ਗੜ੍ਹਦੀਵਾਲਾ 9 ਜੁਲਾਈ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜੀਏਟ ਸੀਨੀ.ਸੈਕੰ. ਸਕੂਲ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰiੰਮ੍ਰਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਿੱਖਿਆ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਮਿੱਤੀ 06 ਜੂਲਾਈ, 2024 ਨੁੰ 6 ਰੋਜ਼ਾ ਸਮਰ ਕੈਂਪ ਦੀ ਸਮਾਪਤੀ ਕੀਤੀ ਗਈ। ਜਿਸ ਵਿੱਚ ਪਹਿਲੇ ਦਿਨ 10+1 ਅਤੇ 10+2 ਦੇ ਵਿਦਿਆਰਥੀਆਂ ਨੁੰ ਸਲੋਅ ਰੇਸ, ਬੈਕ ਰੇਸ , ਮਿਊਜੀਕਲ ਚੇਅਰ, ਫਿਲਮ, ਪੇਟਿੰਗ ਮੁਕਾਬਲੇ ਟੇਲੈਂਟ ਹੰਟ ਕੰਪੀਟੇਸ਼ਨ, ਮੂਵੀ ਅਤੇ ਕ੍ਰਿਕਟ ਮੈਚ ਕਰਵਾਏ ਗਏ।ਇਸ ਕੈਂਪ ਵਿੱਚ ਵਿਦਿਆਰਥੀਆ ਨੁੰ ਭੰਗੜੇ ਅਤੇ ਗਿੱਧੇ ਦੀ ਵੀ ਸਿਖਲਾਈ ਦਿੱਤੀ ਗਈ।ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆ ਨੇ ਾਟਿਹੋੁਟ ਡਲੳਮੲ ਚੋੋਕਨਿਗ ਵਿੱਚ ਭਾਗ ਲਿਆ ।ਵਿਦਿਆਰਥੀਆਂ ਨੇ ਇਸ ਸਮਰ ਕੈਂਪ ਦਾ ਬਹੁਤ ਅਨੰਦ ਮਾਣਿਆ।ਕੈਂਪ ਸਮਰ ਦੀ ਸਮਾਪਤੀ ਤੇ ਵਿਦਿਆਰਥੀਆ ਨੂੰ ਸਰਟੀਫਿਕੇਟ ਵੰਡੇ ਗਏ।ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸਕੂਲ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਨੁੰ ਇਸ ਸਮਰ ਕੈਂਪ ਲਗਾਉਣ ਲਈ ਸ਼ਲਾਗਾ ਕੀਤੀ।