Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਅੰਡਰ-14 ਫਰੀ ਸਟਾਇਲ ਮੁਕਾਬਲੇ ‘ਚ ਗੋਲਡ ਮੈਡਲ ਜਿੱਤ ਕੇ ਪਰਤੇ ਪਹਿਲਵਾਨ ਤੇਜਸ ਦਾ ਪਰਿਵਾਰ ਨੇ ਕੀਤਾ ਸਵਾਗਤ

ਅੰਡਰ-14 ਫਰੀ ਸਟਾਇਲ ਮੁਕਾਬਲੇ ‘ਚ ਗੋਲਡ ਮੈਡਲ ਜਿੱਤ ਕੇ ਪਰਤੇ ਪਹਿਲਵਾਨ ਤੇਜਸ ਦਾ ਪਰਿਵਾਰ ਨੇ ਕੀਤਾ ਸਵਾਗਤ

ਫਗਵਾੜਾ (ਲਾਲੀ ਦਾਦਰ )

8 ਦਸੰਬਰ : ਸੰਤ ਸਵਾਮੀ ਦਾਸ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਅਤੇ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਕਲੱਬ ਪਰਮ ਨਗਰ ਖੋਥੜਾਂ ਰੋਡ ਫਗਵਾੜਾ ਦੇ ਪਹਿਲਵਾਨ ਤੇਜਸ ਦਾ ਫਰੀਦਕੋਟ ਵਿਖੇ ਹੋਏ ਅੰਡਰ-14 ਫਰੀ ਸਟਾਇਲ ਮੁਕਾਬਲੇ ‘ਚ ਗੋਲਡ ਮੈਡਲ ਜਿੱਤ ਕੇ ਘਰ ਪਰਤਣ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਪਹਿਲਵਾਨ ਤੇਜਸ ਦੇ ਦਾਦਾ ਕਲਿਆਣ ਸਿੰਘ ਡੱਡਵਾਲ, ਦਾਦੀ ਨੀਲਮ ਡੱਡਵਾਲ ਤੋਂ ਇਲਾਵਾ ਪਿਤਾ ਵਿਸ਼ਾਲ ਨੱਨ੍ਹਾ ਡੱਡਵਾਲ, ਮਾਤਾ ਜਯੋਤੀ ਡੱਡਵਾਲ, ਭੂਆ ਰੇਨੂੰ ਡੱਡਵਾਲ ਅਤੇ ਭੈਣ ਦਿਵਯਾਂਸ਼ੀ ਡੱਡਵਾਲ ਨੇ ਉਸਦਾ ਮੂੰਹ ਮਿੱਠਾ ਕਰਵਾਇਆ। ਸ੍ਰੀ ਕਲਿਆਣ ਸਿੰਘ ਡੱਡਵਾਲ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੋਤਰੇ ਤੇ ਮਾਣ ਹੈ। ਉਹਨਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਤੇਜਸ ਆਪਣੀ ਲਗਨ ਤੇ ਮਿਹਨਤ ਸਦਕਾ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਤੇ ਫਗਵਾੜਾ ਸ਼ਹਿਰ ਹੀ ਨਹੀਂ ਸਗੋ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰੇ। ਉਹਨਾਂ ਪਹਿਲਵਾਨ ਤੇਜਸ ਨੂੰ ਮਿਆਰੀ ਕੋਚਿੰਗ ਦੇਣ ਲਈ ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਅਤੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਵਿੱਤ ਸਕੱਤਰ ਪੀ.ਆਰ. ਸੋਂਧੀ, ਰਵਿੰਦਰ ਨਾਥ ਕੋਚ ਅਤੇ ਅਮਰੀਕ ਸਿੰਘ ਕੋਚ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਪਹਿਲਵਾਨ ਤੇਜਸ ਨੇ ਕਿਹਾ ਕਿ ਉਹ ਹੋਰ ਮਿਹਨਤ ਕਰਦੇ ਹੋਏ ਵੱਡੇ ਕੁਸ਼ਤੀ ਮੁਕਾਬਲਿਆਂ ‘ਚ ਵੀ ਗੋਲਡ ਮੈਡਲ ਜਿੱਤ ਕੇ ਕੁਸ਼ਤੀ ਦੇ ਸਿਖਰਾਂ ਨੂੰ ਛੂਹਣ ਲਈ ਸਿਰ ਤੋੜ ਯਤਨ ਕਰੇਗਾ।