Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਪਿੰਡ ਸਾਹਨੀ ‘ਚ 53ਵੇਂ ਸਲਾਨਾ ਖੇਡ ਮੇਲੇ ਦੀ ਹੋਈ ਆਰੰਭਤਾ

ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਪਿੰਡ ਸਾਹਨੀ ‘ਚ 53ਵੇਂ ਸਲਾਨਾ ਖੇਡ ਮੇਲੇ ਦੀ ਹੋਈ ਆਰੰਭਤਾ

ਫਗਵਾੜਾ  (ਲਾਲੀ ਦਾਦਰ )

* ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦਿਆਂ ਕਰਵਾਇਆ ਸੁਖਮਨੀ ਸਾਹਿਬ ਦਾ ਪਾਠ

22 ਜਨਵਰੀ : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਾਹਿਬਜਾਦਿਆਂ ਦੀ ਨਿੱਘੀ ਯਾਦ ‘ਚ ਸਰਕਾਰੀ ਹਾਈ ਸਕੂਲ ਸਾਹਨੀ ਦੀ ਖੇਡ ਗਰਾਉਂਡ ‘ਚ 53ਵੇਂ ਸਲਾਨਾ ਖੇਡ ਮੇਲੇ ਦੀ ਆਰੰਭਤਾ ਸ੍ਰੀ ਗੁਰੂ ਤੇਗ ਬਹਾਦੁਰ ਸਪੋਰਟਸ ਕਲੱਬ ਵਲੋਂ ਸ਼ੇਰੇ ਪੰਜਾਬ ਨੌਜਵਾਨ ਸਭਾ, ਐਨ.ਆਰ.ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੀ ਗਈ। ਖੇਡ ਮੇਲੇ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਬੀਬੀਆਂ ਦੇ ਜੱਥੇ ਨੇ ਪੰਕਤੀ ਰੂਪ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ। ਪਾਠ ਦੇ ਭੋਗ ਉਪਰੰਤ ਭਾਈ ਕੁਲਦੀਪ ਸਿੰਘ, ਭਾਈ ਜਗਦੀਪ ਸਿੰਘ ਤੇ ਭਾਈ ਭਗਵਾਨ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਪਲਾਹੀ ਗੇਟ ਤੇ ਠੱਕਰਕੀ ਦੀ ਟੀਮ ਵਿਚਕਾਰ ਉਦਘਾਟਨੀ ਮੈਚ ਖੇਡਿਆ ਗਿਆ। ਸ੍ਰੀ ਗੁਰੂ ਤੇਗ ਬਹਾਦੁਰ ਸਪੋਰਟਸ ਕਲੱਬ ਦੇ ਪ੍ਰਧਾਨ ਬਹਾਦੁਰ ਸਿੰਘ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ ਫੁਟਬਾਲ ਮੁਕਾਬਲੇ ‘ਚ ਓਪਨ ਪੱਧਰ ਦੀ ਜੇਤੂ ਟੀਮ ਨੂੰ 45 ਹਜਾਰ ਰੁਪਏ ਨਗਦ ਦੇ ਨਾਲ ਟਰਾਫੀ ਅਤੇ ਉਪ ਜੇਤੂ ਟੀਮ ਨੂੰ 35 ਹਜਾਰ ਰੁਪਏ ਨਗਦ ਦੇ ਨਾਲ ਟਰਾਫੀ ਭੇਂਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਤੀਸਰੇ ਨੰਬਰ ਦੀ ਟੀਮ ਨੂੰ 15 ਹਜਾਰ ਰੁਪਏ ਤੇ ਚੌਥੇ ਨੰਬਰ ਦੀ ਟੀਮ ਨੂੰ 11 ਹਜਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਓਪਨ ਵਰਗ ਦੀਆਂ 32 ਟੀਮਾਂ ਅਤੇ ਵੇਟ ਦੀਆਂ 24 ਟੀਮਾਂ ਭਾਗ ਲੈ ਰਹੀਆਂ ਹਨ। ਭਾਰ ਵਰਗ ਦੀ ਜੇਤੂ ਟੀਮ ਨੂੰ 21 ਹਜਾਰ ਰੁਪਏ, ਉਪ ਜੇਤੂ ਟੀਮ ਨੂੰ 17 ਹਜਾਰ ਰੁਪਏ ਤੋਂ ਇਲਾਵਾ ਤੀਸਰੇ ਨੰਬਰ ਦੀ ਟੀਮ ਨੂੰ 11 ਹਜਾਰ ਰੁਪਏ ਤੇ ਚੌਥੇ ਨੰਬਰ ਦੀ ਟੀਮ ਨੂੰ 7 ਹਜਾਰ ਰੁਪਏ ਨਗਦ ਇਨਾਮ ਭੇਂਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਖਿਡਾਰੀਆਂ ਲਈ ਚਾਹ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸਾਂਈ ਕਰਨੈਲ ਸ਼ਾਹ ਗੱਦੀ ਨਸ਼ੀਨ ਦਰਬਾਰ ਨੂਰ-ਏ-ਖੁਦਾ ਸਾਂਈ ਮੰਗੂ ਸ਼ਾਹ ਪਿੰਡ ਸਾਹਨੀ, ਮਾਸਟਰ ਤਰਸੇਮ ਸਿੰਘ ਕਨੇਡਾ, ਗੁਰਵਿੰਦਰ ਸਿੰਘ ਪੁਰਤਗਾਲ, ਕਿਸਾਨ ਆਗੂ ਸਤਨਾਮ ਸਿੰਘ ਸਾਹਨੀ, ਸਰਪੰਚ ਰਾਮਪਾਲ ਸਾਹਨੀ, ਪੰਚਾਇਤ ਮੈਂਬਰ ਮੇਜਰ ਸਿੰਘ, ਹਰਨੇਕ ਸਿੰਘ, ਜਰਨੈਲ ਸਿੰਘ, ਚੰਨੀ ਰਾਮ ਨਿੱਕਾ, ਅਮਰੀਕ ਸਿੰਘ ਮੀਕਾ, ਨਿਰਮਲ ਸਿੰਘ ਨਿੰਮਾ ਚੱਕ ਹਕੀਮ, ਜੁਝਾਰ ਸਿੰਘ, ਪ੍ਰਭਜੋਤ, ਤਰਲੋਚਨ ਸਿੰਘ, ਕੁਲਵੀਰ ਸਿੰਘ, ਬਲਜਿੰਦਰ ਸਿੰਘ, ਪ੍ਰਦੀਪ ਮਲਕਪੁਰ, ਲਖਵਿੰਦਰ ਸਿੰਘ, ਮਨਜੀਤ ਸਿੰਘ ਮੱਸ਼, ਸੰਜੀਵ ਗੋਗੂ, ਮਾਸਟਰ ਅਜੀਤ ਸਿੰਘ ਖਾਲਸਾ, ਵਿਜ ਕੁਮਾਰ ਸੇਵਾ ਮੁਕਤ ਜੇ.ਈ. ਬਿਜਲੀ ਬੋਰਡ, ਗੁਰਪ੍ਰੀਤ ਸਿੰਘ ਇਟਲੀ, ਬਲਵਿੰਦਰ ਸਿੰਘ ਫੋਰਮੈਨ ਪਲਾਹੀ, ਗੁਰਜੀਤ ਸਿੰਘ ਜੀਤਾ ਸਾਹਨੀ, ਡੀ.ਪੀ.ਈ. ਸਤਨਾਮ ਸਿੰਘ ਮੇਹਟੀਆਣਾ, ਕੁਲਵੀਰ ਸਨੀ, ਨਰਿੰਦਰ ਸਿੰਘ, ਪਰਮਿੰਦਰ ਸਿੰਘ ਸਨੀ, ਰਾਜੂ ਢੋਲੀ ਭਬਿਆਣਾ, ਦਵਿੰਦਰ ਪੰਮ, ਕਰਨ, ਰੁਪਿੰਦਰ, ਤਾਰਾ, ਹਰਸ਼, ਹਨੀ, ਅਵੀ ਤੇ ਜੋਬਨ ਆਦਿ ਹਾਜਰ ਸਨ।
ਕੈਪਸ਼ਨ- ਪਿੰਡ ਸਾਹਨੀ ਵਿਖੇ ਕਰਵਾਏ ਜਾ ਰਹੇ ਫੁਟਬਾਲ ਟੂਰਨਾਮੈਂਟ ਦੌਰਾਨ ਅਰਦਾਸ ਕਰਦੇ ਹੋਏ ਭਾਈ ਕੁਲਦੀਪ ਸਿੰਘ ਅਤੇ ਹਾਜਰ ਸੰਗਤਾਂ।