Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪਿੰਡ ਪੰਡੋਰੀ ਵਿਖੇ ਕਰਵਾਇਆ ਬੈਂਸ ਗੋਤਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ

ਪਿੰਡ ਪੰਡੋਰੀ ਵਿਖੇ ਕਰਵਾਇਆ ਬੈਂਸ ਗੋਤਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ

ਫਗਵਾੜਾ ( ਲਾਲੀ ਦਾਦਰ )

* ਇੰਟਰਨੈਸ਼ਨਲ ਗਾਇਕ ਕੇ.ਐਸ.ਮੱਖਣ ਨੇ ਲਗਵਾਈ ਭਰਪੂਰ ਹਾਜਰੀ

2 ਫਰਵਰੀ : ਬੈਂਸ ਗੋਤਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪਿੰਡ ਪੰਡੋਰੀ ਤਹਿਸੀਲ ਫਗਵਾੜਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਬੈਂਸ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ‘ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਵੇਰੇ ਝੰਡੇ ਦੀ ਰਸਮ ਉਪਰੰਤ ਚਰਾਗ਼ ਦੀ ਰਸਮ ਹੋਈ ਅਤੇ ਸਰਬੱਤ ਦੇ ਭਲੇ ਅਤੇ ਬੈਂਸ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਵੱਡੇ ਵਢੇਰਿਆਂ ਦੀ ਪੂਜਾ ਉਪਰੰਤ ਦੁਪਿਹਰ ਨੂੰ ਧਾਰਮਿਕ ਤੇ ਸੱਭਿਆਚਾਰਕ ਸਟੇਜ ਸਜਾਈ ਗਈ। ਜਿਸ ਵਿਚ ਇੰਟਰਨੈਸ਼ਨਲ ਪੰਜਾਬੀ ਗਾਇਕ ਕੇ.ਐਸ. ਮੱਖਣ ਨੇ ਧਾਰਮਿਕ ਹਾਜਰੀ ਲਗਵਾਉਣ ਉਪਰੰਤ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਸਰੋਤਿਆਂ ਨੂੰ ਝੂਮਣ ਲਾਈ ਰੱਖਿਆ। ਉਹਨਾਂ ਸਰੋਤਿਆਂ ਦੀਆਂ ਫਰਮਾਇਸ਼ਾਂ ਵੀ ਪੂਰੀਆਂ ਕੀਤੀਆਂ। ਜੋੜ ਮੇਲੇ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਹਰਨੂਰ ਸਿੰਘ ਹਰਜੀ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦੇ ਨਾਲ ਆਪ ਆਗੂ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ, ਮੇਸ਼ਾ ਪੰਡੋਰੀ, ਯੂਥ ਆਗੂ ਵਰੁਣ ਬੰਗੜ ਚੱਕ ਹਕੀਮ ਤੇ ਮਨਜੋਤ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਹਰਜੀ ਮਾਨ ਨੇ ਸਮੂਹ ਹਾਜਰੀਨ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਆਪਣੇ ਵੱਡੇ ਵਢੇਰਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ, ਗਾਇਕ ਕਲਾਕਾਰਾਂ ਤੇ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਚਾਹ ਪਕੌੜੇ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਮੁੱਖ ਸੇਵਾਦਾਰ ਸੂਬੇਦਾਰ ਸ਼ਿਵਪਾਲ ਗੰਨਾ ਪਿੰਡ, ਕਮੇਟੀ ਪ੍ਰਧਾਨ ਸੰਸਾਰ ਚੰਦ ਆਹਲੋਵਾਲ, ਉਪ ਪ੍ਰਧਾਨ ਗਿਆਨ ਚੰਦ ਸਮਰਾੜੀ, ਮੈਡਮ ਰਾਣੋ ਬੈਂਸ ਸ਼ੰਕਰ, ਜੀਤ ਰਾਮ ਸਰਪ੍ਰਸਤ, ਮੇਜਰ ਸਿੰਘ ਕੈਸ਼ੀਅਰ, ਤਰਸੇਮ ਬਜੂਹਾ, ਮੂਰਤੀ ਰਾਮ ਕਿੰਗਰਾ, ਰਾਮ ਲੁਭਾਇਆ ਪਾਸਲਾ, ਹਰਨੇਕ ਜੰਡਿਆਲਾ, ਨੇਕ ਕੱਤਪਾਲੋ, ਰੁਲਦਾ ਰਾਮ, ਪਰਦੇਸੀ ਗੰਨਾ ਪਿੰਡ, ਕਮਲ ਜੰਡਿਆਲਾ, ਬਿੱਲੂ ਕਡਿਆਣਾ, ਜੀਤਾ ਗੁਰਾਇਆ, ਲਵਿੰਦਰ ਪਾਲ ਏ.ਐਸ.ਆਈ., ਨਛੱਤਰ ਸਿਲਕੀਆਣਾ, ਗੁਰਨਾਮ ਜੱਲੋਵਾਲ ਕਲੋਨੀ, ਸੋਖਾ ਰਾਏਪੁਰ ਰਾਈਆਂ, ਸੁਰਿੰਦਰ ਥਾਂਦੀਆਂ, ਅਮਰੀਕ ਥਾਂਦੀਆਂ, ਕਸ਼ਮੀਰ ਸਿੰਘ ਲੱਡੂ, ਕੇਸ਼ੀ ਗੰਡਵਾਂ, ਹੈਰੀ ਤੇ ਲਾਡੀ ਸੰਗਤਪੁਰ ਆਦਿ ਹਾਜਰ ਸਨ।

ਤਸਵੀਰ 003, ਕੈਪਸ਼ਨ- ਪਿੰਡ ਪੰਡੋਰੀ ਵਿਖੇ ਕਰਵਾਏ ਗਏ ਬੈਂਸ ਪਰਿਵਾਰਾਂ ਦੇ ਸਲਾਨਾ ਜੋੜ ਮੇਲੇ ਦੇ ਦ੍ਰਿਸ਼।