Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਐਂਟੀ ਰੇਬੀਜ ਟੀਮ ਵੱਲੋਂ ਪਿੰਡ ਘੁਮਾਣ ਦੇ ਘਰਾਂ ਵਿੱਚ ਹਲਕਾਅ ਦੀ ਬੀਮਾਰੀ ਬਾਰੇ ਹਲਕੇ ਹੋਏ ਜਾਂ ਅਵਾਰਾ ਕੁੱਤਿਆਂ ਦੁਆਰਾ ਕੱਟੇ ਵਿਅਕਤੀਆਂ ਦਾ ਸਰਵੇ ਕੀਤਾ

ਐਂਟੀ ਰੇਬੀਜ ਟੀਮ ਵੱਲੋਂ ਪਿੰਡ ਘੁਮਾਣ ਦੇ ਘਰਾਂ ਵਿੱਚ ਹਲਕਾਅ ਦੀ ਬੀਮਾਰੀ ਬਾਰੇ ਹਲਕੇ ਹੋਏ ਜਾਂ ਅਵਾਰਾ ਕੁੱਤਿਆਂ ਦੁਆਰਾ ਕੱਟੇ ਵਿਅਕਤੀਆਂ ਦਾ ਸਰਵੇ ਕੀਤਾ

ਬਟਾਲਾ (ਅਵਿਨਾਸ਼ ਸ਼ਰਮਾ)

17 ਦਸੰਬਰ : ਸਿਵਲ ਸਰਜਨ ਗੁਰਦਾਸਪੁਰ ਡਾ ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਐਪੀਡਿਮਾਂਲੋਜਿਸਟ ਡਾ ਪ੍ਰਭਜੋਤ ਕੌਰ ਕਲਸੀ ਅਤੇ ਟੀਮ ਮੈਂਬਰ ਡਾ.ਆਰ. ਕੇ. ਸੋਨੀ ਪ੍ਰੋਫੈਸਰ ਕਮਿਉਨਿਟੀ ਮੈਡੀਸਨ ਡੀ. ਐਮ. ਸੀ. ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ ਹਰਜਿੰਦਰ ਸਿੰਘ ਕਮਿਉਨਿਟੀ ਹੈਲਥ ਸੈਂਟਰ ਘੁਮਾਣ ਦੀ ਰਹਿਨੁਮਾਈ ਹੇਠ ਐਂਟੀ ਰੇਬੀਜ਼ ਟੀਮ ਵੱਲੋਂ ਪਿੰਡ ਘੁਮਾਣ ਦੇ ਘਰਾਂ ਵਿੱਚ ਹਲਕਾਅ ਦੀ ਬਿਮਾਰੀ ਬਾਰੇ ਹਲਕੇ ਹੋਏ ਜਾਂ ਅਵਾਰਾ ਕੁੱਤਿਆਂ ਦੁਆਰਾ ਕੱਟੇ ਗਏ ਵਿਅਕਤੀਆਂ ਦਾ ਸਰਵੇ ਕੀਤਾ ਗਿਆ ਕਿ ਇਹਨਾਂ ਵਿਅਕਤੀਆਂ ਨੂੰ ਕੁੱਤਿਆਂ ਦੁਆਰਾ ਕੱਟੇ ਜਾਣ ਤੇ ਸਰਕਾਰੀ ਹਸਪਤਾਲ ਤੋਂ ਹਲਕਾਅ ਤੋਂ ਬਚਾਓ ਲਈ ਐਂਟੀ ਰੇਬੀਜ਼ ਦੇ ਟੀਕੇ ਲਗੇ ਹਨ, ਜਾਂ ਪ੍ਰਾਈਵੇਟ ਲੱਗੇ ਹਨ ਅਤੇ ਐਂਟੀ ਰੇਬੀਜ਼ ਦੇ ਟੀਕੇ ਲਗਾਉਣ ਦਾ ਪੂਰਾ ਟਰੀਟਮੈਂਟ ਹੋਇਆ ਹੈ ਜਾਂ ਨਹੀਂ,ਇਸ ਸਬੰਧੀ ਲੋਕਾਂ ਪੂਰੀ ਜਾਣਕਾਰੀ ਹੈ ਜਾਂ ਨਹੀਂ,

ਇਸ ਤੋਂ ਬਾਅਦ ਐਂਟੀ ਰੇਬੀਜ਼ ਟੀਮ ਵੱਲੋਂ ਕਮਿਉਨਿਟੀ ਹੈਲਥ ਸੈਂਟਰ ਭਾਮ ਵਿੱਚ ਐਂਟੀ ਰੇਬੀਜ਼ ਵਾਰਡ ਨੂੰ ਦੇਖਿਆ ਗਿਆ ਤੇ ਐਂਟੀ ਰੇਬੀਜ਼ ਵੈਕਸੀਨ ਦਾ ਵੀ ਪੂਰਾ ਨਰੀਖਣ ਕੀਤਾ ਗਿਆ, ਐਂਟੀ ਰੇਬੀਜ਼ ਸਬੰਧਿਤ ਹੈਲਥ ਸਟਾਫ ਨੂੰ ਵੀ ਜਾਣਕਾਰੀ ਬਾਰੇ ਪੁੱਛਿਆ ਗਿਆ,ਇਹ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੇ ਇਸ ਸਬੰਧੀ ਸਾਰਾ ਸਰਕਾਰੀ ਰਿਕਾਰਡ ਤਸੱਲੀਬਖ਼ਸ ਪਾਇਆ ਗਿਆ l ਇਸ ਮੌਕੇ ਡਾ. ਅਨੁਮਾਨ ਸਿੰਘ ਪੱਡਾ ਨੋਡਲ ਅਫਸਰ, ਸ਼੍ਰੀਮਤੀ ਸੁਰਿੰਦਰ ਕੌਰ ਬੀ. ਈ. ਈ, ਡਾ. ਮਨਪ੍ਰੀਤ ਕੌਰ, ਡਾ. ਹਰਪ੍ਰੀਤ ਕੌਰ , ਰਛਪਾਲ ਸਿੰਘ ਸਹਾ: ਮਲੇਰੀਆਂ ਅਫ਼ਸਰ ਗੁਰਦਾਸਪੁਰ , ਕੁਲਜੀਤ ਸਿੰਘ ਐਚ. ਆਈ, ਬਲਦੇਵ ਸਿੰਘ ਐਚ. ਆਈ , ਹਰਪਿੰਦਰ ਸਿੰਘ ਐਚ. ਆਈ, ਪ੍ਰਭਦੀਪ ਕੌਰ, ਜਸਪ੍ਰੀਤ ਕੌਰ, ਜੀਂਤੇਸ਼. ਸਰਵਣ ਸਿੰਘ, ਅਮਤਾਬ ਸਿੰਘ ਰੇਡੀਓ ਗ੍ਰਾਫ਼ਰ, ਰਛਪਾਲ ਸਿੰਘ, ਮਨਦੀਪ ਸੀ. ਐਚ. ਓ, ਤੇ ਹੋਰ ਹੈਲਥ ਸਟਾਫ ਮੈਂਬਰ ਹਾਜ਼ਰ ਸਨ I