Prime Punjab Times

Latest news
ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵੱਲੋਂ E-Cardify ਐਪ ਲਾਂਚ ਕੀਤੀ ਗਈ KMS ਕਾਲਜ ਦੇ ਬੀ.ਐਸ.ਸੀ ਮੈਡੀਕਲ ਲੈਬ ਸਾਇੰਸ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ : ਪ੍ਰਿੰਸੀਪਲ ਡਾ. ਮਾਨਵ ਸੈਣੀ ਪੁਲਿਸ ਦਾ ਨਸ਼ਾ ਤਸਕਰਾਂ ‘ਤੇ ਵੱਡਾ ਵਾਰ, 2.199 ਕਿਲੋ ਹੈਰੋਇਨ ਅਤੇ ਪਿਸਟਲ ਸਮੇਤ ਮੁਲਜ਼ਮ ਕਾਬੂ ਦਸੂਹਾ ਹੁਸ਼ਿਆਰਪੁਰ ਹਾਈਵੇ ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌ+ਤ ਐਚ.ਪੀ.ਵੀ.ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ : ਡਾ. ਸੁਦੇਸ਼ ਰਾਜਨ ਡਿਪਟੀ ਕਮਿਸ਼ਨਰ ਨੇ ਦਸੂਹਾ ਅਤੇ ਮੁਕੇਰੀਆਂ ਸਬ-ਡਵੀਜ਼ਨ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਵਿਸ਼ੇਸ਼ ਲੈਕਚਰ ਦਾ ਆਯੋਜਨ ਪੰਜਾਬ ‘ਚ ਚੱਲੀਆਂ ਤਾਬੜਤੋੜ ਗੋਲੀਆਂ: ਕਬੱਡੀ ਖਿਡਾਰੀ ਸਣੇ ਦੋ ਨੌਜਵਾਨਾਂ ਦੀ ਮੌਤ,ਇਕ ਗੰਭੀਰ ਜ਼ਖਮੀ शार्ट सर्किट होने कारण चलती कार में लगी आग,कार जलकर हुई राख ਲਵਦੀਪ ਸਿੰਘ ਧੂਤ ਸਮੇਤ 8 ਨਾਇਬ ਤਹਿਸੀਲਦਾਰ ਪਦਉੱਨਤ ਹੋਏ, ਬਣੇ ਤਹਿਸੀਲਦਾਰ
ADVERTISEMENT
You are currently viewing ਗੜ੍ਹਾ ਨਿਵਾਸੀਆਂ ਨੇ ਰੋਸ ਮਾਰਚ ਕੱਢ ਕੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਗੜ੍ਹਾ ਨਿਵਾਸੀਆਂ ਨੇ ਰੋਸ ਮਾਰਚ ਕੱਢ ਕੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਫ਼ਗਵਾੜਾ (ਲਾਲੀ ਦਾਦਰ)

*ਮੁਹੱਲਾ ਕਲੀਨਿਕ ਦੇ ਨਾਂ ‘ਤੇ ਡਿਸਪੈਂਸਰੀ ਖਤਮ ਕਰਨ ਦੀਆਂ ਸਾਜ਼ਿਸ਼ਾਂ ਬੰਦ ਕਰਨ ਦੀ ਕੀਤੀ ਮੰਗ

*ਕਿਹਾ-ਹੈਲਥ ਸੈਂਟਰ ´ਚ ਡਾਕਟਰਾਂ ਅਤੇ ਸਹਾਇਕ ਅਮਲਾ ਨਿਯੁਕਤ ਕਰਨ ਤੇ ਆਧੁਨਿਕ ਮਸ਼ੀਨਾਂ ਲਾੲਈਆਂ ਜਾਣ

23 ਜਨਵਰੀ : ਸਥਾਨਕ ਸ਼ਹਿਰ ਦੇ ਇਲਾਕਾ ਗੜ੍ਹਾ ਵਿਖੇ ਸਮੂਹ ਨਿਵਾਸੀਆਂ ਨੇ ਅੱਜ ਇਲਾਕੇ ਦੀ ਇੱਕੋ-ਇੱਕ ਸਰਕਾਰੀ ਸਿਹਤ ਸੰਸਥਾ ‘ਅਰਬਨ ਪ੍ਰਾਇਮਰੀ ਹੈਲਥ ਸੈਂਟਰ’ ਦੇ ਖਾਤਮੇ ਦੀਆਂ ਸਰਕਾਰੀ ਕੁਚਾਲਾਂ ਦੇ ਵਿਰੋਧ ਵਿੱਚ ਕੌਂਸਲਰ ਪ੍ਰਭ ਦਿਆਲ ਭਗਤ ਅਤੇ ਸਾਬਕਾ ਕੌਂਸਲਰਾਂ ਕਮਲਾ ਕਾਲਾ ਤੇ ਕ੍ਰਿਪਾਲ ਪਾਲੀ ਦੀ ਅਗਵਾਈ ਵਿੱਚ ਗਲੀਆਂ-ਬਾਜ਼ਾਰਾਂ ‘ਚ ਰੋਹ ਭਰਿਆ ਮੁਜ਼ਾਹਰਾ ਕਰਨ ਪਿੱਛੋਂ ਹੈਲਥ ਸੈਂਟਰ ਦੀ ਬਿਲਡਿੰਗ ਸਾਹਮਣੇ ਰੋਸ ਰੈਲੀ ਕਰਕੇ ਸੂਬਾ ਸਰਕਾਰ ਦਾ ਪੁਤਲਾ ਫੂਕਣ ੳੁਪਰੰਤ
ਭਾਰੀ ਗਿਣਤੀ ਵਿੱਚ ਇਸਤਰੀਆਂ ਸਮੇਤ ਇਕੱਤਰ ਹੋਏ ਸੈਂਕੜੇ ਲੋਕਾਂ ਨੇ ਆਕਾਸ਼ ਗੂੰਜਾਊ ਨਾਹਰਿਆਂ ਨਾਲ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝੇ ਕਰਨ ਦੇ ਕੋਝੇ ਇਰਾਦਿਆਂ ਵਿਰੁੱਧ ਪਿੱਟ ਸਿਅਾਪਾ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਅਾ।
ਰੈਲੀ-ਮੁਜ਼ਾਹਰੇ ਵਿੱਚ ਉਚੇਚੇ ਸ਼ਾਮਲ ਹੋਏ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਬਿਜਲੀ ਕਾਮਿਆਂ ਦੀ ਸਿਰਮੌਰ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਖੰਨਾ, ਪੈਨਸ਼ਨਰਜ ਐਸੋਸੀਏਸ਼ਨ ਦੇ ਸੂਬਾਈ ਆਗੂ ਸ਼ਿਵ ਕੁਮਾਰ ਤਿਵਾੜੀ ਨੇ ਇਲਾਕਾ ਵਾਸੀਆਂ ਦੀ ਵਾਜਬ ਮੰਗ ਅਤੇ ਹੱਕੀ ਘੋਲ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ।
ਸੂਬਾਈ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਲਾਕਾ ਨਿਵਾਸੀਆਂ ਵੱਲੋਂ ਜਿਲ੍ਹਾ ਅਧਿਕਾਰੀਆਂ ਰਾਹੀਂ ਭੇਜੇ ਗਏ ਮੰਗ ਪੱਤਰ ਵਿਚਲੀਆਂ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਨ, ਲੋੜੀਂਦਾ ਅਮਲਾ ਨਿਯੁਕਤ ਕਰਨ ਅਤੇ ਅਤਿ ਆਧੁਨਿਕ ਮਸ਼ੀਨਾਂ ਸਥਾਪਤ ਕਰਨ ਆਦਿ ਮੰਗਾਂ ਮੰਨਣ ਦਾ ਫੌਰੀ ਐਲਾਨ ਕਰੇ ‘ਆਮ ਆਦਮੀ ਮੁਹੱਲਾ ਕਲੀਨਿਕ’ ਖੋਲ੍ਹਣ ਦੇ ਨਾਂ ‘ਤੇ ਚੰਗੇ-ਭਲੇ ਚਲਦੇ ਹੈਲਥ ਸੈਂਟਰ ਤੋਂ ਲੋਕਾਂ ਨੂੰ ਵਾਂਝੇ ਕਰਨ ਦੇ ਕੋਝੇ ਇਰਾਦਿਆਂ ਤੋਂ ਬਾਜ ਆਵੇ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ, ਸੀ.ਟੀ.ਯੂ. ਪੰਜਾਬ ਦੇ ਜਿਲ੍ਹਾ ਪ੍ਰਧਾਨ ਰਾਮ ਕਿਸ਼ਨ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਛੇਹਰਟਾ, ਔਰਤ ਮੁਕਤੀ ਮੋਰਚਾ ਦੀ ਸੀਨੀਅਰ ਆਗੂ ਸੁਨੀਤਾ ਨੂਰਪੁਰੀ ਅਾਦਿ ਨੇ ਵੀ ਅਾਪਣੇ – ਅਾਪਣੇ ਵਿਚਾਰ ਰੱਖੇ।

error: copy content is like crime its probhihated