Prime Punjab Times

Latest news
ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ ਵਿਦੇਸ਼ ਬੈਠਾ ਅਮਨ ਆਂਡਾ ਕਰਦਾ ਸੀ ਫਿਰੌਤੀ, ਨਾ ਦੇਣ ’ਤੇ ਬਟਾਲਾ ’ਚ ਚੱਲਦੀਆਂ ਸਨ ਗੋਲੀਆਂ; ਹਥਿਆਰ ਸਪਲਾਇਰ ਗੁਰਬਿੰਦਰ 3 ... 80 ਵੇਂ ਆਜ਼ਾਦੀ ਦਿਵਸ ਦੇ ਸਮਾਗਮ ਮੌਕੇ KMS ਕਾਲਜ ਦੇ NSS ਵਲੰਟੀਅਰਾਂ ਨੇ ਕੀਤੀ ਸ਼ਾਨਦਾਰ ਸ਼ਮੂਲੀਅਤ - ਪ੍ਰਿੰਸੀਪਲ ਡਾ. ... 80ਵਾਂ ਸੁਤੰਤਰਤਾ ਦਿਵਸ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਧੂਮਧਾਮ ਨਾਲ ਮਨਾਇਆ* ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਰਹੇਗੀ ਛੁੱਟੀ.. ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ  ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ’ਚ ਲਹਿਰਾਇਆ ਤਿਰੰਗਾ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਨੂ ਗੁਪਤਾ ਦੇ ਗੜ੍ਹਦੀਵਾਲਾ ਪਹੁੰਚਣ ਤੇ ਭਰਵਾਂ ਸਵਾਗਤ 
ADVERTISEMENT
You are currently viewing 33 ਗੱਟੂ ਚਾਇਨਾ ਡੋਰ ਸਮੇਤ ਇੱਕ ਪੁਲਿਸ ਅੜਿੱਕੇ

33 ਗੱਟੂ ਚਾਇਨਾ ਡੋਰ ਸਮੇਤ ਇੱਕ ਪੁਲਿਸ ਅੜਿੱਕੇ

ਗੜ੍ਹਦੀਵਾਲਾ / ਭੂੰਗਾ (ਚੌਧਰੀ) 

20 ਜਨਵਰੀ : ਸਰਤਾਜ ਸਿੰਘ ਚਾਹਲ ਆਈ.ਪੀ.ਐਸ  ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਤੇ ਸੁਰਿੰਦਰਪਾਲ ਸਿੰਘ DSP ਸਬ ਡਵੀਜਨ ਦਿਹਾਤੀ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠਾਂ ਚਾਇਨਾ ਡੋਰ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੋਹਿੰਮ ਵਿੱਚ ਚੋਂਕੀ ਭੂੰਗਾ,ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।

ਇਸ ਮੋਹਿਮ ਨੂੰ ਅੱਗੇ ਵਧਾਉਂਦੇ ਹੋਏ INSP ਨਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਹਰਿਆਣਾ ਵੱਲੋਂ ਥਾਣਾ ਹਜਾ ਦੇ ਏਰੀਆ ਵਿੱਚ ਚਾਇਨਾ ਡੋਰ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਮਿਤੀ 19-1-23 ਨੂੰ ਏ.ਐਸ.ਆਈ ਜਗਦੀਸ਼ ਕੁਮਾਰ ਇੰਚਾਰਜ ਚੋਂਕੀ-ਭੂੰਗਾ ਸਮੇਤ ਸਾਥੀ ਕਰਮਚਾਰੀਆਂ ਬਾ ਸਿਲਸਿਲਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਅੱਡਾ ਦੋਸ਼ੜਕਾ ਮੋਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਪਰਮਜੀਤ ਸਿੰਘ ਉਰਫ ਧੰਤਾ ਪੁੱਤਰ ਸਤਨਾਮ ਸਿੰਘ ਵਾਸੀ ਧੂਤ ਕਲਾਂ ਥਾਣਾ ਹਰਿਆਣਾ ਜੋ ਧੂਤ ਕਲਾਂ ਵਿਖੇ ਪਤੰਗਾਂ ਦੀ ਦੁਕਾਨ ਦਾ ਕੰਮ ਕਰਦਾ ਹੈ ਦੀ ਦੁਕਾਨ ‘ਤੇ ਰੇਡ ਕੀਤਾ ਗਿਆ ਜਿਸ ਨੂੰ ਮਾਨਯੋਗ ਜਿਲਾ ਮੈਜਿਸਟਰੇਟ ਸਾਹਿਬ ਹੁਸਿ ਜੀ ਵੱਲੋ ਜਾਰੀ ਹੁਕਮਾਂ ਤੋ ਜਾਣੂ ਕਰਵਾਉਦੇ ਹੋਏ ਦੁਕਾਨ ਦੀ ਚੈਕਿੰਗ ਕੀਤੀ ਗਈ ਤਾਂ ਦੁਕਾਨ ਅੰਦਰੋ 33 ਗੱਟੂ (ਚਰੱਖੜੀਆਂ) ਚਾਇਨਾ ਡੋਰ ਬ੍ਰਾਮਦ ਹੋਈਆਂ। ਜਿਸ ਤੇ ਉਕਤ ਦੋਸੀ ਖਿਲਾਫ ਮੁਕੱਦਮਾ ਨੰਬਰ 09 ਮਿਤੀ 19-01-2023 ਅ/ਧ 188 ਭ ਦ ਥਾਣਾ ਹਰਿਆਣਾ ਦਰਜ ਰਜਿਸਟਰ ਕੀਤਾ ਗਿਆਂ ਹੈ।

ਆਮ ਪਬਲਿਕ ਨੂੰ SHO ਹਰਿਆਣਾ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਚਾਇਨਾ ਡੋਰ ਜਾਨਲੇਵਾ ਡੋਰ ਹੈ ਇਸ ਦਾ ਇਸਤੇਮਾਲ ਪਤੰਗਬਾਜੀ ਲਈ ਨਾਂ ਕੀਤਾ ਜਾਵੇ। ਖੂਫੀਆ ਸੋਰਸ ਲਗਾ ਕੇ-ਚਾਇਨਾ ਡੋਰ ਵੇਚਣ, ਖ੍ਰੀਦਣ ਅਤੇ ਇਸਤੇਮਾਲ ਕਰਨ ਵਾਲੇ ਵਿਅਕਤੀਆ ਖਿਲਾਫ ਹੋਰ ਸਖਤ -ਕਾਰਵਾਈ ਕੀਤੀ ਜਾਵੇਗੀ।