Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਗੁਆਂਢੀਆਂ ‘ਚ ਦਹਿਸ਼ਤ ਫੈਲਾਉਣ ਅਤੇ ਡਰਾਉਣ ਲਈ ਕੀਤੇ ਹਵਾਈ ਫਾਇਰ,ਦੋਸ਼ੀ ਗ੍ਰਿਫਤਾਰ

ਗੁਆਂਢੀਆਂ ‘ਚ ਦਹਿਸ਼ਤ ਫੈਲਾਉਣ ਅਤੇ ਡਰਾਉਣ ਲਈ ਕੀਤੇ ਹਵਾਈ ਫਾਇਰ,ਦੋਸ਼ੀ ਗ੍ਰਿਫਤਾਰ

ਦਸੂਹਾ / ਟਾਂਡਾ (ਚੌਧਰੀ) 

14 ਜਨਵਰੀ : ਗੁਆਂਢੀਆਂ ‘ਚ ਦਹਿਸ਼ਤ ਫੈਲਾਉਣ ਅਤੇ ਡਰਾਉਣ ਲਈ ਇੱਕ ਵਿਅਕਤੀ ਵਲੋਂ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਟਾਂਡਾ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਗੌਰਵ ਮੰਗਲ ਪੁੱਤਰ ਸੈਸ਼ਨ ਕੁਮਾਰ ਵਾਸੀ ਵਾਰਡ ਨੰਬਰ 14 ਰਾਮ ਗਲੀ ਅਹੀਆਪੁਰ ਥਾਂਣਾ ਟਾਂਡਾ ਨੇ ਕਿਹਾ ਕਿ ਮਿਤੀ 13-01-23 ਨੂੰ ਵਕਤ ਕਰੀਬ 10. 30 ਪੀ ਐਮ ਆਪਣੇ ਪਰਿਵਾਰ ਸਮੇਤ ਗਲੀ ਵਿੱਚ ਲੋਹੜੀ ਬਾਲੀ ਹੋਈ ਸੀ ਅਤੇ ਗੁਆਢੀ ਉਮ ਪ੍ਰਕਾਸ਼ ਉਕਤ ਨੇ ਵੀ ਆਪਣੇ ਘਰ ਦੇ ਬਾਹਰ ਆ ਕੇ ਅੱਗ ਬਾਲ ਲਈ ਅਤੇ ਇੰਨੇ ਚਿਰ ਨੂੰ ਵੈਸ਼ਾਲੀ ਪਤਨੀ ਵਰਿੰਦਰ ਮੰਗਲ ਅਤੇ ਗੁਰਦੀਸ਼ ਸਿੰਘ ਅਤੇ ਉਸਦੀ ਪਤਨੀ ਵੀ ਲੋਹੜੀ ਸੇਕਣ ਆ ਗਏ ਤਾ ਇੰਨੇ ਨੂੰ ਉਕਤ ਉਮ ਪ੍ਰਕਾਸ਼ ਆਪਣੇ ਘਰ ਦੇ ਅੰਦਰ ਚਲਾ ਗਿਆ ਅਤੇ ਘਰ ਦੇ ਅੰਦਰੋ ਬਾਹਰ ਆ ਕੇ ਆਪਣੇ ਰਿਵਾਲਵਰ ਨਾਲ 2/3 ਹਵਾਈ ਫਾਇਰ ਕੀਤੇ ਅਤੇ ਫਿਰ ਘਰ ਅੰਦਰੋ ਦੋਨਾਲੀ ਰਾਈਫਲ ਲਿਆ ਕੇ ਸਾਡੇ ਸਾਰਿਆਂ ਦੇ ਸਾਹਮਣੇ 2 ਹਵਾਈ ਫਾਇਰ ਕੀਤੇ ।ਅਸੀ ਡਰਦੇ ਮਾਰੇ ਆਪਣੇ ਬਚਿਆਂ ਸਮੇਤ ਘਰਾਂ ਨੂੰ ਭੱਜ ਗਏ ਉਮ ਪ੍ਰਕਾਸ਼ ਸੋਧੀ ਉਕਤ ਪਾਸ ਲਾਈਸੰਸੀ ਅਸਲਾ ਹੈ ਜਿਸਨੇ ਦਹਿਸ਼ਤ ਫੇਲਾਉਣ ਅਤੇ ਡਰਾਉਣ ਲਈ ਹਵਾਈ ਫਾਇਰ ਕਰਦਾ ਹੈ ।ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।