Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਚੋਰੀ ਦੇ ਪੰਜ ਮੋਟਰ-ਸਾਈਕਲ ਅਤੇ ਪਾਬੰਦੀ ਸ਼ੂਦਾ ਗੋਲੀਆਂ ਸਮੇਤ 3 ਕਾਬੂ

ਚੋਰੀ ਦੇ ਪੰਜ ਮੋਟਰ-ਸਾਈਕਲ ਅਤੇ ਪਾਬੰਦੀ ਸ਼ੂਦਾ ਗੋਲੀਆਂ ਸਮੇਤ 3 ਕਾਬੂ

ਗੁਰਦਾਸਪੁਰ(ਅਸ਼ਵਨੀ)

6 ਫਰਵਰੀ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲੀਸ ਵਲੋ 3 ਵਿਅਕਤੀਆ ਨੂੰ ਚੋਰੀ ਦੇ 5 ਮੋਟਰ-ਸਾਈਕਲ ਅਤੇ 97 ਪਾਬੰਦੀ ਸ਼ੂਦਾ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ।
ਸਬ ਇੰਸਪੈਕਟਰ ਰਾਮੇਸ਼ ਕੁਮਾਰ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਜਦੋਂ ਨਵਾਂ ਬਸ ਸਟੈਂਡ ਧਾਰੀਵਾਲ ਪੁੱਜੇ ਤਾਂ ਜਸਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਫੱਤੇ ਨੰਗਲ ਨੇ ਆਪਣਾ ਬਿਆਨ ਕਰਵਾਇਆ ਕਿ ਬੀਤੀ 4 ਫਰਵਰੀ ਨੂੰ ਉਸ ਨੇ ਆਪਣਾ ਮੋਟਰ-ਸਾਈਕਲ ਨੰਬਰ ਪੀ ਬੀ 06 ਏ ਵਾਈ 1949 ਡੋਗਰਾ ਲੈਬਾਟਰੀ ਪਾਸ ਲਗਾਇਆ ਸੀ ਜੋ ਕੋਈ ਵਿਅਕਤੀ ਕਰੀਬ 4.30 ਵਜੇ ਚੋਰੀ ਕਰਕੇ ਲੇ ਗਿਆ ਹੈ । ਸ਼ਿਕਾਇਤ ਕਰਤਾ ਨੇ ਹੋਰ ਦੱਸਿਆ ਕਿ ਭਾਲ ਕਰਨ ਤੇ ਪਤਾ ਲੱਗਾ ਕਿ ਜੋਗਾ ਮਸੀਹ ਵਾਸੀ ਕਿਲ੍ਹਾ ਟੇਕ ਸਿੰਘ ਅਤੇ ਉਸ ਦੇ ਨਾਲ ਰਾਮੇਸ਼ ਕੁਮਾਰ ਉਰਫ ਮੇਸ਼ਾ ਵਾਸੀ ਬਾਸਰਪੁਰ ਜੋ ਚੋਰੀ ਦੇ ਮੋਟਰ-ਸਾਈਕਲ ਵੇਚਣ ਲਈ ਦਾਨਾ ਮੰਡੀ ਧਾਰੀਵਾਲ ਵਿੱਚ ਮੋਜੂਦ ਹਨ । ਇਸ ਬਾਰੇ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਸਮੇਤ ਦਾਨਾ ਮੰਡੀ ਧਾਰੀਵਾਲ ਰੇਡ ਕੀਤਾ ਤਾਂ ਉਕਤ ਮੰਗਾ ਮਸੀਹ ਅਤੇ ਰਾਮੇਸ਼ ਕੁਮਾਰ ਉਰਫ ਮੇਸ਼ਾ ਨੂੰ ਪੰਜ ਚੋਰੀ ਦੇ ਮੋਟਰ-ਸਾਈਕਲਾਂ ਸਮੇਤ ਕਾਬੂ ਕੀਤਾ ।
ਸਹਾਇਕ ਸਬ ਇੰਸਪੈਕਟਰ ਰਾਮੇਸ਼ ਲਾਲ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨਾਕਾਬੰਦੀ ਦੇ ਸੰਬੰਧ ਵਿੱਚ ਅੱਡਾ ਬਹਿਰਾਮਪੁਰ ਤੋਂ ਗੋਰਵਜੀਤ ਸਿੰਘ ਵਾਸੀ ਗਾਹਲੜੀ ਨੂੰ ਸ਼ੱਕ ਪੈਣ ਉੱਪਰ ਮੋਟਰ-ਸਾਈਕਲ ਨੰਬਰ ਪੀ ਬੀ 02 ਬੀ ਜੈਡ 5383 ਸਮੇਤ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ 97 ਪਾਬੰਦੀ ਸ਼ੂਦਾ ਗੋਲੀਆ ਬਿਨ੍ਹਾ ਮਾਰਕਾ ਬਰਾਮਦ ਹੋਈਆਂ ।