Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਵੱਲੋ ਹੱਕੀ ਮੰਗਾਂ ਨੂੰ ਲੈ ਕੇ ਜਲੰਧਰ -ਚੰਡੀਗੜ੍ਹ ਹਾਈਵੇ ਜਾਮ ਕੀਤਾ ਜਾਵੇਗਾ -ਸੂਬਾ ਪ੍ਰਧਾਨ ਸੈਣੀ

ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਵੱਲੋ ਹੱਕੀ ਮੰਗਾਂ ਨੂੰ ਲੈ ਕੇ ਜਲੰਧਰ -ਚੰਡੀਗੜ੍ਹ ਹਾਈਵੇ ਜਾਮ ਕੀਤਾ ਜਾਵੇਗਾ -ਸੂਬਾ ਪ੍ਰਧਾਨ ਸੈਣੀ

ਫਗਵਾੜਾ (ਲਾਲੀ ਦਾਦਰ )

13 ਮਾਰਚ : ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ 15 ਮਾਰਚ ਦਿਨ ਬੁੱਧਵਾਰ ਨੂੰ ਕਾਲੀਆਂ ਝੰਡੀਆਂ ਨਾਲ ਰੈਸਟ ਹਾਊਸ ਫਗਵਾੜਾ ਵਿਖੇ ਸਵੇਰੇ 11 ਵਜੇ ਇਕੱਠੇ ਹੋਣ ਤੋਂ ਬਾਅਦ ਜਲੰਧਰ- ਚੰਡੀਗੜ੍ਹ ਹਾਈਵੇ ਜਾਮ ਕਰਕੇ ਬਜ਼ਟ ਦੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਗਿਆ ਹੈ l ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਵਿੱਤੀ ਸਾਲ ਬਜ਼ਟ ਸੈਸ਼ਨ ਦੌਰਾਨ ਦਿਵਿਆਂਗ ਵਰਗ ਨੂੰ ਵਿੱਤੀ ਸਹਾਇਤਾ ਪੈਨਸ਼ਨ ਵਿੱਚ ਵਾਧੇ ਦੀ ਉਮੀਦ ਸੀ ਪ੍ਰੰਤੂ ਮੌਜੂਦਾ ਸਰਕਾਰ ਨੇ ਦਿਵਿਆਂਗ ਵਰਗ ਦੀਆਂ ਮੁੱਖ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਨਿਰਾਸ਼ ਕੀਤਾ ਹੈ ਜਿਸ ਕਾਰਨ ਸਮੁੱਚਾ ਦਿਵਿਆਂਗ ਵਰਗ ਸੜਕਾਂ ਤੇ ਅੰਦੋਲਨ ਕਰਨ ਲਈ ਮਜ਼ਬੂਰ ਹੋ ਗਿਆ ਹੈ ਅਤੇ ਪੰਜਾਬ ਵਿੱਚ ਕਈ ਡੀ ਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲੱਗ ਰਹੇ ਹਨ ਕਿਉਂਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨਾਲ਼ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਪ੍ਰੰਤੂ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ। ਸੈਣੀ ਨੇ ਦੱਸਿਆ ਕਿ 15 ਮਾਰਚ ਨੂੰ ਹੋਣ ਜਾ ਰਹੇ ਸੂਬਾ ਪੱਧਰੀ ਰੋਸ਼ ਪ੍ਰਦਰਸਨ ਵਿੱਚ ਦਿਵਿਆਂਗ ਵਿਅਕਤੀ ਕਾਲ਼ੀਆਂ ਝੰਡੀਆਂ ਅਤੇ ਕਾਲੇ ਕੱਪੜੇ ਪਾ ਕੇ ਹਾਈਵੇ ਜਾਮ ਕਰਨਗੇ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੀਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਲਈ ਇਕ ਮੰਗ ਪੱਤਰ ਦੇਣਗੇ। ਇਸ ਰੋਸ਼ ਪ੍ਰਦਰਸਨ ਵਿੱਚ ਜ਼ਿਲ੍ਹਾ ਜਲੰਧਰ ਤੋਂ ਰਜਿੰਦਰ ਰੰਧਾਵਾ, ਰਾਮ ਲੁਭਾਇਆ, ਗੁਰਜੀਤ ਕੌਰ, ਕਪੂਰਥਲਾ ਤੋਂ ਕਸ਼ਮੀਰੀ ਲਾਲ, ਹਰਮਿੰਦਰ ਹੈਪੀ, ਲਹਿੰਬਰ ਸਿੰਘ, ਮੰਗਲ ਸਿੰਘ ਭੰਡਾਲ ਸਟੇਟ ਅਵਾਰਡੀ, ਲੁਧਿਆਣਾ ਤੋਂ ਸਰਬਜੀਤ ਸਿੰਘ, ਜਗਜੀਤ ਸਿੰਘ ਗੁਰਜੰਟ ਸਿੰਘ, ਅੰਮ੍ਰਿਤਸਰ ਤੋਂ ਸੋਨੂੰ ਜੋਹਲ ਸੁਖਦੇਵ ਸਿੰਘ , ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਗਿੱਲ ਮੰਗਲ ਸਿੰਘ ਕੈਰੋਵਾਲ, ਗੁਰਦਾਸਪੁਰ ਤੋਂ ਗੁਰਿੰਦਰਜੀਤ ਸਿੰਘ ਢਿੱਲੋਂ, ਮੋਗਾ ਤੋਂ ਦਵਿੰਦਰ ਸਿੰਘ ਗੁਰਤੇਜ ਸਿੰਘ ਕਿਸ਼ਨਪੁਰਾ, ਸ਼ਹੀਦ ਭਗਤ ਸਿੰਘ ਨਗਰ ਤੋਂ ਜਸਵਿੰਦਰ ਕੁਮਾਰ ਸਲੋਹ, ਡਾਕਟਰ ਸੋਮਨਾਥ ਰਟੈਂਡਾ, ਮੁਕਤਸਰ ਸਾਹਿਬ ਤੋਂ ਮਾਸਟਰ ਸਲਵਿੰਦਰ ਸਿੰਘ, ਚਮਕੌਰ ਸਿੰਘ ਭਵਾਨੀਗੜ੍ਹ, ਅਮਰਜੀਤ ਕੌਰ ਫਾਜ਼ਿਲਕਾ, ਤੇਜਿੰਦਰ ਦਾਸ ਬਾਵਾ ਬਰਨਾਲਾ, ਇੰਦਰ ਬਰਾੜ ਪਟਿਆਲਾ, ਮੁਹੰਮਦ ਅਨਵਰ ਮਲੇਰਕੋਟਲਾ, ਸਤਨਾਮ ਸਿੰਘ ਸੰਗਰੂਰ, ਦਵਿੰਦਰ ਕੌਰ ਫਗਵਾੜਾ, ਪਲਵਿੰਦਰ ਪਿੰਦਾ ਫਿਲੌਰ, ਮੋਹਨ ਲਾਲ, ਅਮਰਜੀਤ ਡੁਮੇਲੀ, ਰਣਬੀਰ ਸਿੰਘ, ਅਤੇ ਚੇਅਰਮੈਨ ਸ੍ਰ. ਬਲਵੰਤ ਸਿੰਘ ਦਰਦੀ ਮੋਹਾਲੀ ਆਦਿ ਵੱਡੀ ਗਿਣਤੀ ਵਿੱਚ ਐਕਸ਼ਨ ਕਮੇਟੀ ਦੇ ਮੈਂਬਰਾਂ ਸਮੇਤ ਸ਼ਾਮਿਲ ਹੋਣਗੇ l

error: copy content is like crime its probhihated