Prime Punjab Times

Latest news
ਐਸ.ਆਈ.ਆਰ. ਤਹਿਤ 25 ਜੂਨ ਤੋਂ ਘਰ-ਘਰ ਜਾ ਕੇ ਫਾਰਮ ਭਰਵਾਉਣਗੇ ਬੀ.ਐਲ.ਓ :  ਆਸ਼ਿਕਾ ਜੈਨ *ਗੁਰਦਾਸਪੁਰ ਵਿਖੇ ਗ੍ਰਨੇਡ ਸੁੱਟਣ ਦੇ ਮਾਮਲੇ ‘ਚ ਤਿੰਨ ਮੁਲਜ਼ਮ ਗ੍ਰਿਫ਼ਤਾਰ; ਮੁਲਜ਼ਮਾਂ ਕੋਲੋਂ ਇੱਕ ਹੋਰ ਗ੍ਰਨੇਡ ਬਰਾਮਦ* ਸੀ.ਐਚ.ਸੀ ਅਤੇ ਬਲਾਕ ਭੂੰਗਾ ਅਧੀਨ ਵੱਖ-ਵੱਖ ਸਿਹਤ ਕੈਂਦਰਾਂ ਵਿਖੇ ਕੌਮੀ ਡੇਂਗੂ ਵਿਰੋਧੀ ਮਹੀਨਾ ਸਬੰਧੀ ਜਾਗਰੂਕਤਾ ਕੈਂਪ ਲ... ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਭਰ ‘ਚ ਖੁੱਲ੍ਹੇ ਬੋਰਵੈੱਲਾਂ ਦੀ ਤੁਰੰਤ ਸ਼ਨਾਖ਼ਤ ਅਤੇ ਕਵਰ ਕਰਨ ਦੇ ਹੁਕਮ ਜੇਲ ਮੰਤਰੀ ਡਾ. ਰਵਜੋਤ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਬੱਚੇ ਗੁਰਕਰਨ ਸਿੰਘ ਦਾ ਜਾਣਿਆ ਹਾਲਚਾਲ ਬੋਰਵੈੱਲ ਚ ਡਿੱਗੇ 3 ਸਾਲਾਂ ਬੱਚੇ ਨੂੰ ਸਹੀ ਸਲਾਮਤ ਰਾਹਤ ਕਾਰਜ ਟੀਮਾਂ ਨੇ ਕੱਢਿਆ ਬਾਹਰ ਹੁਸ਼ਿਆਰਪੁਰ 'ਚ 3 ਸਾਲਾਂ ਬੱਚਾ ਬੋਰਵੈੱਲ ਡਿੱਗਿਆ ,ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ पंजाब में मैरिट लिस्ट में 14 वां स्थान हासिल करने वाली छात्रा दपनीश कौर को कमेटी मैंबरों व समूह स्टा... ਬਲਾਕ ਟਾਂਡਾ - 2 ਤੋਂ ਸੀਐਚਟੀ ਗੁਰਪ੍ਰੀਤ ਸਿੰਘ ਸਮੇਤ ਸੂਬੇ ਦੇ 72 ਅਧਿਆਪਕ ਫਿਨਲੈਂਡ 'ਚ ਐਜ਼ੂਕੇਸ਼ਨਲ ਟ੍ਰੇਨਿੰਗ ਲਈ ਚੁਣ... KRKDAV सीनियर सेकेंडरी स्कूल में दसवीं कक्षा का नतीजा शतप्रतिशत रहा 
ADVERTISEMENT
You are currently viewing ਪਤੀ ਨੂੰ ਨਿਊਜੀਲੈਂਡ ਸੈਟਲ ਨਾ ਕਰਵਾ ਕੇ ਧੋਖਾਧੜੀ ਕਰਨ ਤੇ ਤਿੰਨ ਨਾਮਜ਼ਦ

ਪਤੀ ਨੂੰ ਨਿਊਜੀਲੈਂਡ ਸੈਟਲ ਨਾ ਕਰਵਾ ਕੇ ਧੋਖਾਧੜੀ ਕਰਨ ਤੇ ਤਿੰਨ ਨਾਮਜ਼ਦ

ਗੁਰਦਾਸਪੁਰ(ਅਸ਼ਵਨੀ)

7 ਦਸੰਬਰ – ਪਤਨੀ ਵਲੋ ਪਤੀ ਨੂੰ ਨਿਊਜੀਲੈਂਡ ਸੈਟਲ ਨਾ ਕਰਾਉਣ ਤੇ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵਲੋ ਫੋਜ ਠੱਗੀ ਮਾਰਨ ਦੇ ਦੋਸ਼ ਵਿੱਚ ਤਿੰਨ ਨੂੰ ਨਾਮਜ਼ਦ ਕੀਤਾ ਗਿਆ ਹੈ । ਸਤਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸੋਹਲ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਉਸ ਨੇ ਆਪਣੇ ਬੇਟੇ ਕਰਨਬੀਰ ਸਿੰਘ ਨੂੰ ਵਿਦੇਸ਼ ਸੈਟਲ ਕਰਾਉਣ ਲਈ ਆਪਣੀ ਨੋਕਰੀ ਦੋਰਾਨ ਬਚਤ ਕੀਤੇ ਰਿਟਾਇਰਮੈਂਟ ਦੇ ਪੈਸਿਆਂ ਵਿਚੋ ਆਪਣੀ ਨੂੰਹ ਨਵਜੋਤ ਕੋਰ ਨੂੰ ਨਿਊਜੀਲੈਂਡ ਭੇਜਣ ਲਈ ਖ਼ਰਚੇ ਸਨ ਇਸ ਤੋਂ ਬਾਅਦ ਨਵਜੋਤ ਕੋਰ ਨੇ ਆਪਣੇ ਮਾਤਾ-ਪਿਤਾ ਦੇ ਕਹਿਣ ਤੇ ਆਪਣੇ ਪਤੀ ਕਰਨਬੀਰ ਸਿੰਘ ਨੂੰ ਆਪਣੇ ਕੋਲ ਲੈ ਜਾਣ ਤੋਂ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਕਰਨਬੀਰ ਸਿੰਘ ਦਾ ਨਿਊਜੀਲੈਂਡ ਲਈ ਟੂਰਿਸਟ ਵੀਜ਼ਾ ਲਗਵਾ ਦਿੱਤਾ ਜਿਸ ਤੋਂ ਬਾਅਦ ਕਰਨਬੀਰ ਸਿੰਘ ਨਿਊਜੀਲੈਂਡ ਚਲਾ ਗਿਆ । ਜਿਸ ਨੂੰ ਕੁਝ ਸਮੇਂ ਬਾਅਦ ਹੀ ਨਵਜੋਤ ਕੋਰ ਨੇ ਗਾਲੀ ਗਲੋਜ ਦਾ ਇਲਜ਼ਾਮ ਲੱਗਾ ਕੇ ਘਰੋ ਕੱਢ ਦਿੱਤਾ ਹੈ ਜੋ ਹੁਣ ਅੱਲਗ ਰਹਿ ਰਿਹਾ ਹੈ ।
ਸ਼ਿਕਾਇਤ ਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਸਾਰਾ ਕੁਝ ਨਵਜੋਤ ਕੋਰ ਨੇ ਆਪਣੇ ਮਾਤਾ ਪਿਤਾ ਦੇ ਨਾਲ ਇਕ ਸਲਾਹ ਹੋ ਕੇ ਕਰਨਬੀਰ ਸਿੰਘ ਨੂੰ ਨਿਊਜੀਲੈਂਡ ਸੈਟਲ ਨਾ ਕਰਵਾ ਕੇ ਧੋਖਾਧੜੀ ਕੀਤੀ ਹੈ । ਸਹਾਇਕ ਸਬ ਇੰਸਪੈਕਟਰ ਰਣਜੀਤ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਸਤਨਾਮ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਕਪਤਾਨ ਪੁਲਿਸ ਐਨ ਡੀ ਪੀ ਸੀ ਕੱਮ ਨਾਰਕੋਟਿਕ ਗੁਰਦਾਸਪੁਰ ਵਲੋ ਕਰਨ ਉਪਰੰਤ ਨਵਜੋਤ ਕੋਰ , ਸੁਖਜਿੰਦਰ ਸਿੰਘ ਅਤੇ ਪਰਮਜੀਤ ਕੋਰ ਵਾਸੀਆਨ ਬੱਬਰੀ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

error: copy content is like crime its probhihated