Prime Punjab Times

Latest news
ਵਿਵੇਕ ਗੁਪਤਾ ਪੰਜਾਬ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਐਂਡ ਟੈਕਸੇਸ਼ਨ) ਹਲਕਾ ਉੜਮੁੜ ਦੇ ਮੈਂਬਰ ਨਿਯੁਕਤ BBMB ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ ਤੇਜ਼ ਹਨੇਰੀ ਕਾਰਨ ਚਲਦੀ ਕਾਰ ਤੇ ਡਿੱਗਿਆ ਸਫੇਦੇ ਦਾ ਟਹਿਣਾ, ਵੱਡਾ ਹਾਦਸਾ.... ਭੁਪਿੰਦਰ ਸਿੰਘ ਬਾਜਵਾ ਬਣੇ ਜਾਣੋ ਕਿਸ ਸ਼ਹਿਰ 'ਚ ਨਗਰ ਨਿਗਮ ਦੇ ਨਵੇਂ ਮੇਅਰ ਹੁਸ਼ਿਆਰਪੁਰ 'ਚ ਖੋਲਿਆ ਗਿਆ 'ਆਧਾਰ ਸੇਵਾ ਕੇਂਦਰ' ਬੀ.ਕਾੱਮ ਦੇ ਮੋਹਿਤ ਕੁਮਾਰ ਨੂੰ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਚੁਣਿਆ ਗਿਆ- ਪ੍ਰਿੰਸੀਪਲ ਡਾ. ਮਾਨਵ ... ਸੋਸਾਇਟੀ ਵਲੋਂ 122 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਡਾਕਟਰਾਂ ਨੇ SSP ਡਾ. ਮਹਿਤਾਬ ਸਿੰਘ ਨਾਲ ਕੀਤੀ ਮੁਲਾਕਾਤ, ਹਸਪਤਾਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਕੀਤੀ ਮੰਗ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਵਿਖੇ ਫੌਜ ‘ਚ ਅਫ਼ਸਰ ਬਣਨ ਦੀ ਕੋਚਿੰਗ ਦਾ ਪਹਿਲਾ ਬੈਚ ਜ... ​ਸੰਕਟ ਵਿੱਚ ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਅਤੇ ਅਸਤਿਤਵ ਲਈ ਸਰਕਾਰੀ ਸਕੂਲਾਂ ਵਿੱਚ ਪੂਰਨ ਵਿਲੈ ...
ADVERTISEMENT
You are currently viewing ਭਗਤੀ ਨਾਲ ਹੀ ਪ੍ਰਭੂ ਪ੍ਰਮਾਤਮਾ ਨਾਲ ਰਿਸ਼ਤਾ ਗਹਿਰਾ ਬਣ ਸਕਦਾ ਹੈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਭਗਤੀ ਨਾਲ ਹੀ ਪ੍ਰਭੂ ਪ੍ਰਮਾਤਮਾ ਨਾਲ ਰਿਸ਼ਤਾ ਗਹਿਰਾ ਬਣ ਸਕਦਾ ਹੈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਹੁਸ਼ਿਆਰਪੁਰ(ਚੌਧਰੀ) 

6 ਜਨਵਰੀ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਅੱਜ ਅੰਮ੍ਰਿਤਸਰ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਖਾਨਕੋਟ ਵਿਖੇ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਫਰਮਾਇਆ ਕਿ ਭਗਤ ਕੇਵਲ ਭਗਤੀ ਹੀ ਮੰਗਦੇ ਹਨ ਉਹ ਕੋਈ ਸਰੀਰਕ ਸੁੱਖਾਂ ਜਾਂ ਭੌਤਿਕ ਸੁੱਖਾਂ ਨੂੰ ਵਧਾਉਣ ਦੀ ਮੰਗ ਨਹੀਂ ਕਰਦੇ ਹਨ। ਭਗਤੀ ਨਾਲ ਹੀ ਪ੍ਰਭੂ ਪ੍ਰਮਾਤਮਾ ਨਾਲ ਰਿਸ਼ਤਾ ਗਹਿਰਾ ਬਣ ਸਕਦਾ ਹੈ ਤੇ ਭਗਤ ਸਾਰੇ ਸੰਸਾਰ ਲਈ ਹੀ ਸੁੱਖ ਮੰਗਦੇ ਹਨ। ਭਗਤ ਇਹ ਵੀ ਮੰਗ ਕਰਦੇ ਹਨ ਕਿ ਹਰੇਕ ਨੂੰ ਇਸ ਨਿਰੰਕਾਰ ਪ੍ਰਭੂ ਦਾ ਬ੍ਰਹਮਗਿਆਨ ਪ੍ਰਾਪਤ ਹੋਵੇ ਜਿਸ ਨਾਲ ਸਭ ਦਾ ਜੀਵਨ ਹੀ ਸਥਿਰ, ਲਾਲਸਾ ਰਹਿਤ ਅਤੇ ਪਿਆਰ ਪ੍ਰੀਤ ਵਾਲਾ ਬਣ ਜਾਵੇ। ਉਹਨਾਂ ਨੇ ‘ਹੱਥ ਕਾਰ ਵੱਲ ਤੇ ਦਿਲ ਨਿਰੰਕਾਰ ਵੱਲ’ ਨੂੰ ਆਪਣੀ ਰੋਜ਼ਾਨਾਂ ਦੀ ਜਿੰਦਗੀ ਵਿੱਚ ਅਪਣਾਉਣ ਦੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਭਗਤ ਚੇਤਨ ਹੋਕੇ ਭਗਤੀ ਕਰਨ ਕਿਉਂਕਿ ਉਹ ਗਹਿ੍ਰਸਥੀ, ਪਰਿਵਾਰ, ਸਮਾਜ ਤੇ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਫ਼ਰਜ਼ ਨਿਭਾਉਂਦੇ ਹਨ। ਪ੍ਰਮਾਤਮਾ ਨੂੰ ਜਾਨਣ ਲਈ ਅੰਧ ਵਿਸ਼ਵਾਸ਼ ਦੀ ਕੋਈ ਜਗ੍ਹਾ ਨਹੀਂ ਹੁੰਦੀ ਇਸ ਲਈ ਭਗਤ ਇਸਦੀ ਹਰ ਰਚਨਾਂ ਨੂੰ ਸ਼ੁਭ ਮੰਨਦੇ ਹਨ ਇਸ ਕਰਕੇ ਬ੍ਰਹਮ ਗਿਆਨ ਜਿਉਂਦੇ ਜੀਅ ਭਰਮਾਂ ਤੋਂ ਮੁਕਤ ਕਰ ਦਿੰਦਾ ਹੈ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਅੱਗੇ ਫਰਮਾਇਆ ਕਿ ਬ੍ਰਹਮਗਿਆਨ ਇਨਸਾਨ ਨੂੰ ਜਿਉਂਦੇ ਜੀਅ ਭਰਮਾਂ ਤੋਂ ਮੁਕਤ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਮਨ ਦਾ ਨਾਤਾ ਜਦੋਂ ਇਸ ਪ੍ਰਭੂ ਪ੍ਰਮਾਤਮਾ ਨਾਲ ਇੱਕ ਮਿੱਕ ਹੋ ਜਾਂਦਾ ਹੈ ਤਾਂ ਭਗਤੀ ਦਿ੍ਰੜ ਹੋ ਜਾਂਦੀ ਹੈ ਤੇ ਉਹ ਕਿਸੇ ਲਾਲਸਾ ਲਈ ਨਹੀਂ ਕੀਤੀ ਜਾਂਦੀ। ਉਹਨਾਂ ਅੱਗੇ ਫਰਮਾਇਆ ਕਿ ਸਤਿਸੰਗ ਵਿੱਚ ਆਕੇ ਹੀ ਸਾਡੇ ਮਨ ਦੇ ਭਾਵ ਸਾਕਾਰਾਤਮਕ ਹੁੰਦੇ ਹਨ, ਇਸ ਵਰ੍ਹੇ 75ਵੇਂ ਨਿਰੰਕਾਰੀ ਸੰਤ ਸਮਾਗਮ ਦਾ ਵਿਸ਼ਾ “ਰੁਹਾਨੀਅਤ ਅਤੇ ਇਨਸਾਨੀਅਤ ਸੰਗ ਸੰਗ” ਵਿੱਚ ਵੀ ਨੀਅਤ ਸ਼ਬਦ ਸਾਂਝਾ ਹੈ ਜਿਸਦਾ ਭਾਵ ਹੈ ਕਿ ਮਨ ਦਾ ਨਾਤਾ ਜਦੋਂ ਇਸ ਨਿਰੰਕਾਰ ਨਾਲ ਜੁੜ ਜਾਂਦਾ ਹੈ ਤਾਂ ਸਾਡੇ ਇਨਸਾਨੀ ਜੀਵਨ ਦੇ ਭਾਵ ਵੀ ਸਾਕਾਰਾਤਮਕ ਬਣ ਜਾਂਦੇ ਹਨ। ਉਹਨਾਂ ਨੇ ਅੱਗੇ ਫਰਮਾਇਆ ਕਿ ਸੇਵਾ,ਸਿਮਰਨ, ਸਤਿਸੰਗ ਤਿੰਨਾਂ ਪਹਿਲੂਆਂ ਨਾਲ ਮਨ ਨਿਰੰਕਾਰ ਨਾਲ ਜੁੜਿਆ ਰਹਿ ਸਕਦਾ ਹੈ। ਸੇਵਾ ਦਾ ਭਾਵ ਆਵੇ ਤਾਂ ਸੇਵਾ ਕੀਤੀ ਜਾ ਸਕਦੀ ਹੈ, ਸਤਿਸੰਗ ਨਾਲ ਸੰਤ ਮਤੀ ਨੂੰ ਅਪਣਾਇਆ ਜਾ ਸਕਦਾ ਹੈ। ਨਿੰਦਾ, ਨਫ਼ਰਤ ਨੂੰ ਛੱਡਕੇ ਸਤਿਸੰਗ ਨਾਲ ਚੰਗੇ ਗੁਣ ਪ੍ਰਾਪਤ ਕੀਤੇ ਜਾ ਸਕਦੇ ਹਨ। ਉਹਨਾਂ ਅੱਗੇ ਕਿਹਾ ਕਿ ਬ੍ਰਹਮਗਿਆਨ ਪ੍ਰਾਪਤ ਕਰਨ ਉਪਰੰਤ ਬੇਸ਼ੱਕ ਕੋਈ ਵੀ ਦੁੱਖ ਆਵੇ ਪ੍ਰੰਤੂ ਉਸ ਦੁੱਖ ਨੂੰ ਲੈਕੇ ਅਹਿਸਾਸ ਬਦਲ ਜਾਂਦਾ ਹੈ ਕਿ ਪ੍ਰਮਾਤਮਾ ਜੋ ਵੀ ਕਰ ਰਿਹਾ ਹੈ ਬਿਲਕੁਲ ਚੰਗੇ ਲਈ ਹੀ ਕਰ ਰਿਹਾ ਹੈ। ਇਸੇ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆ ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਕਿਸੇ ਮਹਿਲ ਵਿੱਚ ਰਹਿੰਦੇ ਹੋਈਏ ਜਾਂ ਝੌਂਪੜੀ ਵਿੱਚ, ਕਿਸੇ ਵੀ ਪ੍ਰਸਥਿਤੀ ਵਿੱਚ ਹੋਈਏ, ਹਰੇਕ ਪ੍ਰਸਥਿਤੀ ਵਿੱਚ ਸ਼ੁਕਰਾਨੇ ਦਾ ਭਾਵ ਬਣਿਆ ਰਹਿੰਦਾ ਹੈ ਤੇ ਕੋਈ ਸ਼ਿਕਵਾ ਸ਼ਿਕਾਇਤ ਦੇ ਭਾਵ ਨਹੀਂ ਰਹਿੰਦੇ ਜਿਸ ਕਰਕੇ ਸਾਡਾ ਜੀਵਨ ਸੰਸਾਰ ਲਈ ਵੀ ਵਰਦਾਨ ਬਣ ਜਾਂਦਾ ਹੈ।
ਸਤਿਗੁਰੂ ਮਾਤਾ ਜੀ ਦੇ ਪ੍ਰਵਚਨਾਂ ਤੋਂ ਪਹਿਲਾਂ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਫਰਮਾਇਆ ਕਿ ਜਿਸ ਤਰ੍ਹਾਂ ਯੁਗਾਂ-ਯੁਗਾਂ ਤੋਂ ਸਾਰੇ ਸੰਤਾਂ ਭਗਤਾਂ ਨੇ ਸਮਝਾਇਆ ਹੈ ਕਿ ਇਨਸਾਨ ਦੁਆਰਾ ਬਣਾਈਆਂ ਨਫ਼ਰਤ ਦੀਆਂ ਦੀਵਾਰਾਂ ਸਿਰਫ਼ ਬ੍ਰਹਮਗਿਆਨ ਨਾਲ ਹੀ ਮਿਟ ਸਕਦੀਆਂ ਹਨ। ਆਮ ਦੀਵਾਰਾਂ ਤਾਂ ਸੰਸਾਰਕ ਵਸਤੂਆਂ ਨਾਲ ਤੋੜੀਆਂ ਜਾ ਸਕਦੀਆਂ ਹਨ ਪਰ ਅਗਿਆਨਤਾ ਦੀਆਂ ਤੇ ਨਫ਼ਰਤ ਦੀਆਂ ਦੀਵਾਰਾਂ ਸਿਰਫ਼ ਬ੍ਰਹਮਗਿਆਨ ਦੀ ਰੋਸ਼ਨੀ ਨਾਲ ਹੀ ਮਿਟ ਸਕਦੀਆਂ ਹਨ।
ਇਸ ਮੌਕੇ ਐਚ.ਐਸ.ਚਾਵਲਾ ਜੀ ਮੈਂਬਰ ਇੰਚਾਰਜ ਬਰਾਂਚਜ ਅਤੇ ਰਾਕੇਸ਼ ਸੇਠੀ ਜੀ ਜੋਨਲ ਇੰਚਾਰਜ ਅੰਮ੍ਰਿਤਸਰ ਨੇ ਆਪਣੇ ਅਤੇ ਸੰਗਤਾਂ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਅਮਿ੍ਰਤਸਰ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਤੇ ਸ਼ੁਕਰਾਨਾ ਕੀਤਾ। ਉਹਨਾਂ ਸਥਾਨਕ ਪੁਲਿਸ ਪ੍ਰਸਾਸ਼ਨ, ਸਿਵਲ ਪ੍ਰਸਾਸ਼ਨ ਤੇ ਇਲਾਕੇ ਦੇ ਵੱਖ ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦਾ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

error: copy content is like crime its probhihated