Prime Punjab Times

Latest news
KMS ਕਾਲਜ ਦਸੂਹਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ - ਪ੍ਰਿੰਸੀਪਲ ਡਾ. ਮਾਨਵ ਸੈਣੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੁਲਿਸ ਲਾਈਨ ਗਰਾਊਂਡ ‘ਚ 1500 ਤੋਂ ਵੱਧ ਲੋਕਾਂ ਨੇ ਕੀਤਾ ਯੋਗ आयुष्मान आरोग्य केन्द्र जलोटा में योग दिवस मनाया ਅੰਤਰਰਾਸ਼ਟਰੀ ਯੋਗ ਦਿਵਸ 2026 ਮੌਕੇ ਬੀਬੀਐਮਬੀ ਵੱਲੋਂ ਸਮੂਹਿਕ ਯੋਗ ਸੈਸ਼ਨ ਦਾ ਸ਼ਾਨਦਾਰ ਆਯੋਜਨ ਵਡਮੁੱਲੇ ਯੋਗਦਾਨ ਲਈ ਐਨ ਆਰ ਆਈ ਬਲਰਾਜ ਸਿੰਘ ਕਾਲਕੱਟ ਸਨਮਾਨਿਤ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ ਪ੍ਰੋਗਰਾਮ ਐਲਾਨਿਆ, 5 ਜੁਲਾਈ ਨੂੰ ਪੈਣਗੀਆਂ ਵੋਟਾਂ : ਆਸ਼ਿਕਾ ਜੈਨ ਸਾਬਕਾ ਸਰਪੰਚ ਜਸਬੀਰ ਸਿੰਘ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ, ਵਾਲ-ਵਾਲ ਬਚੇ ਖ਼ਾਲਸਾ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੰਟੀਅਰ ਸੇਵਾ ਨਿਭਾਈ 21 ਜੂਨ ਨੂੰ ਪੁਲਿਸ ਲਾਈਨ ਗਰਾਊਂਡ ‘ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ ਸਬ ਇੰਸਪੈਕਟਰ ਦਲਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ ਥਾਣਾ ਦਸੂਹਾ ਦਾ ਚਾਰਜ ਸੰਭਾਲਿਆ
ADVERTISEMENT
You are currently viewing ਹਲਕਾ ਵਿਧਾਇਕ ਟਾਂਡਾ ਉੜਮੁੜ ਸ.ਜਸਵੀਰ ਸਿੰਘ ਰਾਜਾ ਗਿੱਲ ਦਰਬਾਰ ਸ਼੍ਰੀ ਬਾਲਾ ਜੀ ਬਹਾਟੀਵਾਲ ਵਿਖੇ ਨਤਮਸਤਕ ਹੋਏ

ਹਲਕਾ ਵਿਧਾਇਕ ਟਾਂਡਾ ਉੜਮੁੜ ਸ.ਜਸਵੀਰ ਸਿੰਘ ਰਾਜਾ ਗਿੱਲ ਦਰਬਾਰ ਸ਼੍ਰੀ ਬਾਲਾ ਜੀ ਬਹਾਟੀਵਾਲ ਵਿਖੇ ਨਤਮਸਤਕ ਹੋਏ

ਗੜ੍ਹਦੀਵਾਲਾ (ਚੌਧਰੀ) 

28 ਨਵੰਬਰ : ਗੜ੍ਹਦੀਵਾਲਾ ਦੇ ਪਿੰਡ ਬਾਹਟੀਵਾਲ ਵਿਖੇ ਹਲਕਾ ਵਿਧਾਇਕ ਟਾਂਡਾ ਉੜਮੁੜ ਸ. ਜਸਵੀਰ ਸਿੰਘ ਰਾਜਾ ਗਿੱਲ ਦਰਬਾਰ ਸ਼੍ਰੀ ਬਾਲਾ ਜੀ (ਹਨੂੰਮਾਨ ਜੀ) ਵਿਖੇ ਪਹੁੰਚਣ ਤੇ ਦਰਬਾਰ ਦੇ ਮੁੱਖ ਸੇਵਾਦਾਰ ਸੂਫ਼ੀ ਲੇਖਕ ਬਾਬਾ ਰਾਮਜੀ ਅਤੇ ਦਰਬਾਰ ਦੇ ਸੇਵਾਦਾਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਾਬਾ ਰਾਮਜੀ ਵੱਲੋਂ 20 ਨਵੰਬਰ ਨੂੰ ਸੂਫ਼ੀਆਨਾ ਜੋੜ ਮੇਲਾ ਕਰਵਾਇਆ ਗਿਆ ਸੀ ਪਰ ਹਲਕਾ ਵਿਧਾਇਕ ਆਪਣੇ ਗੁਜਰਾਤ ਦੀਆਂ ਚੋਣਾਂ ਦੇ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ ਸਨ, ਹੁਣ ਉਚੇਚੇ ਤੌਰ ਤੇ ਦਰਬਾਰ ਵਿੱਚ ਨਤਮਸਤਕ ਹੋਣ ਲਈ ਪਹੁੰਚੇ। ਉਸ ਤੋਂ ਬਾਅਦ ਪਿੰਡ ਬਹਾਟੀਵਾਲ ਦੇ ਵਿਕਾਸ ਕਾਰਜਾਂ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਬਾਬਾ ਰਾਮਜੀ ਵੱਲੋਂ ਪਿੰਡ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਵਿਕਾਸ ਕਾਰਜਾਂ ਲਈ ਗਰਾਂਟ ਦੀ ਮੰਗ ਕੀਤੀ। ਜਿਸ ਤੇ ਹਲਕਾ ਵਿਧਾਇਕ ਨੇ ਪੂਰਾ ਭੋਰਸਾ ਦਿਵਾਇਆ ਕਿ ਮੌਜੂਦਾ ਸਰਕਾਰ ਬਹੁਤ ਨਵੀਆਂ ਸਕੀਮਾਂ ਲੈ ਕੇ ਆ ਰਹੀ ਹੈ ਇਸ ਪਿੰਡ ਦੀਆਂ ਸਮੱਸਿਆਵਾਂ ਵੀ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਬਾਬਾ ਰਾਮਜੀ ਵੱਲੋਂ ਹਲਕਾ ਵਿਧਾਇਕ ਦਾ ਸਿਰਪਾਓ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਹੈਪੀ ਰਾਜਾ ਕਲਾਂ ਵਾਇਸ ਬਲਾਕ ਪ੍ਰਧਾਨ, ਪੀ.ਏ ਅਵਤਾਰ, ਵਿਜੈ ਕੁਮਾਰ, ਬਲਵੀਰ ਸਿੰਘ, ਹਰਸ਼ਦੀਪ, ਲਾਡੀ ਸਮਤੇ ਦਰਬਾਰ ਦੇ ਸੇਵਾਦਾਰ ਹਾਜ਼ਰ ਸਨ।

error: copy content is like crime its probhihated