Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਆਟਾ-ਦਾਲ ਸਕੀਮ ਤਹਿਤ ਕਣਕ ਦੀ ਵੰਡ ਨਾ ਹੋਣ ਦੇ ਚਲਦਿਆਂ ਫੂਡ ਸਪਲਾਈ ਵਿਭਾਗ ਦੇ ਦਫਤਰ ਅੱਗੇ ਕੀਤਾ ਰੋਸ ਮੁਜਾਹਰਾ

ਆਟਾ-ਦਾਲ ਸਕੀਮ ਤਹਿਤ ਕਣਕ ਦੀ ਵੰਡ ਨਾ ਹੋਣ ਦੇ ਚਲਦਿਆਂ ਫੂਡ ਸਪਲਾਈ ਵਿਭਾਗ ਦੇ ਦਫਤਰ ਅੱਗੇ ਕੀਤਾ ਰੋਸ ਮੁਜਾਹਰਾ

ਫਗਵਾੜਾ  ( ਲਾਲੀ ਦਾਦਰ )

* ਮੰਗਲਵਾਰ ਨੂੰ ਕੀਤੀ ਜਾਵੇਗੀ ਕਣਕ ਦੀ ਵੰਡ – ਦਮਨਦੀਪ ਸਿੰਘ

20 ਫਰਵਰੀ : ਫੂਡ ਸਪਲਾਈ ਵਿਭਾਗ ਵਲੋਂ ਸਰਕਾਰੀ ਤੌਰ ´ਤੇ ਨੀਲੇ ਕਾਰਡ ਧਾਰਕ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਆਟਾ-ਦਾਲ ਸਕੀਮ ਤਹਿਤ ਫਰੀ ਦੀ ਕਣਕ ਪਿਛਲੇ ਕਈ ਮਹੀਨੇ ਤੋਂ ਵੰਡ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਪਿੰਡ ਖਲਵਾੜਾ ਕਲੋਨੀ ਦੇ ਵਸਨੀਕਾਂ ਨੇ ਡਿਪੂ ਹੋਲਡਰ ਪਰਮਜੀਤ ਕੌਰ ਪਤਨੀ ਜਗਜੀਵਨ ਲਾਲ ਵਾਸੀ ਖਲਵਾੜਾ ਕਲੋਨੀ ਦੀ ਅਗਵਾਈ ਹੇਠ ਸਹਾਇਕ ਫੂਡ ਐਂਡ ਸਿਵਲ ਸਪਲਾਈਜ ਫਗਵਾੜਾ ਦੇ ਦਫਤਰ ਅੱਗੇ ਰੋਸ ਮੁਜਾਹਰਾ ਕਰਦਿਆਂ ਵਿਭਾਗੀ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਵਿਰੋਧ ਵਿਚ ਨਾਅਰੇਬਾਜੀ ਕੀਤੀ। ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਰਾਸ਼ਨ ਡਿਪੂ ਪਿੰਡ ਖਲਵਾੜਾ ਕਲੋਨੀ ਵਿਖੇ ਹੈ। ਪਿਛਲੇ ਕੁੱਝ ਸਮੇਂ ਤੋਂ ਡਿਪੂ ਵਿਖੇ ਕਣਕ ਵੰਡਣ ਵਾਲੀ ਮਸ਼ੀਨ ਨਹੀਂ ਆ ਰਹੀ ਜਿਸ ਕਰਕੇ ਪਿੰਡ ਅਤੇ ਆਸ-ਪਾਸ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਜਿਆਦਾਤਰ ਲੋਕ ਬਹੁਤ ਹੀ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਦਫਤਰ ਵਿਖੇ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦੌਰਾਨ ਅੱਜ ਦਫਤਰ ਦੇ ਅਧਿਕਾਰੀਆਂ ਨੂੰ ਇਕ ਲਿਖਿਤ ਮੰਗ ਪੱਤਰ ਵੀ ਦਿੱਤਾ ਗਿਆ। ਇਸ ਸਮੱਸਿਆ ਬਾਰੇ ਸੰਪਰਕ ਕਰਨ ‘ਤੇ ਫੂਡ ਸਪਲਾਈ ਇੰਸਪੈਕਟਰ ਦਮਨਦੀਪ ਸਿੰਘ ਨੇ ਦੱਸਿਆ ਕਿ ਪ੍ਰਤੀ ਮੈਂਬਰ ਪੰਜ ਕਿੱਲੋ ਵਾਲੀ ਕਣਕ ਤਿੰਨ ਮਹੀਨੇ ਤੋਂ ਆਈ ਹੋਈ ਹੈ ਪਰ ਪਹਿਲਾਂ ਸਰਕਾਰ ਵਲੋਂ ਵੰਡਣ ਦੀ ਇਜਾਜਤ ਨਹੀਂ ਸੀ। ਕਰੀਬ ਇਕ ਹਫਤੇ ਤੋਂ ਕਣਕ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਫਗਵਾੜਾ ਵਿਚ 117 ਰਾਸ਼ਨ ਡਿਪੂ ਹਨ ਅਤੇ ਸਿਰਫ 10 ਮਸ਼ੀਨਾ ਹਨ ਜਿਸ ਕਰਕੇ ਸਮੱਸਿਆ ਆ ਰਹੀ ਹੈ। ਫਿਰ ਵੀ ਉਹਨਾਂ ਭਰੋਸਾ ਦਿੱਤਾ ਕਿ ਮੰਗਲਵਾਰ 21 ਫਰਵਰੀ ਨੂੰ ਦੁਪਿਹਰ ਤੱਕ ਮਸ਼ੀਨ ਦਾ ਪ੍ਰਬੰਧ ਕਰਕੇ ਪਿੰਡ ਖਲਵਾੜਾ ਕਲੋਨੀ ਵਿਖੇ ਕਣਕ ਦੀ ਵੰਡ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਛਤਰੀ ਰਾਮ ਬੀੜ ਪੁਆਦ, ਸਰਪੰਚ ਜਗਜੀਵਨ ਲਾਲ ਖਲਵਾੜਾ ਕਲੋਨੀ, ਮਾਸਟਰ ਗਿਆਨ ਚੰਦ, ਪਰਮਜੀਤ ਖਲਵਾੜਾ, ਪੰਚਾਇਤ ਮੈਂਬਰ ਕੁਲਦੀਪ ਸਿੰਘ, ਗੁਰਪ੍ਰੀਤ ਕੌਰ, ਗੁਰਦੇਵ ਕੌਰ, ਕੁਲਦੀਪ ਕੌਰ, ਗੁਰਜੀਤ, ਬਲਕਾਰ ਸਿੰਘ, ਸੇਵਾ ਰਾਮ, ਕੁਲਵਿੰਦਰ ਕਿੰਦਾ, ਬਾਬਾ ਸ਼ੀਤਲ ਰਾਮ, ਗੁਰਨਾਮ ਸਿੰਘ, ਮਹਿੰਦਰ ਪਾਲ, ਗੁਰਮੇਜ ਕੌਰ, ਬਚਨੀ, ਹਰਜਿੰਦਰ ਕੌਰ, ਕਸ਼ਮੀਰ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਤੇਜੋ, ਕਮਲੇਸ਼ ਕੌਰ, ਰੇਸ਼ਮ ਕੌਰ, ਕ੍ਰਿਸ਼ਨਾ, ਸੁਨੀਤਾ, ਸੋਨੀਆ, ਮੀਤੋ ਆਦਿ ਹਾਜਰ ਸਨ।