Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਪੁਲਿਸ ਵੱਲੋ ਚੋਰੀ ਸ਼ੁਦਾ ਕਾਰ ਤੇ 2 ਲੱਖ ਰੁਪਏ ਭਾਰਤੀ ਕਰੰਸੀ ਸਮੇਤ 3 ਵਿਅਕਤੀ ਤੇ ਇੱਕ ਔਰਤ ਗ੍ਰਿਫਤਾਰ

ਪੁਲਿਸ ਵੱਲੋ ਚੋਰੀ ਸ਼ੁਦਾ ਕਾਰ ਤੇ 2 ਲੱਖ ਰੁਪਏ ਭਾਰਤੀ ਕਰੰਸੀ ਸਮੇਤ 3 ਵਿਅਕਤੀ ਤੇ ਇੱਕ ਔਰਤ ਗ੍ਰਿਫਤਾਰ

ਟਾਂਡਾ / ਦਸੂਹਾ (ਚੌਧਰੀ) 

7 ਦਸੰਬਰ : ਐਸ.ਆਈ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ IPS ਜੀ ਨੇ ਜਿਲੇ ਅੰਦਰ ਮਾੜੇ ਅੰਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਕੁਲਵੰਤ ਸਿੰਘ ਡੀ ਐਸ ਪੀ ਸਬ ਡਵੀਜਨ ਟਾਡਾ ਜੀ ਦੀ ਅਗਵਾਹੀ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਚੋਰੀ ਕਰਨ ਵਾਲਿਆਂ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।ਜੋ ਮਿਤੀ 6-12-2 ASI ਅਮਰਜੀਤ ਸਿੰਘ ਥਾਣਾ ਟਾਂਡਾ ਨੂੰ ਸਮੇਤ ਪੁਲਿਸ ਪਾਰਟੀ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਦੋਰਾਨੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰਦੇ ਹੋਏ ਰੜਾ ਮੋੜ ਮੌਜੂਦ ਸੀ ਤਾਂ ਵਕਤ ਕਰੀਬ 11 ਵਜੇ ਦਿਨ ਟਾਂਡਾ ਸਾਈਡ ਤੋਂ ਇੱਕ ਬਰੀਜਾ ਕਾਰ ਰੰਗ ਚਿੱਟਾ ਆਈ ਜਿਸ ਦਾ ਨੰਬਰ PB-12-AC- 5772 ਸੀ। ਜਿਸ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੋਕਿਆ ਜਿਸ ਵਿੱਚ ਇਕ ਔਰਤ ਤੇ ਦੋ ਮੋਨੇ ਵਿਅਕਤੀ ਮੌਜੂਦ ਸੀ ਜਿਸ ਦੇ ਚਾਲਕ ਨੇ ਆਪਣਾ ਨਾਮ ਦਰਸ਼ਨ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਰਣਗੜ ਥਾਣਾ ਘਰਿੰਡਾ ਅਮ੍ਰਿਤਸਰ ਨਾਲ ਵਾਲੀ ਸੀਟ ਪਰ ਬੈਠੀ ਔਰਤ ਨੇ ਆਪਣਾ ਨਾਮ ਰੀਨਾ ਕੁਮਾਰੀ ਪੁੱਤਰੀ ਅਮਰਜੀਤ ਸਿੰਘ ਵਾਸੀ ਮੁਰਾਦਪੁਰ ਖੁਣ ਖੁਣ,ਤੇ ਪਿਛਲੀ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਵਿਜੇ ਪਾਲ ਪੁੱਤਰ ਭੁਪਿੰਦਰ ਸਿੰਘ ਵਾਸੀ ਰਣਗੜ ਥਾਣਾ ਘਰਿੰਡਾ ਅੰਮ੍ਰਿਤਸਰ ਦੱਸਿਆ।ਜੋ ਉਕਤ ਨੰਬਰੀ ਗੱਡੀ ਬਰੀਜਾ ਦੇ ਕਾਗਜਾਤ ਚੈਕ ਕਰਨ ਪਰ ਆਪਸ ਵਿੱਚ ਮੇਲ ਨਹੀਂ ਖਾ ਰਹੇ ਸਨ। ਜਦੋਂ ਗੱਡੀ ਚੈਕ ਕਰਨ ਤੇ ਗੱਡੀ ਦੇ ਡੈਸ਼ਬੋਰਡ ਵਿੱਚੋਂ 2 ਲੱਖ ਰੁਪਏ – ਭਾਰਤੀ ਕਰੰਸੀ ਨੋਟ ਬ੍ਰਾਮਦ ਹੋਏ ।ਜਿਸ ਬਾਰੇ ਤਿੰਨੇ ਜਾਣੇ ਕੋਈ ਜਵਾਬ ਨਾ ਦੇ ਸਕੇ ਤੇ ਨਾ ਹੀ ਦੱਸ ਸਕੇ ਕਿ ਇਹ ਗੱਡੀ ਕਿਸ ਦੀ ਹੈ।ਜੋ ਉਕਤ ਨੰਬਰੀ ਗੱਡੀ ਚੋਰੀ ਸ਼ੁਦਾ ਜਾਹਲੀ ਨੰਬਰ ਪਲੇਟਾਂ ਲਗਾ ਕੇ ਗੱਡੀ ਦੀ ਜਾਅਲੀ ਆਰ.ਸੀ ਰੱਖ ਕੇ ਪੁਲਿਸ ਪਾਸ ਪੇਸ਼ ਕਰਕੇ ਤੇ ਉਕਤ ਨੰਬਰੀ ਗੱਡੀ ਦਾ ਇੰਜਣ ਨੰਬਰ ਮਿਟਾਉਣ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।ਦੋਰਾਨੇ ਤਫਤੀਸ਼ ਗੁਲਸ਼ਨ ਕੁਮਾਰ ਪੁੱਤਰ ਲੱਖੀ ਦਾਸ ਵਾਸੀ ਚੱਕ ਮਹਿਰਾ ਥਾਣਾ ਦਸੂਹਾ ਜਿਲਾ ਹੁਸ਼ਿ ਨੂੰ ਮਿਤੀ 7-12-22 ਨੂੰ ਗ੍ਰਿਫਤਾਰ ਕੀਤਾ ਗਿਆ।ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ।

ਦਰਜ ਮੁਕਦਮਾ :- 1. ਮੁ ਨੰ 312 ਮਿਤੀ 6-12-22 ਅ/ਧ 482,420,465,467,468,471,34 ਭ ਦ ਥਾਣਾ ਟਾਂਡਾ

ਗ੍ਰਿਫਤਾਰ ਦੋਸ਼ੀ -1 ਦਰਸ਼ਨ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਰਣਗੜ ਥਾਣਾ ਘਰਿੰਡਾ ਅਮ੍ਰਿਤਸਰ

2. ਵਿਜੇ ਪਾਲ ਪੁੱਤਰ ਭੁਪਿੰਦਰ ਸਿੰਘ ਵਾਸੀ ਰਣਗੜ ਥਾਣਾ ਘਰਿੰਡਾ ਅਮ੍ਰਿਤਸਰ 3. ਰੀਨਾ ਕੁਮਾਰੀ ਪੁੱਤਰੀ ਅਮਰਜੀਤ ਸਿੰਘ ਵਾਸੀ ਮੁਰਾਦਪੁਰ ਖੁਣਖੁਣ ਥਾਣਾ ਹਰਿਆਣਾ ਹੁਸ਼ਿ

4.ਗੁਲਸ਼ਨ ਕੁਮਾਰ ਪੁੱਤਰ ਲੱਖੀ ਦਾਸ ਵਾਸੀ ਚੱਕ ਮਹਿਰਾ ਥਾਣਾ ਦਸੂਹਾ ਹੁਸ਼ਿ

(ਬ੍ਰਾਮਦਗੀ):- ਤੇਰੀ ਸ਼ੁਦਾ ਕਾਰ ਬਰੀਜਾ ਨੇ PB-12-AC- 5772 ਰੰਗ ਚਿੱਟਾ (ਜਾਅਲੀ ਨੰ. ), 2 ਲੱਖ ਭਾਰਤੀ ਕਰੰਸੀ

error: copy content is like crime its probhihated