Prime Punjab Times

Latest news
हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ADVERTISEMENT
You are currently viewing ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ – ਸੰਜੀਵ / ਮਲਕੀਤ

ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ – ਸੰਜੀਵ / ਮਲਕੀਤ

ਫਗਵਾੜਾ (ਲਾਲੀ ਦਾਦਰ )

* ਅੰਦੋਲਨ ‘ਚ ਪੰਚਾਇਤਾਂ ਦਾ ਲਿਆ ਜਾਵੇਗਾ ਸਹਿਯੋਗ

27 ਨਵੰਬਰ : ਪੰਚਾਇਤ ਸੰਮਤੀ ਕ੍ਰਮਚਾਰੀ ਯੂਨੀਅਨ ਬਲਾਕ ਫਗਵਾੜਾ ਵਲੋਂ ਸਟੇਟ ਕਮੇਟੀ ਦੇ ਸੱਦੇ ਤੇ ਕੀਤੀ ਜਾ ਰਹੀ ਹੜਤਾਲ ਦੌਰਾਨ ਐਤਵਾਰ ਨੂੰ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਅਤੇ ਜਿਲ੍ਹਾ ਕੈਸ਼ੀਅਰ ਮਲਕੀਤ ਚੰਦ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਵਲੋਂ ਯੂਨੀਅਨ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਉਹਨਾਂ ਅੰਦੋਲਨ ਵਿਚ ਪੰਚਾਇਤਾਂ ਦਾ ਸਹਿਯੋਗ ਲੈਣ ਦੀ ਗੱਲ ਵੀ ਕਹੀ। ਉਹਨਾਂ ਦੱਸਿਆ ਕਿ ਮੁਲਾਜਮਾਂ ਦੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਸੀਨੀਅਰ ਆਗੂਆਂ ਨੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕੀਤਾ ਸੀ ਪਰ ਹੁਣ ਤੱਕ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਹੈ। ਉਹਨਾਂ ਦੱਸਿਆ ਕਿ ਸਟੇਟ ਕਮੇਟੀ ਦੇ ਨਿਰਦੇਸ਼ ਅਨੁਸਾਰ ਕਲਮਛੋੜ ਹੜਤਾਲ 1 ਦਸੰਬਰ ਤੱਕ ਜਾਰੀ ਰਹੇਗੀ ਅਤੇ 2 ਦਸੰਬਰ ਨੂੰ ਸਮੂਹ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੇ ਕਰਮਚਾਰੀਆਂ ਵਲੋਂ ਪੰਚਾਇਤਾਂ ਦੇ ਸਹਿਯੋਗ ਨਾਲ ਜਿਲ੍ਹਾ ਪ੍ਰੀਸ਼ਦਾਂ ‘ਚ ਧਰਨਾ ਦਿੱਤਾ ਜਾਵੇਗਾ। ਉਹਨਾਂ ਯੂਨੀਅਨ ਦੀਆਂ ਮੰਗਾਂ ਨੂੰ ਦੁਹਰਾਇਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜਮਾਂ ਨੂੰ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ ਜੋ ਕਿ ਹਰ ਮਹੀਨੇ ਦੀ 5 ਤਰੀਖ ਤੱਕ ਮੁਲਾਜਮਾਂ ਦੇ ਖਾਤੇ ਵਿਚ ਜਮਾ ਹੋਣੀ ਚਾਹੀਦੀ ਹੈ। ਸਕੱਤਰਾਂ ਅਤੇ ਪੰਚਾਇਤ ਅਫਸਰਾਂ ਨੂੰ ਤਰੱਕੀਆਂ ਦੇ ਕੇ ਕਾਰਜ ਸਾਧਕ ਅਫਸਰ ਪੰਚਾਇਤ ਸੰਮਤੀ (ਈ.ਓ.ਪੀ.ਐਸ.) ਨਿਯੁਕਤ ਕੀਤਾ ਜਾਵੇ। ਮੁਲਾਜਮਾਂ ਦੇ ਖਾਤਿਆਂ ‘ਚ ਸੀ.ਪੀ.ਐਫ ਸਮੇਂ ਸਿਰ ਪਾਇਆ ਜਾਵੇ। ਡਿਊਟੀ ਚਾਰਟ ਤੋਂ ਵੱਧ ਹੋਰ ਵਿਭਾਗਾਂ ਦਾ ਕੰਮ ਨਾ ਦਿੱਤਾ ਜਾਵੇ। ਖਾਲੀ ਅਸਾਮੀਆਂ ਭਰੀਆਂ ਜਾਣ ਤੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਸੁਲੱਖਣ ਸਿੰਘ ਟੀ.ਸੀ., ਜਸਕਰਨ ਵਰਮਾ ਟੀ.ਏ., ਅਮਨਦੀਪ ਜੇ.ਈ., ਏ.ਪੀ.ਓ. ਸੁਰਿੰਦਰ ਪਾਲ ਸਿੰਘ, ਜੀ.ਆਰ.ਐਸ. ਤਲਵਿੰਦਰ ਸਿੰਘ ਭੁੱਲਰ, ਵੀ.ਡੀ.ਓ ਬਿੰਦਰ ਸਿੰਘ, ਦਲਵੀਰ ਸਿੰਘ ਪੰਚਾਇਤ ਸਕੱਤਰ, ਸੁਰਿੰਦਰ ਪਟਵਾਰੀ, ਸਰਪੰਚ ਗੁਲਜ਼ਾਰ ਸਿੰਘ ਅਕਾਲਗੜ੍ਹ, ਕੁਲਦੀਪ ਸਿੰਘ, ਕਾਮਰੇਡ ਰਣਦੀਪ ਸਿੰਘ ਰਾਣਾ, ਕਾਮਰੇਡ ਰਣਜੀਤ ਸਿੰਘ ਸਾਹਨੀ, ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਰਾਮਪਾਲ ਸਰਪੰਚ ਸਾਹਨੀ ਆਦਿ ਹਾਜ਼ਰ ਸਨ।
ਕੈਪਸ਼ਨ: ਫਗਵਾੜਾ ਵਿਖੇ ਪ੍ਰੈਸ ਬਿਆਨ ਜਾਰੀ ਕਰਨ ਸਮੇਂ ਪੰਚਾਇਤ ਸੰਮਤੀ ਕ੍ਰਮਚਾਰੀ ਯੂਨੀਅਨ ਬਲਾਕ ਫਗਵਾੜਾ ਦੇ ਪ੍ਰਧਾਨ ਸੰਜੀਵ ਕੁਮਾਰ, ਜਿਲ੍ਹਾ ਕੈਸ਼ੀਅਰ ਮਲਕੀਤ ਚੰਦ ਅਤੇ ਹੋਰ।