Prime Punjab Times

Latest news
ਹਥਿਆਰ ਬਰਾਮਦਗੀ ਦੌਰਾਨ ਪੁਲਿਸ ’ਤੇ ਫਾਇਰਿੰਗ ਕਰਨ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ’ਚ ਜ਼+ਖ਼+ਮੀ ਪੀ.ਐਸ.ਓ.ਯੂ ਦੇ ਰੀਜ਼ਨਲ ਸੈਂਟਰ ਦਸੂਹਾ ਵਿਖੇ ਬੀ.ਏ. ਤੀਸਰੇ ਸਮੈਸਟਰ ਦੇ ਚੇਤਨ ਨੇ ਹਾਸਲ ਕੀਤਾ ਪਹਿਲਾ ਸਥਾਨ – ਪ੍ਰਿੰਸੀਪਲ... ਥਾਨਾ ਡੈਮ ਦੇਖਣ ਆਏ ਗੁਰਦਾਸਪੁਰ ਦੇ ਨੌਜ਼ਵਾਨ ਦੀ ਮੌ+ਤ ਸਾਈਂ ਸੇਵਕ ਸੰਘ ਗੜ੍ਹਦੀਵਾਲਾ ਦਾ 9ਵਾਂ ਸਾਲਾਨਾ ਸਾਈਂ ਸੰਧਿਆ ਦਾ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਣ ਉਪਰੰਤ ਪ੍ਰਾਚੀਨ ਠਾ... ਜ਼ਿਲ੍ਹਾ ਪੁਲਿਸ ਵਲੋਂ ਮਈ ਮਹੀਨੇ ‘ਚ ਐਨ.ਡੀ.ਪੀ.ਐਸ. ਦੇ 95 ਮਾਮਲੇ ਦਰਜ,123 ਗ੍ਰਿਫ਼੍ਰਤਾਰ फिरौती के लिए घर पर ताबड़तोड़ फायरिंग,वीडियो भेजकर दी जान से मारने की धमकी *ਦਸੂਹਾ 'ਚ ਬਣੇਗਾ 'ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਚੌਂਕ', ਮੂਰਤੀ ਨਿਰਮਾਣ ਦਾ ਹੋਇਆ ਸ਼ੁੱਭ ਆਰੰਭ* ਹੁਸ਼ਿਆਰਪੁਰ ਜ਼ਿਲੇ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਸੁਧਾਈ ਸ਼ੁਰੂ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਰੀਜ਼ਨਲ ਸੈਂਟਰ ਦਸੂਹਾ ਦੇ ਬੀ.ਏ.ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨ... ਮਾਲ ਮਾਮਲਿਆਂ ਦੇ ਤੁਰੰਤ ਨਿਪਟਾਰੇ ਨੂੰ ਤਰਜੀਹ ਦੇਣ ਅਧਿਕਾਰੀ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ
ADVERTISEMENT
You are currently viewing ਕੌਮੀ ਬਾਲੜੀ ਹਫ਼ਤੇ ਤਹਿਤ ਪਿੰਡ ਡਗਾਣਾ ਕਲਾਂ ਵਿਖੇ ਨਵਜੰਮੀਆਂ ਬੱਚੀਆਂ ਦੀ ਪਾਈ ਲੋਹੜੀ

ਕੌਮੀ ਬਾਲੜੀ ਹਫ਼ਤੇ ਤਹਿਤ ਪਿੰਡ ਡਗਾਣਾ ਕਲਾਂ ਵਿਖੇ ਨਵਜੰਮੀਆਂ ਬੱਚੀਆਂ ਦੀ ਪਾਈ ਲੋਹੜੀ

ਹੁਸ਼ਿਆਰਪੁਰ(ਬਿਊਰੋ)

20 ਜਨਵਰੀ : ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਮਰਜੀਤ ਸਿੰਘ ਭੁੱਲਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀ ਅਗਵਾਈ ਹੇਠ ਅੱਜ ਮੰਜੂ ਬਾਲਾ ਸੀ.ਡੀ.ਪੀ.ਓ. ਹੁਸ਼ਿਆਰਪੁਰ ਵਲੋਂ ਪਿੰਡ ਡਗਾਣਾ ਕਲਾਂ, ਬਲਾਕ ਹੁਸ਼ਿਆਰਪੁਰ-1 ਵਿਚ ਨਵਜੰਮੀਆਂ 10 ਬੱਚੀਆਂ ਦੀ ਲੋਹੜੀ ਪਾਈ ਗਈ। ਇਸ ਮੌਕੇ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ ਦੇ ਦਫ਼ਤਰ ਇੰਚਾਰਜ ਹਰਪ੍ਰੀਤ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਮੌਕੇ ਸੰਬੋਧਨ ਕਰਦਿਆਂ ਸੀ.ਡੀ.ਪੀ.ਓ. ਮੰਜੂ ਬਾਲਾ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਲੜਕੇ ਅਤੇ ਲੜਕੀਆਂ ਬਰਾਬਰ ਹਨ। ਇਸ ਲਈ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੌਕੇ ਦੇ ਕੇ ਅਸੀਂ ਉਨ੍ਹਾਂ ਨੂੰ ਆਪਣੇ ਪੈਰ੍ਹਾਂ ’ਤੇ ਖੜ੍ਹੇ ਹੋਣ ਦੇ ਯੋਗ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੀ  ਅੱਧੀ ਆਬਾਦੀ ਔਰਤਾਂ ਦੀ ਹੈ, ਜਿਸ ਦੇ ਨਾਲ ਹੀ ਵਧੀਆ ਸਮਾਜ ਸਿਰਜਿਆ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਬੱਚੀਆਂ ਦੀ ਸੁਰੱਖਿਆ ਸਬੰਧੀ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਵਨ ਸਟਾਪ ਸੈਂਟਰ ਦੀ ਪਰਮਿੰਦਰ ਕੌਰ ਵਲੋਂ ਔਰਤਾਂ ਦੇ ਹੱਕਾਂ ਲਈ ਕੀਤੇ ਜਾ ਰਹੇ ਕੰਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਮਾਗਮ ਦੌਰਾਨ ਸਰਕਾਰੀ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਸਮਾਗਮ ਦੇ ਅੰਤ ਵਿਚ ਨਵਜੰਮੀਆਂ ਬੱਚੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਕੂਲੀ ਬੱਚੀਆਂ, ਜਿਨ੍ਹਾਂ ਨੇ ਇਸ ਮੌਕੇ ਪ੍ਰੋਗਰਾਮ ਪੇਸ਼ ਕੀਤਾ, ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ।  ਇਸ ਮੌਕੇ ਸਰਪੰਚ ਮੀਨਾ ਕੁਮਾਰੀ ਅਤੇ ਐਕਸ ਸਰਵਿਸਮੈਨ ਕਲੱਬ ਦਾ ਵੀ ਵਿਸ਼ੇਸ਼ ਸਨਮਾਨ ਹੋਇਆ। ਇਸ ਮੌਕੇ ਹੈਡ ਟੀਚਰ ਹਰਪ੍ਰੀਤ ਕੌਰ, ਦਲਜੀਤ ਕੌਰ, ਆਂਗਣਵਾੜੀ ਵਰਕਰ ਸੀਤਾ ਦੇਵੀ ਅਤੇ ਅੰਮ੍ਰਿਤਪਾਲ ਕੌਰ, ਸਮੂਹ ਸੁਪਰਵਾਈਜ਼ਰ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਰਵਿੰਦਰ ਕੌਰ ਸੁਪਰਵਾਈਜ਼ਰ ਨੇ ਬਾਖੂਬੀ ਨਿਭਾਈ।


ਫੋਟੋ ਕੈਪਸ਼ਨ:- ਪਿੰਡ ਡਗਾਣਾ ਕਲਾਂ ਵਿਖੇ ਨਵਜੰਮੀਆਂ ਬੱਚੀਆਂ ਦੀ ਮਨਾਈ ਗਈ ਲੋਹੜੀ ਦਾ ਦ੍ਰਿਸ਼

error: copy content is like crime its probhihated