Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਦਿਹਾਤੀ ਮਜ਼ਦੂਰ ਸਭਾ ਵੱਲੋਂ ਦੋਆਬਾ ਜੋਨ ਪੱਧਰੀ ਰੈਲੀ ਨਕੋਦਰ ਵਿਖੇ ਆਯੋਜਿਤ

ਦਿਹਾਤੀ ਮਜ਼ਦੂਰ ਸਭਾ ਵੱਲੋਂ ਦੋਆਬਾ ਜੋਨ ਪੱਧਰੀ ਰੈਲੀ ਨਕੋਦਰ ਵਿਖੇ ਆਯੋਜਿਤ

ਫ਼ਗਵਾੜਾ( ‌‌ਲਾਲੀ ਦਾਦਰ )

*ਮਜਦੂਰਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਹੋਵੇਗਾ ਵੱਡਾ ਅੰਦੋਲਨ – ਦਰਸ਼ਨ ਨਾਹਰ

27 ਦਸੰਬਰ  -ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਦੁਆਬਾ ਜੋਨ ਦੀ ਰੈਲੀ ਨਕੋਦਰ ਵਿਖੇ ਸ਼੍ਰੀ ਨਿਰਮਲ ਸਿੰਘ ਮਲਸੀਆਂ, ਅਮਰਜੀਤ ਮੱਟੂ, ਹਰਬੰਸ ਮੱਟੂ, ਅਮ੍ਰਿਤ ਨੰਗਲ਼ ਅਤੇ ਹਰਪਾਲ ਸਿੰਘ ਜਗਤਪੁਰ ਦੀ ਅਗਵਾਈ ਹੇਠ ਹੋਈ। ਇਸ ਰੈਲੀ ਨੂੰ ਦਿਹਾਤੀ ਮਜਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਉਦ,ਸੂਬਾਈ ਆਗੂ ਪਰਮਜੀਤ ਰੰਧਾਵਾ,ਹਰਪਾਲ ਜਗਤਪੁਰ, ਜਸਵਿੰਦਰ ਕਾਲਕ ਲੁਧਿਆਣਾ, ਸੱਤਪਾਲ ਸਹੋਤਾ,ਨਿਰਮਲ ਆਧੀ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।ਜਿਸ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਹੇਠ ਵੱਡੀ ਪੱਧਰ ਤੇ ਮਜਦੂਰਾਂ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਵਿੱਚ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਦਸ-ਦਸ ਮਰਲੇ ਦੇ ਪਲਾਟ ਦੇਣ ਅਤੇ ਉਹਨਾਂ ‘ਤੇ ਮਕਾਨ ਬਣਾਉਣ ਲਈ ਯੋਗ ਗ੍ਰਾਂਟ ਲੈਣ, ਮਨਰੇਗਾ ਕਾਮਿਆਂ ਵੱਲੋਂ ਕੀਤੇ ਕੰਮਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਵਾਉਣ ਲਈ, ਮਨਰੇਗਾ ਅਧੀਨ ਕਾਮਿਆਂ ਨੂੰ ਪੂਰਾ ਸਾਲ ਕੰਮ ਦੇਣ ਲਈ ਅਤੇ ਮਜ਼ਦੂਰੀ ਦੀ ਦਰ 700/-ਰੁਪਏ ਪ੍ਰਤੀ ਦਿਨ ਲੈਣ ਲਈ, ਸਿੱਖਿਆ ਦੇ ਕੀਤੇ ਜਾ ਰਹੇ ਨਿੱਜੀਕਰਨ ਨੂੰ ਰੋਕਣ ਲਈ ਅਤੇ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਬਚਾਉਣ ਲਈ ਆਦਿ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਗਿਆ। ਇਸ ਸਮੇਂ ਸਮੂਹ ਆਗੂਆਂ ਨੇ‌ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਜਲਦੀ ਤੋਂ ਜਲਦੀ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨਾਲ ਚੰਗੇ ਮਾਹੌਲ ਵਿੱਚ ਗੱਲਬਾਤ ਕਰ ਕੇ ਮਜ਼ਦੂਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੂਬਾ ਪੱਧਰ ਤੇ ਪੱਕਾ ਮੋਰਚਾ ਲਗਾ ਕੇ ਲਗਾਤਾਰ ਸੰਘਰਸ਼ ਜਲਦੀ ਚਲਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਦੀ ਨਿੱਜੀ ਤੌਰ ਤੇ ਹੋਵੇਗੀ।ਇਸ ਸੂਬਾਈ ਰੈਲੀ ਸਮੇਂ ਸੂਬਾਈ ਆਗੂ ਪਰਮਜੀਤ ਸਿੰਘ ਰੰਧਾਵਾ,ਨਿਰਮਲ ਸਿੰਘ ਆਧੀ,ਮੇਜਰ ਫਿਲੌਰ ਤੋਂ ਇਲਾਵਾ ਬਨਾਰਸੀ ਦਾਸ ਘੁੜਕਾ, ਬਲਵਿੰਦਰ ਕੁਮਾਰ, ਅੰਮ੍ਰਿਤ ਫਿਲੌਰ, ਸਤਪਾਲ ਸਹੋਤਾ, ਵਿਕਰਮ ਮੰਡਾਲਾ,ਤਾਰਾ ਸਿੰਘ ਥੰਮਣਵਾਲ, ਤੀਰਥ ਸਿੰਘ ਬਾਸੀ, ਕਰਨੈਲ ਫਿਲੌਰ, ਕੁਲਦੀਪ ਸਿੰਘ ਕੌੜਾ, ਬਲਵਿੰਦਰ ਉੱਗੀ, ਸਰਬਜੀਤ ਢੇਰੀਆਂ,ਸੁਖਰਾਮ ਦੋਸਾਂਝ ਆਦਿ ਹਾਜ਼ਰ ਸਨ ‌