Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਪੁਲਿਸ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦਿਆਂ ਫਗਵਾੜਾ ਦਾ ਟਰੈਫਿਕ ਬਣਿਆ ਵੱਡੀ ਸਮੱਸਿਆ

ਪੁਲਿਸ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦਿਆਂ ਫਗਵਾੜਾ ਦਾ ਟਰੈਫਿਕ ਬਣਿਆ ਵੱਡੀ ਸਮੱਸਿਆ

ਫਗਵਾੜਾ (ਲਾਲੀ ਦਾਦਰ )

* ਸ਼ਹਿਰ ਵਾਸੀਆਂ ਨੇ ਕੀਤੀ ਨਜਾਇਜ ਪਾਰਕਿੰਗ ਪ੍ਰਤੀ ਸਖਤੀ ਦੀ ਮੰਗ

 5 ਮਾਰਚ : ਫਗਵਾੜਾ ਸ਼ਹਿਰ ਵਿਚ ਟਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਨਾ ਕਰਵਾਏ ਜਾਣ ਦੇ ਚਲਦਿਆਂ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਦੱਸਣ ਯੋਗ ਹੈ ਕਿ ਸ਼ਹਿਰ ਵਿਚ ਬਹੁਤ ਸਾਰੇ ਕਾਰੋਬਾਰੀ ਅਦਾਰੇ ਹਨ ਜਿਹਨਾਂ ਪਾਸ ਲੋੜੀਂਦੀ ਪਾਰਕਿੰਗ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਇੱਥੇ ਆਉਣ ਵਾਲੇ ਲੋਕ ਆਪਣੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਖੜਾ ਕਰ ਦਿੰਦੇ ਹਨ ਅਤੇ ਕਈ-ਕਈ ਘੰਟੇ ਇਹ ਕਾਰਾਂ ਤੇ ਸਕੂਟਰ-ਮੋਟਰਸਾਇਕਲ ਇਸੇ ਤਰ੍ਹਾਂ ਸੜਕਾਂ ਕਿਨਾਰੇ ਕਤਾਰ ਵਿਚ ਖੜੇ ਰਹਿੰਦੇ ਹਨ। ਸੜਕ ਦੇ ਦੋਵੇਂ ਪਾਸੇ ਨਜਾਇਜ ਤੌਰ ਤੇ ਪਾਰਕ ਕੀਤੇ ਗਏ ਵਾਹਨਾਂ ਦੀ ਵਜ੍ਹਾ ਨਾਲ ਰਸਤਾ ਕਾਫੀ ਤੰਗ ਹੋ ਜਾਂਦਾ ਹੈ ਅਤੇ ਰਾਹਗੀਰਾਂ ਨੂੰ ਪਰੇਸ਼ਾਨੀ ਆਉਂਦੀ ਹੈ। ਦੂਸਰੀ ਸਮੱਸਿਆ ਕਾਰਪੋਰੇਸ਼ਨ ਫਗਵਾੜਾ ਨਾਲ ਜੁੜੀ ਹੈ। ਜਿਕਰਯੋਗ ਹੈ ਕਿ ਕਈ ਸਾਲ ਪਹਿਲਾਂ ਫਗਵਾੜਾ ਦੇ ਬੰਗਾ ਰੋਡ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਮਲਟੀ ਸਟੋਰੀ ਕਾਰ ਪਾਰਕਿੰਗ ਬਣਾਈ ਗਈ ਸੀ ਪਰ ਨਾ ਸਿਰਫ ਸ਼ਹਿਰ ਬਲਕਿ ਦੂਰ ਦੁਰਾਢੇ ਪਿੰਡਾਂ ਤੋਂ ਆਉਣ ਵਾਲੇ ਲੋਕ ਇਸ ਪਾਰਕਿੰਗ ਵਿਚ ਵਾਹਨਾਂ ਨੂੰ ਖੜੇ ਕਰਨ ਦੀ ਬਜਾਏ ਬਾਹਰ ਖੁੱਲ੍ਹੀ ਸੜਕ ਵਿੱਚ ਹੀ ਆਪਣੇ ਵਾਹਨ ਖੜੇ ਕਰਕੇ ਬਾਜਾਰ ਵਿਚ ਖਰੀਦਦਾਰੀ ਲਈ ਚਲੇ ਜਾਂਦੇ ਹਨ। ਜਿਸ ਕਰਕੇ ਬਾਂਸਾਵਾਲਾ ਬਾਜਾਰ, ਪੁਰਾਣਾ ਡਾਕਖਾਨਾ ਰੋਡ, ਗਾਂਧੀ ਚੌਕ ਤੇ ਬੰਗਾ ਰੋਡ ਵਿਖੇ ਹਮੇਸ਼ਾ ਟਰੈਫਿਕ ਦੀ ਵੱਡੀ ਸਮੱਸਿਆ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਜੀਟੀ ਰੋਡ ਉੱਪਰ ਵੀ ਪ੍ਰਾਈਵੇਟ ਬੱਸ ਚਾਲਕ ਆਪਣੀ ਮਰਜੀ ਨਾਲ ਕਿਧਰੇ ਵੀ ਬੱਸਾਂ ਖੜੀਆਂ ਕਰ ਦਿੰਦੇ ਹਨ ਜਿਸ ਨਾਲ ਟਰੈਫਿਕ ਵਿਚ ਤਾਂ ਰੁਕਾਵਟ ਬਣਦੀ ਹੀ ਹੈ ਪਰ ਨਾਲ ਹੀ ਹਾਦਸੇ ਵਾਪਰਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਹ ਨਜਾਰਾ ਬੱਸ ਸਟੈਂਡ ਤੋਂ ਲੈ ਕੇ ਕੋਰਟ ਕੰਪਲੈਕਸ ਤੇ ਜੇ.ਸੀ.ਟੀ. ਮਿੱਲ ਤਕ ਜੀਟੀ ਰੋਡ ਦੇ ਦੋਵੇਂ ਪਾਸੇ ਆਮ ਹੀ ਦੇਖਿਆ ਜਾ ਸਕਦਾ ਹੈ। ਸ਼ਹਿਰ ਦੇ ਬੁੱਧੀਜੀਵੀ ਵਰਗ ਨੇ ਇਸ ਸਬੰਧੀ ਕਿਹਾ ਕੇ ਜੇਕਰ ਟਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਆਪਣੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਤਾਂ ਇਸ ਤਰ੍ਹਾਂ ਦੀ ਸਮੱਸਿਆ ਨੂੰ ਬੜੇ ਆਰਾਮ ਨਾਲ ਦੂਰ ਕੀਤਾ ਜਾ ਸਕਦਾ ਹੈ ਪਰ ਪੁਲਿਸ ਅਤੇ ਪ੍ਰਸ਼ਾਸਨ ਦਾ ਰਵੱਈਆ ਇਸ ਵੱਡੀ ਸਮੱਸਿਆ ਪ੍ਰਤੀ ਹਮੇਸ਼ਾ ਹੀ ਲਾਪਰਵਾਹੀ ਵਾਲਾ ਰਿਹਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵੱਧਦੀ ਟਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਤੁਰੰਤ ਢੁਕਵੇਂ ਕਦਮ ਚੁੱਕੇ ਜਾਣ।
ਕੈਪਸ਼ਨ- ਫਗਵਾੜਾ ਦੇ ਵੱਖ-ਵੱਖ ਇਲਾਕਿਆਂ ‘ਚ ਟਰੈਫਿਕ ਦੀ ਸਮੱਸਿਆ ਪੈਦਾ ਕਰਦੇ ਬੇਤਰਤੀਵ ਪਾਰਕ ਕੀਤੇ ਹੋਏ ਵਾਹਨ।