Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਕੌਮੀ ਇਨਸਾਫ ਮੋਰਚੇ ‘ਚ ਸ਼ਮੂਲੀਅਤ ਕਰਨ ਲਈ ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ ਦਾ ਕਾਫਲਾ ਰਵਾਨਾ

ਕੌਮੀ ਇਨਸਾਫ ਮੋਰਚੇ ‘ਚ ਸ਼ਮੂਲੀਅਤ ਕਰਨ ਲਈ ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ ਦਾ ਕਾਫਲਾ ਰਵਾਨਾ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ ) 

29 ਜਨਵਰੀ : ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦਾ ਇੱਕ ਵੱਡਾ ਕਾਫਲਾ ਪ੍ਰਧਾਨ ਗੁਰਦੀਪ ਸਿੰਘ ਦੀਪ ਬਰਿਆਣਾ ਦੀ ਅਗਵਾਈ ਵਿੱਚ ਕੌਮੀ ਇਨਸਾਨ ਮੋਰਚੇ ਚ ਸ਼ਮੂਲੀਅਤ ਕਰਨ ਲਈ ਮੋਹਾਲੀ ਲਈ ਟਰੱਕ ਯੂਨੀਅਨ ਗੜ੍ਹਦੀਵਾਲਾ ਤੋਂ ਰਵਾਨਾ ਹੋਇਆ।ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਦੀਪ ਬਰਿਆਣਾ ਨੇ ਕਿਹਾ ਕਿ ਸਰਕਾਰਾਂ ਕਸੂਰਵਾਰ ਲੋਕਾਂ ਨੂੰ ਸਜ਼ਾ ਦੇਣ ਦੀ ਬਜਾਏ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਰੱਖ ਰਹੀ ਹੈ। ਜਿਸ ਨਾਲ ਸਰਕਾਰਾਂ ਦਾ ਸਿੱਖ ਕੌਮ ਵਿਰੋਧੀ ਚਿਹਰਾ ਸਾਹਮਣੇ ਆ ਰਿਹਾ ਹੈ।ਇਸ ਮੌਕੇ ਉਹਨਾਂ ਨੇ ਕਿਹਾ ਕਿ ਕਸੂਰਵਾਰ ਲੋਕ ਬੇਖੌਫ਼ ਘੁੰਮ ਰਹੇ ਹਨ ਅਤੇ ਸਜਾਵਾਂ ਪੂਰੀਆਂ ਕਰਨ ਉਪਰੰਤ ਵੀ ਸਿੰਘ ਕੈਦ ਕਰ ਕੇ ਧੱਕੇ ਨਾਲ ਜੇਲ੍ਹਾਂ ਵਿੱਚ ਰੱਖੇ ਹੋਏ ਹਨ ਜੋ ਕਿ ਸਿੱਖ ਕੌਮ ਪ੍ਰਤੀ ਸਰਕਾਰਾਂ ਦਾ ਮਾੜਾ ਸਲੂਕ ਸਾਹਮਣੇ ਆਇਆ ਹੈ ਪਰ ਸਿੱਖ ਕੌਮ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੀ ।ਇਸ ਮੌਕੇ ਉਹਨਾਂ ਨੇ ਧਰਨੇ ਤੇ ਬੈਠੇ ਸਿੰਘਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦਾ ਐਲਾਨ ਵੀ ਕੀਤਾ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਦੀਪ ਬਰਿਆਣਾ,ਰਾਜਵੀਰ ਸਿੰਘ ਰਾਜਾ ਗੋਂਦਪੁਰ, ਸਿਮਰਨਜੀਤ ਸਿੰਘ ਸਿੰਮੂ,ਰਵੀ ਅਰਗੋਵਾਲ,ਸੁੱਖਾ ਬਾਹਗਾ,ਸੋਨੂੰ ਦਾਰਾਪੁਰ,ਬਿਕਰਮਜੀਤ ਸਿੰਘ, ਕੁਲਵਿੰਦਰ ਸਿੰਘ ਕਾਲਕੱਟ,ਦੀਪ ਕਾਲਕੱਟ, ਲਖਜੋਤ ਕਾਲਕੱਟ, ਰਣਜੀਤ ਸਿੰਘ ਸੈਨਪੁਰ,ਮਨੀ ਡੱਫਰ,ਅਮਰੀਕ ਮਾਂਗਾ, ਕਾਲਾ ਮਾਂਗਾ,ਨਛੱਤਰ ਢੋਲੋਵਾਲ, ਮੰਗਾਂ ਕਾਲਰਾ, ਸਾਬੀ ਕਾਲਰਾ,ਦਿਲਬਾਗ ਸਿੰਘ ਬਾਹਗਾ, ਕਾਲਾ ਬਾਹਗਾ,ਸ਼ੀਰਾ ਡੱਫਰ, ਗੋਲੂ ਗੋਂਦਪੁਰ, ਤਾਰੀ ਰਾਣਾ,ਕਮਲਜੀਤ ਸਿੰਘ ਗੋਂਦਪੁਰ ਸੁਖਵਿੰਦਰ ਸਿੰਘ,ਗੁਰਮੀਤ ਸਿੰਘ,ਗੁਰਮਨ ਸਿੰਘ, ਦੀਪੂ ਬਾਹਗਾ, ਇੰਦਰੀ ਗੜ੍ਹਦੀਵਾਲਾ, ਜੱਗਾ ਢੱਟ,ਹਰਕਮਲ ਬਾਹਗਾ ਪੀਤਾ ਪੰਡੋਰੀ ਅਟਵਾਲ,ਸ਼ਿੰਦਾ,ਅਜੇ ਪ੍ਰਧਾਨ,ਜੋਧਾ,ਵੀਰੂ, ਸਿੰਮਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜਿਰ ਸਨ।