾਰ, ਕਰਨ ਕੁਮਾਰ, ਸੰਦੀਪ ਤਿੰਨੋ ਜਣਿਆ ਨੇ ਰਲ ਕੇ ਉਸਦੀ ਬੇਟੀ ਨਵਜੋਤ ਕੌਰ ਉਰਫ ਜੋਤੀ ਨਾਲ ਬਲਾਤਕਾਰ ਕਰਕੇ ਉਸਦੇ ਹੱਥ ਪੈਰ ਬੰਨ ਕੇ ਮੂੰਹ ਬੰਨ ਕੇ ਅਤੇ ਗਲਾ ਘੁੱਟ ਕੇ ਉਸਦੀ ਮੌਤ ਕਰਕੇ ਉਸਦੀ ਲਾਸ ਖੁਰਦ -ਬੁਰਦ ਕਰਕੇ ਪੇਟੀ ਵਿੱਚ ਲੁਕਾ ਛਿਪਾ ਕੇ ਮੌਕੇ ਤੋਂ ਭੱਜ ਗਏ । ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।