Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਪਿੰਡ ਲੱਖਪੁਰ ਵਿਖੇ ਸਲਾਨਾ ਮਾਘੀ ਮੇਲਾ ਸ਼ਰਧਾਪੂਰਵਕ ਮਨਾੲਇਆ

ਪਿੰਡ ਲੱਖਪੁਰ ਵਿਖੇ ਸਲਾਨਾ ਮਾਘੀ ਮੇਲਾ ਸ਼ਰਧਾਪੂਰਵਕ ਮਨਾੲਇਆ

ਫਗਵਾੜਾ (ਲਾਲੀ ਦਾਦਰ )

*ਢਾਡੀ ਜੱਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ

14 ਜਨਵਰੀ : ਦਰਬਾਰ ਬਾਬਾ ਸ੍ਰੀ ਚੰਦ ਜੀ ਪਿੰਡ ਲੱਖਪੁਰ ਵਿਖੇ ਸਲਾਨਾ ਮਾਘੀ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਜਿਸ ਤੋਂ ਬਾਅਦ ਢਾਡੀ ਭਾਈ ਸਰਬਜੀਤ ਸਿੰਘ ਖਾਲਸਾ ਫਰਾਲੇ ਵਾਲਿਆਂ ਦੇ ਢਾਡੀ ਜੱਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਪ੍ਰਧਾਨ ਬਲਵੀਰ ਸਿੰਘ, ਕਮੇਟੀ ਮੈਂਬਰ ਹਰਦਿਆਲ ਸਿੰਘ, ਦਰਸ਼ਨ ਸਿੰਘ, ਮਲਜਿੰਦਰ ਸਿੰਘ, ਰਣਜੀਤ ਸਿੰਘ ਅਤੇ ਜਸਵੰਤ ਦਾਸ ਨੇ ਕਿਹਾ ਕਿ ਮਾਘੀ ਸਾਨੂੰ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰੰਘ ਜੀ ਦੇ ਚਾਲੀ ਮੁਕਤਿਆਂ ਦੇ ਇਤਿਹਾਸ ਦੀ ਯਾਦ ਦੁਆਉਂਦੀ ਹੈ। ਕੌਮ ਦੇ ਮਹਾਨ ਸ਼ਹੀਦਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਚਾਹ ਪਕੌੜੇ, ਜਲੇਬੀਆਂ ਤੇ ਗੁਰੂ ਘਰ ਦੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਬਾਬਾ ਰਾਮ ਜੀ ਮੁੱਖ ਸੇਵਾਦਾਰ, ਰੇਸ਼ਮ ਸਿੰਘ, ਭਾਰਤ ਭੂਸ਼ਣ, ਸੁਖਵਿੰਦਰ ਸਿੰਘ ਸੁੱਖੀ ਸੋਢੀ ਰਾਮ, ਮਿੰਟੂ, ਮਹਿੰਦਰ ਸਿੰਘ, ਗਗਨ ਸੋਨੀ, ਨਿਰਮਲ ਸਿੰਘ ਸਰਪੰਚ, ਸਰਬਜੀਤ ਸਿੰਘ, ਗੋਪਾਲ ਦਾਸ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਦੀਆਂ ਸੰਗਤਾਂ ਹਾਜਰ ਸਨ।
ਕੈਪਸ਼ਨ- ਪਿੰਡ ਲੱਖਪੁਰ ਵਿਖੇ ਕਰਵਾਏ ਮਾਘੀ ਮੇਲੇ ਦੌਰਾਨ ਢਾਡੀ ਵਾਰਾਂ ਸਰਵਣ ਕਰਵਾਉਂਦੇ ਹੋਏ ਢਾਡੀ ਭਾਈ ਸਰਬਜੀਤ ਸਿੰਘ ਖਾਲਸਾ ਫਰਾਲੇ ਵਾਲਿਆਂ ਦਾ ਜੱਥਾ ਅਤੇ ਮਾਘੀ ਦਾ ਮਹੱਤਵ ਦੱਸਦੇ ਹੋਏ ਪ੍ਰਬੰਧਕ।