Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 422 ਗ੍ਰਾਮ ਨਸ਼ੀਲੇ ਪਾਊਡਰ ਅਤੇ 13500 ਐਮ ਐਲ ਨਜਾਇਜ਼ ਸ਼ਰਾਬ ਸਮੇਤ ਇੱਕ ਮਹਿਲਾ ਸਣੇ ਚਾਰ ਕਾਬੂ

422 ਗ੍ਰਾਮ ਨਸ਼ੀਲੇ ਪਾਊਡਰ ਅਤੇ 13500 ਐਮ ਐਲ ਨਜਾਇਜ਼ ਸ਼ਰਾਬ ਸਮੇਤ ਇੱਕ ਮਹਿਲਾ ਸਣੇ ਚਾਰ ਕਾਬੂ

ਟਾਂਡਾ / ਤਲਵਾੜਾ (PPT NEWS) 

5 ਦਸੰਬਰ : 422 ਗ੍ਰਾਮ ਨਸ਼ੀਲੇ ਪਾਊਡਰ ਅਤੇ 13500 ਐਮ ਐਲ ਨਜਾਇਜ਼ ਸ਼ਰਾਬ ਸਮੇਤ ਇੱਕ ਮਹਿਲਾ ਤੇ 3 ਨੌਜਵਾਨਾਂ ਨੂੰ ਟਾਂਡਾ ਤੇ ਤਲਵਾੜਾ ਪੁਲਿਸ ਨੇ ਕਾਬੂ ਕਿਤਾ ਹੈ।

ਪੁਲਿਸ ਐਫ ਆਈ ਆਰ ਮੁਤਾਬਕ ਲੇਡੀ ਏ ਐਸ ਆਈ ਮਨਿੰਦਰ ਕੌਰ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਸਬੰਧੀ ਅਹੀਆਪੁਰ,ਤੱਲਾ,ਮੱਦਾ ਆਦਿ ਨੂੰ ਜਾ ਰਹੇ ਸੀ ਤਾਂ ਬਾਜੀਗਰ ਬਸਤੀ ਮੋੜ ਤੋ ਥੌੜਾ ਅੱਗੇ ਪੁੱਜੇ ਤਾਂ ਪਿੰਡ ਤੱਲਾ ਸਾਈਡ ਨੂੰ ਔਰਤ ਪੈਦਲ ਆਉਦੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਹੱਥ ਵਿੱਚ ਫੜਿਆ ਵਜਨਦਾਰ ਮੋਮੀ ਲਿਫਾਫਾ ਸੁੱਟ ਕੇ ਪਿੱਛੇ ਨੂੰ ਮੁੜ ਕੇ ਭੱਜਣ ਲੱਗੀ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮਨਜੀਤ ਪਤਨੀ ਸਰਬਜੀਤ ਵਾਸੀ ਵਾਰਡ ਨੰ 14 ਅਹੀਆਪੁਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਦੱਸਿਆ। ਉਸ ਵੱਲੋ ਸੁੱਟੇ ਗਏ ਲਿਫਾਫਾ ਮੋਮੀ ਪਲਾਸਿਟਕ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 272 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ।

ਟਾਂਡਾ : ਇਸੇ ਤਰ੍ਹਾਂ ਏ ਐਸ ਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਬਾ ਚੈਕਿੰਗ ਸੱਕੀ ਪੁਰਸ਼ਾ ਸਬੰਧੀ ਅੱਡਾ ਮਿਆਣੀ ਮੌਜੂਦ ਸੀ ਮੁਖਬਰ ਖਾਸ ਵੱਲੋ ਇਤਲਾਹ ਦੇਣ ਤੇ ਕਿ ਬਲਜਿੰਦਰ ਸਿੰਘ ਉਰਫ ਕਾਲੀ ਪੁੱਤਰ ਬਲਵੀਰ ਸਿੰਘ ਵਾਸੀ ਅਬਦੁਲਾਪੁਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜਿਸਨੇ ਅੱਜ ਵੀ ਆਪਣੇ ਘਰ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਨਜਾਇਜ ਰੱਖੀ ਹੋਈ ਹੈ, ਜੇਕਰ ਰੇਡ ਕੀਤਾ ਜਾਵੇ ਤਾਂ ਨਜਾਇਜ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ। ਜਿਸ ਤੇ ਰੇਡ ਕਰਨ ਤੇ ਬਲਜਿੰਦਰ ਸਿੰਘ ਉਰਫ ਕਾਲੀ ਪਾਸੋਂ 13500 ਐੱਮ .ਐੱਲ ਨਜਾਇਜ ਸਰਾਬ ਬ੍ਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ।

ਤਲਵਾੜਾ : ਇਸੇ ਤਰ੍ਹਾਂ ਇੰਸਪੈਕਟਰ ਧਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੋਰਾਨੇ ਗਸਤ ਗੁਰੂਦੁਆਰਾ ਮੋੜ ਸੈਕਟਰ ਨੰਬਰ 2 ਪਾਸ ਪੁੱਜੇ ਤਾਂ ਸਾਹਮਣੇ ਹਾਜੀਪੁਰ ਸਾਇਡ ਤੋਂ ਇੱਕ ਐਕਟਿਵਾ ਤੇ ਦੋ ਨੋਜਵਾਨ ਸਵਾਰ ਆਉਂਦੇ ਦਿਖਾਈ ਦਿੱਤੇ ਜੋ ਐਕਟਿਵਾ ਸਵਾਰਾਂ ਨੂੰ ਸ਼ੱਕ ਦੀ ਬਿਨਾਂ ਤੋਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੋਕਿਆ ਤੇ ਐਕਟਿਵਾ ਨੰਬਰੀ PB07-BQ-7697 ਦੇ ਚਾਲਕ ਨੇ ਆਪਣੀ ਪੈਟ ਦੀ ਖੱਬੀ ਜੇਬ ਵਿੱਚੋਂ ਇੱਕ ਵਜਨਦਾਰ ਮੋਮੀ ਲਿਫਾਫਾ ਕੱਢ ਕੇ ਆਪਣੀ ਐਕਟਿਵਾ ਦੇ ਅੱਗੇ ਸੜਕ ਦੇ ਕਿਨਾਰੇ ਤੇ ਸੁੱਟ ਦਿੱਤਾ ਤੇ ਪਿੱਛੇ ਬੈਠ ਵਿਅਕਤੀ ਨੇ ਵੀ ਇੱਕ ਮੋਮੀ ਲਿਫਾਫਾ ਆਪਣੀ ਲੋਅਰ ਵਿੱਚ ਕੱਢ ਕੇ ਸੁੱਟ ਦਿੱਤਾ। ਜੋ ਇੰਸਪੈਕਟਰ ਧਰਮਿੰਦਰ ਸਿੰਘ ਨੇ ਦੋਵਾਂ ਦਾ ਨਾਮ ਪਤਾ ਪੁੱਛਿਆ ਜੋ ਐਕਟਿਵਾ ਚਾਲਕ ਨੇ ਆਪਣਾ ਨਾਮ ਸੰਜੇ ਕੁਮਾਰ ਪੁੱਤਰ ਦਇਆ ਰਾਮ ਵਾਸੀ ਡੈਮ ਰੋਡ ਝੁੱਗੀਆਂ ਥਾਣਾ ਤਲਵਾੜਾ ਤੇ ਪਿੱਛੇ ਬੈਠ ਵਿਅਕਤੀ ਨੇ ਆਪਣਾ ਨਾਮ ਵਿਪਨ ਕੁਮਾਰ ਪੁੱਤਰ ਲੇਟ ਬਦਰੀ ਨਾਥ ਵਾਸੀ ਸਾਂਡਪੁਰ ਨੰਬਰ 2 ਥਾਣਾ ਤਲਵਾੜਾ ਦੱਸਿਆ, ਜੋ ਚਾਲਕ ਸੰਜੇ ਕੁਮਾਰ ਵੱਲੋਂ ਸੁੱਟੇ ਮੋਮੀ ਲਿਫਾਫੇ ਨੂੰ ਚੈਕ ਕਰਨ ਤੇ 95 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ ਤੇ ਪਿੱਛੇ ਬੈਠੇ ਵਿਅਕਤੀ ਵਿਪਨ ਕੁਮਾਰ ਉਕਤ ਵੱਲੋ ਸੁੱਟ ਮੋਮੀ ਲਿਫਾਫਾ 55 ਗ੍ਰਾਮ ਨਸ਼ੀਲਾ ਪਾਊਡਰ ( ਕੁੱਲ 150 ਗ੍ਰਾਮ ) ਬ੍ਰਾਮਦ ਹੋਇਆ ਜਿਸ ਤੇ ਮੁੱਕਦਮਾ ਦਰਜ ਕੀਤਾ ਗਿਆ ।