Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਸਾਲਾਨਾ ਕੀਰਤਨ ਦਰਬਾਰ

ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਸਾਲਾਨਾ ਕੀਰਤਨ ਦਰਬਾਰ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

27 ਜਨਵਰੀ : ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲਾ ਸੰਸਥਾਂ ਦੇ 8 ਸਾਲ ਪੂਰੇ ਹੋਣ ਤੇ ਗੁਰ ਆਸਰਾ ਸੇਵਾ ਘਰ ਵਿਖੇ ਨਵੀਂ ਇਮਾਰਤ ਨੂੰ ਸਮਰਪਿਤ ਸਾਲਾਨਾ ਕੀਰਤਨ ਦਰਬਾਰ ਬਹੁਤ ਸਤਿਕਾਰ ਨਾਲ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਕਰਵਾਇਆ ਗਿਆ।

ਇਸ ਮੌਕੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸ਼ਾਮ ਨੂੰ ਸਜਾਏ ਕੀਰਤਨ ਦਰਬਾਰ’ਚ ਭਾਈ ਹਰਭਜ਼ਨ ਸਿੰਘ ਸੋਤਲਾ, ਭਾਈ ਮਨਜਿੰਦਰ ਸਿੰਘ ਹਰਰਾਏਪੁਰ, ਭਾਈ ਬਰਜਿੰਦਰ ਸਿੰਘ ਪਰਵਾਨਾ , ਭਾਈ ਗੁਲਾਬ ਸਿੰਘ ਚਮਕੌਰ ਸਾਹਿਬ,ਭਾਈ ਇੰਦਰਜੀਤ ਸਿੰਘ ਜੀ,ਭਾਈ ਸਰਤਾਜ ਸਿੰਘ ,ਭਾਈ ਜੋਗਾ ਸਿੰਘ ਬਾਹਗਾ,ਭਾਈ ਸੁਖਵੀਰ ਸਿੰਘ ਚੋਹਾਨ ਢਾਡੀ ਜੱਥਾ,ਭਾਈ ਅਮ੍ਰਿਤਪਾਲ ਸਿੰਘ ਮਹਿਰੋ ਅਤੇ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਦੇ ਢਾਡੀ ਜੱਥੇ ਨੇ ਸਬਦ ਕੀਰਤਨ ਸਰਵਣ ਕਰਵਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰ ਆਸਰਾ ਸੇਵਾ ਘਰ ਲੋਕਾਂ ਦੀ ਸਹੂਲਤ ਲਈ ਚੈਰੀਟੇਬਲ ਲੈਬੋਟਰੀ ਦਾ ਉਦਘਾਟਨ ਸੰਤ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਅਤੇ ਸੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਕੀਤਾ ਗਿਆ। ਇਸ ਮੌਕੇ ਪ੍ਰਮੁੱਖ ਸਖਸੀਆਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਨਿਭਾਈ।

ਇਸ ਸਮਾਗਮ ’ਚ ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ,ਹਲਕਾ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ,ਆਪ ਦੇ ਜਿਲ੍ਹਾ ਯੂਥ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ, ਇਮਰੂਵਮੈਟ ਟ੍ਰਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਦੋਆਬਾ ਸੰਘਰਸ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ,ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ,ਲਖਵਿੰਦਰ ਸਿੰਘ ਲੱਖੀ ਗਿਲਜੀਆਂ,ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਲਵਦੀਪ ਸਿੰਘ ਧੂਤ, ਜਸਵੰਤ ਸਿੰਘ ਚੌਟਾਲਾ,ਐਡਵੋਕੇਟ ਗੁਰਵੀਰ ਸਿੰਘ ਚੌਟਾਲਾ,ਲਖਵਿੰਦਰ ਸਿੰਘ ਠੱਕਰ,ਮਨਦੀਪ ਸਿੰਘ ਖਾਲਸਾ,ਗੁਰਦੀਪ ਸਿੰਘ ਡੱਫਰ,ਡਾ.ਗੁਰਜੋਤ ਸਿੰਘ , ਡਾ.ਲਵਪ੍ਰੀਤ,ਡਾ.ਰਣਜੀਤ ਰਾਣਾ,ਜਸਵਿੰਦਰ ਸਿੰਘ ਧੁੱਗਾ, ਜਸਦੀਪ ਸਿੰਘ ਰਮਦਾਸਪੁਰ,ਰਾਜਾ ਗੋਂਦਪੁਰ,ਪ੍ਰਿਤਪਾਲ ਸਿੰਘ,ਸਰਪੰਚ ਚੈਂਚਲ ਸਿੰਘ,ਮਨਿੰਦਰ ਸਿੰਘ,ਗੁਰਸ਼ਮਿੰਦਰ ਰੰਮੀ,ਸੰਦੀਪ ਸਿੰਘ ਸੀਕਰੀ, ਇਕਬਾਲ ਸਿੰਘ ਜੌਹਲ, ਲੱਕੀ ਠੱਕਰ,ਕੁਲਦੀਪ ਸਿੰਘ ਲਾਡੀ ਬੁੱਟਰ,ਜਗਦੀਪ ਲਾਂਬੜਾ,ਸ਼ੁਭਮ ਸਹੋਤਾ,ਡਾ ਲਵਪ੍ਰੀਤ, ਡਾ ਰਣਜੀਤ ਰਾਣਾ,ਰਾਜਾ ਗੋਂਦਪੁਰ, ਸਰਪੰਚ ਹਰਜਿੰਦਰ ਸਿੰਘ, ਕਮਲਜੀਤ ਸਿੰਘ,ਗੁਰਦੀਪ ਸਿੰਘ ਅਤੇ ਵੱਡੀ ਗਿਣਤੀ’ਚ ਸੰਗਤਾਂ ਸਾਮਲ ਹੋਈਆਂ।