Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਗੁਰੂਦਵਾਰਾ ਸ਼੍ਰੀ ਰਾਮਪੁਰ ਖੇੜਾ ਸਾਹਿਬ ਵਿਖੇ ਲਗਾਏ 81ਵੇਂ ਖੂਨਦਾਨ ਕੈਂਪ ਦੌਰਾਨ 42 ਡੋਨਰਾਂ ਵਲੋਂ ਖੂਨ ਦਾਨ ਕਿੱਤਾ ਗਿਆ

ਗੁਰੂਦਵਾਰਾ ਸ਼੍ਰੀ ਰਾਮਪੁਰ ਖੇੜਾ ਸਾਹਿਬ ਵਿਖੇ ਲਗਾਏ 81ਵੇਂ ਖੂਨਦਾਨ ਕੈਂਪ ਦੌਰਾਨ 42 ਡੋਨਰਾਂ ਵਲੋਂ ਖੂਨ ਦਾਨ ਕਿੱਤਾ ਗਿਆ

ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਦਾ ਬਲੱਡ ਐਸੋਸੀਏਸ਼ਨ ਹੁਸ਼ਿਆਰਪੁਰ ਅਤੇ ਸਪੋਰਟਸ ਕਲੱਬ ਭੀਖੋਵਾਲ ਵਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਰਾਮਪੁਰ ਖੇੜਾ ਸਾਹਿਬ ਵਾਲਿਆ ਦੀ 40ਵੀਂ ਬਰਸੀ ਤੇ ਗੁਰੂਦਵਾਰਾ ਰਾਮਪੁਰ ਖੇੜਾ ਸਾਹਿਬ ਵਿਖੇ 81ਵਾਂ ਖੂਨਦਾਨ ਕੈਂਪ ਲਗਾਇਆ ਗਿਆ । ਇਸ ਦੌਰਾਨ ਤਕਰੀਬਨ 42 ਡੋਨਰਾ ਨੇ ਖੂਨ ਦਾਨ ਦਿੱਤਾ । ਜਿਸ ਨੂੰ ਇਕੱਠਾ ਕਰਨ ਤੋਂ ਬਾਹਦ ਸਿਵਲ ਹਸਪਤਾਲ ਹੁਸ਼ਿਆਰਪੁਰ ਬਲੱਡ ਬੈਂਕ ਨੂੰ ਦੇ ਦਿੱਤਾ ਗਿਆ ।

ਇਸ ਮੌਕੇ ਤੇ ਸੰਤ ਬਾਬਾ ਸੇਵਾ ਸਿੰਘ ਜੀ ਮੁੱਖ ਸੇਵਾਦਾਰ ਰਾਮਪੁਰ ਖੇੜਾ ਸਾਹਿਬ ਜੀ ਵਲੋਂ ਆਏ ਹੋਏ ਕੈਮ੍ਪ ਦੇ ਅਜੋਜਕ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕਿੱਤਾ ਗਿਆ । ਇਸ ਮੌਕੇ ਵਿਸ਼ੇਸ਼ ਤੋਰ ਤੇ ਪੁੱਜੇ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਦੇ ਮੁੱਖ਼ ਸੇਵਾਦਾਰ ਸ.ਮਨਜੋਤ ਸਿੰਘ ਤਲਵੰਡੀ ਨੇ ਅਜੋਜਕਾਂ ਅਤੇ ਦਾਨੀਆਂ ਨੂੰ ਸ਼ਾਬਾਸ਼ੀ ਦਿੰਦੇ ਦਸਿਆ ਕਿ ਖੂਨਦਾਨ ਕਰਨਾ ਬਹੁਤ ਵੱਡਾ ਮਹਾਨ ਦਾਨ ਹੈ ਉਹਨਾਂ ਦੱਸਿਆ ਕੇ ਕਿਸੀ ਬੰਦੇ ਦੀ ਜਾਨ ਬਚਾਉਣ ਚ ਕਿਸੇ ਵੀ ਸਮੇਂ ਖੂਨ ਦਾਨ ਬਹੁਤ ਸਹਾਇਕ ਬਣ ਸਕਦਾ ਹੈ ।ਇਸ ਮੌਕੇ ਤੇ ਦਾ ਬਲਡ ਐਸੋ ਹੁਸ਼ਿਆਰਪੁਰ ਟੀਮ ਤੋਂ ਸੁਮਿਤ ਗੁਪਤਾ ਅਤੇ ਆਯੂਸ਼ ਸ਼ਰਮਾ ਅਤੇ ਗੜ੍ਹਦੀਵਾਲਾ ਟੀਮ ਤੋਂ ਹਨੀ ਗੁਪਤਾ,ਡਾ. ਅਜੇ ਥੰਮਣ,ਬਿੱਲਾ ਵਿਰਦੀ, ਰੋਹਿਤ ਦੱਤ,ਪ੍ਰਣਵ ਕਪਿਲਾ, ਨਿਖਿਲ ਕਪਿਲਾ,ਰਾਜਾ ਗੋਂਦਪੁਰ,ਦੀਪ ਬਰਿਆਣਾ,ਸਿਮਰਨਜੀਤ ਸਿੰਘ, ਚੰਨੀ ਕੁੱਲੀਆਂ,ਸਚਿਨ ਅਰੋੜਾ ਦਾ ਯੋਗਦਾਨ,ਦੇਵਣ ਸ਼ਰਮਾ,ਤਨਿਸ਼ ਆਦਿ  ਨੇ ਮੌਕੇ ਤੇ ਹਾਜ਼ਰ ਸਨ।