Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ,ਗੜ੍ਹਦੀਵਾਲਾ ਵਿਖੇ ਕਰਵਾਏ ਗਏ ਅੰਤਰ- ਸਕੂਲ ਮੁਕਾਬਲੇ

ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ,ਗੜ੍ਹਦੀਵਾਲਾ ਵਿਖੇ ਕਰਵਾਏ ਗਏ ਅੰਤਰ- ਸਕੂਲ ਮੁਕਾਬਲੇ

ਗੜ੍ਹਦੀਵਾਲਾ (ਚੌਧਰੀ) 

3 ਫਰਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਮਾਨਯੋਗ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਅਤੇ ਸਕੂਲ ਇੰਚਾਰਜ ਪ੍ਰੋ. ਅਰਚਨਾ ਠਾਕੁਰ ਦੇ ਉੱਦਮ ਸਦਕਾ ਅੰਤਰ-ਸਕੂਲ ਖੇਡ ਮੁਕਾਬਲੇ ਅਤੇ ਪ੍ਰੈਜ਼ੈਨਟੇਸ਼ਨ, ਜਨਰਲ-ਕੁਇਜ਼, ਟਾਈਪਿੰਗ, ਰੰਗੋਲੀ, ਪੋਸਟਰ-ਮੇਕਿੰਗ , ਬੈਸਟ ਫਰਾਮ ਵੇਸਟ, ਵਿਦਾਊਟ ਫਲੇਮ ਕੂੂਕਿੰਗ, ਫਰੈਸ਼-ਫਲਾਵਰ ਅਰੇਂਜ਼ਮੈਂਟ, ਸਲੋਗਨ , ਲੇਖ-ਰਚਨਾ, ਡਿਬੇਟ , ਮਹਿੰਦੀ, ਗੀਤ ਅਤੇ ਕਵਿਤਾ-ਉਚਾਰਨ ਮੁਕਾਬਲੇ ਆਦਿ ਕਰਵਾਏ ਗਏ। ਜਿਸ ਵਿੱਚ ਇਲਾਕੇ ਦੇ 15 ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਹਨਾਂ ਅੰਤਰ-ਸਕੂਲ ਮੁਕਾਬਲਿਆਂ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਡਿਸਕਸ-ਥਰੋ , ਲੰਬੀ-ਛਾਲ, ਸ਼ਾਟ-ਪੁੱਟ, ਥਰੀ-ਲੈੱਗ ਦੌੜ, ਰੀਲੇਅ ਦੌੜ, 100 ਮੀ. ਦੌੜ, 200 ਮੀ. ਦੌੜ, 400 ਮੀ. ਦੌੜ, ਵਿੱਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਮੁਕਾਬਲਿਆ ਵਿੱਚ ਖਿਡਾਰੀਆਂ ਨੇ 100 ਮੀਟਰ ਦੌੜ ਵਿੱਚ (ਲੜਕੇ, ਅੰਡਰ-17) ਅਕਾਸ਼ਦੀਪ ਸਿੰਘ (ਅਕਾਲ ਅਕੈਡਮੀ, ਧੁੱਗਾਂ ਕਲਾਂ), ਸਾਗਰ ਡਡਵਾਲ (ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ, ਰਘਵਾਲ), ਲਵਪ੍ਰੀਤ ਸਿੰਘ (ਬੱਸੀ ਮਾਡਲ ਸਕੂਲ, ਗੜ੍ਹਦੀਵਾਲਾ) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ (ਲੜਕੇ, ਅੰਡਰ-19), ਪ੍ਰਦੀਪ ਸਿੰਘ (ਗੌਰਮਿੰਟ ਸਕੂਲ, ਅੰਬਾਲਾਂ ਜੱਟਾਂ) ਜਤਿੰਦਰ ਸਿੰਘ ਖ਼ਾਲਸਾ ਸੀਨੀ.ਸੈਕੰ. ਸਕੂਲ ਗੜ੍ਹਦੀਵਾਲਾ),ਪਰਮਵੀਰ ਸਿੰਘ (ਖ਼ਾਲਸਾ ਸੀਨੀ.ਸੈਕੰ.ਸਕੂਲ, ਗੜ੍ਹਦੀਵਾਲਾ) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ (ਲੜਕੀਆਂ, ਅੰਡਰ-17) ਵਿੱਚ ਮਹਿਕ (ਗੌਰਮਿੰਟ ਸੀਨੀ.ਸੈਕੰ. ਸਕੂਲ, ਸੰਸਾਰਪੁਰ ਮੱਕੋਵਾਲ), ਈਲੀਕਾਪ੍ਰੀਤ ਕੌਰ (ਅਕਾਲ ਅਕੈਡਮੀ, ਧੁੱਗਾਂ ਕਲਾਂ), ਮੰਨਤ ਠਾਕੁਰ (ਸੈਂਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ, ਗੜ੍ਹਦੀਵਾਲਾ) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਦੌੜ (ਲੜਕੀਆਂ, ਅੰਡਰ-19) ਸਰਬਪ੍ਰੀਤ ਕੌਰ, ਹਰਲੀਨ ਕੌਰ ਤੇ ਮੁਸਕਾਨਪ੍ਰੀਤ ਕੌਰ (ਖ਼ਾਲਸਾ ਸੀਨੀ.ਸੈਕੰ. ਸਕੂਲ, ਗੜ੍ਹਦੀਵਾਲਾ) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਡਿਬੇਟ ਵਿੱਚ ਗੁਰਨੂਰ ਕੌਰ (ਖ਼ਾਲਸਾ ਕਾਲਜੀਏਟ ਸੀਨੀ.ਸੈਕੰ. ਸਕੂਲ, ਗੜ੍ਹਦੀਵਾਲਾ ਅਤੇ ਰਮਨਦੀਪ ਕੌਰ (ਸੈਂਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ, ਗੜ੍ਹਦੀਵਾਲਾ), ਅੰਗਦਵੀਰ ਸਿੰਘ,(ਅਕਾਲ ਅਕੈਡਮੀ ਧੁੱਗਾਂ ਕਲਾਂ), ਆਂਚਲ (ਸ਼ਿਵਾਲਿਕ ਪਬਲਿਕ ਸਕੂਲ, ਰਘਵਾਲ) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਡਿਸਕਸ ਥ੍ਰੋ ਚ ਜਸਮੀਨ ਕੌਰ ਸਮਰਾ (ਅਕਾਲ ਅਕੈਡਮੀ ਧੁੱਗਾ ਕਲਾਂ) ਪਹਿਲਾ, ਖੁਸ਼ੀ (ਸ਼ਿਵਾਲਿਕ ਹਿਲਜ ਸਕੂਲ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਜਸਮੀਨ ਕੌਰ ਸਮਰਾ (ਅਕਾਲ ਅਕੈਡਮੀ ਧੁੱਗਾ ਕਲਾਂ) ਪਹਿਲਾਂ ਸਥਾਨ

ਪੀ.ਪੀ.ਟੀ. ਵਿੱਚ ਗੁਰਨੂਰ ਕੌਰ ਤੇ ਹਰਲੀਨ ਕੌਰ (ਖ਼ਾਲਸਾ ਕਾਲਜੀਏਟ ਸੀਨੀ. ਸੈਕੰ. ਸਕੂਲ, ਗੜ੍ਹਦੀਵਾਲਾ) ਨੇ ਪਹਿਲਾ ਸਥਾਨ, ਅੰਗਦਵੀਰ ਸਿੰਘ ਦੱਤ ਅਤੇ ਅੰਗਦਵੀਰ ਸਿੰਘ (ਅਕਾਲ ਅਕੈਡਮੀ ਧੁੱਗਾ ਕਲਾਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਦਾਊਟ ਫਲੇਮ ਕੂਕਿੰਗ ਵਿੱਚ ਪਲਕ ਅਤੇ ਪਾਇਲ (ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ, ਰਘਵਾਲ) ਨੇ ਪਹਿਲਾ, ਯੋਗਿਤਾ (ਬੱਸੀ ਮਾਡਲ ਸਕੂਲ, ਗੜ੍ਹਦੀਵਾਲਾ) ਅਤੇ ਸਾਖਸ਼ੀ, ਹਰਪ੍ਰੀਤ ਤੇ ਹਰਨੀਤ (ਖ਼ਾਲਸਾ ਕਾਲਜੀਏਟ ਸੀਨੀ.ਸੈਕੰ. ਸਕੂਲ, ਗੜ੍ਹਦੀਵਾਲਾ) ਅਤੇ ਰੀਤੀਕਾ (ਬੱਸੀ ਮਾਡਲ ਸਕੂਲ, ਗੜ੍ਹਦੀਵਾਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪੋਸਟਰ-ਮੇਕਿੰਗ ਵਿੱਚ ਜਸਲੀਨ ਕੌਰ (ਸੈਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ, ਗੜ੍ਹਦੀਵਾਲਾ) ਕਨਿਸ਼ਕਾ, ਤਨਵੀਰ ਕੌਰ (ਅਕਾਲ ਅਕੈਡਮੀ, ਧੁੱਗਾ ਕਲਾਂ) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਟਾਈਪਿੰਗ, ਰੰਗੋਲੀ, ਪੋਸਟਰ ਮੇਕਿੰਗ, ਬੈਸਟਰ ਫਲਾਵਰ ਅਰੇਜ਼ਮੈਂਟ, ਸਲੋਗਨ, ਲੇਖ-ਰਚਨਾ ਅਤੇ ਮਹਿੰਦੀ ਆਦਿ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਸਾਜਨ ਡਡਵਾਲ (ਖ਼ਾਲਸਾ ਕਾਲਜੀਏਟ ਸੀਨੀ.ਸੈਕੰ.ਸਕੂਲ,ਗੜ੍ਹਦੀਵਾਲਾ) ਅਤੇ ਸਪਨਾ ਚੌਧਰੀ (ਸਰਕਾਰੀ ਸੀਨੀ.ਸੈਕੰ.ਸਕੂਲ, ਸੰਸਾਰਪੁਰ ਮੱਕੋਵਾਲ) ਨੁੰ ਬੈਸਟ ਅਥਲੀਟ ਐਲਾਨਿਆ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਅਲੱਗ-ਅਲੱਗ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਇਨਾਮ ਤਕਸੀਮ ਕੀਤੇ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਤੋਂ ਜਾਣੂੰ ਕਰਵਾਉਦਿਆਂ ਕਿਹਾ ਕਿ ਖੇਡਾਂ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਖੇਡਾਂ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ। ਉਹਨਾਂ ਕਿਹਾ ਕਿ ਸਕੂਲਾਂ – ਕਾਲਜਾਂ ਵਿੱਚ ਕਰਵਾਏ ਜਾਂਦੇ ਵੱਖ-ਵੱਖ ਮੁਕਾਬਲੇ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਪਣਾ ਕੀਮਤੀ ਸਮਾਂ ਦੇਣ ਲਈ ਸਭ ਦਾ ਧੰਨਵਾਦ ਕੀਤਾ।ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਡਾ. ਕੇਵਲ ਸਿੰਘ (ਸੇਵਾ-ਮੁਕਤ) ਦਾ ਵਿਸ਼ੇਸ ਧੰਨਵਾਦ ਕੀਤਾ।ਖਾਲਸਾ ਸੀਨੀ. ਸੈਕੰ. ਗੜ੍ਹਦੀਵਾਲਾ ਦੇ ਇੰਚਾਰਜ ਪ੍ਰੋ. ਅਰਚਨਾ ਠਾਕੁਰ ਅਤੇ ਖੇਡ- ਵਿਭਾਗ ਦੇ ਮੁੱਖੀ ਮੈਡਮ ਸੀਮਾ ਕੁਮਾਰੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਗੁਰਪਿੰਦਰ ਸਿੰਘ ਅਤੇ ਪ੍ਰੋ. ਕਮਲਜੀਤ ਕੌਰ ਨੇ ਬਾਖ਼ੂਬੀ ਨਿਭਾਈ।ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਪ੍ਰੋ. ਸ਼ਾਮ ਸਿੰਘ, ਡਾ. ਕੇਵਲ ਸਿੰਘ, ਡਾ. ਦਿਲਬਾਰਾ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਮੀਨਾ ਕੁਮਾਰੀ (ਸ਼ਿਵਾਲਿਕ ਪਬਲਿਕ ਸਕੂਲ ਰਘਵਾਲ), ਪ੍ਰਿੰਸੀਪਲ ਅਸ਼ੋਕ ਕੁਮਾਰ (ਸਰਕਾਰੀ ਹਾਈ ਸਕੂਲ, ਦਾਰਾਪੁਰ) ਪ੍ਰਿੰਸੀਪਲ ਹਿਤੇਸ਼ਪੁਰੀ (ਬੱਸੀ ਮਾਡਲ ਸਕੂਲ, ਗੜ੍ਹਦੀਵਾਲਾ) ਪ੍ਰਿੰਸੀਪਲ ਰਣਵੀਰ ਕੌਰ (ੳਕਾੜਾ ਆਰੀਆ ਪੁੱਤਰੀ ਸੀਨੀ.ਸੈਕੰ.ਸਕੂਲ, ਗੜ੍ਹਦੀਵਾਲਾ), ਪ੍ਰਿੰਸੀਪਲ ਰੁਪਿੰਦਰਜੀਤ ਸਿੰਘ (ਸੈਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ, ਗੜ੍ਹਦੀਵਾਲਾ),ਪ੍ਰਿੰਸੀਪਲ ਪਰਮਿੰਦਰ ਕੌਰ (ਅਕਾਲ ਅਕੈਡਮੀ, ਧੁੱਗਾ ਕਲਾਂ), ਪ੍ਰਿੰਸੀਪਲ ਸੰਦੀਪ ਸਿੰਘ (ਸਰਕਾਰੀ ਸੀਨੀ.ਸੈਕੰ.ਸਕੂਲ, ਮਸੀਤਪਾਲ ਕੋਟ), ਸ. ਰੇਸ਼ਮ ਸਿੰਘ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।

error: copy content is like crime its probhihated