ਫਗਵਾੜਾ (ਲਾਲੀ ਦਾਦਰ )
* ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਦਾ ਹੋਵੇ ਤਬਾਦਲਾ – ਮਲਕੀਤ ਚੰਦ
24 ਨਵੰਬਰ : ਪੰਚਾਇਤ ਸੰਮਤੀ ਕ੍ਰਮਚਾਰੀ ਯੂਨੀਅਨ ਬਲਾਕ ਫਗਵਾੜਾ ਵਲੋਂ ਸ਼ੁਰੂ ਕੀਤੀ ਕਲਮਛੋੜ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ। ਜਿਸਦੇ ਚਲਦਿਆਂ ਪਿੰਡਾਂ ਦੇ ਵਿਕਾਸ ਨਾਲ ਸਬੰਧਤ ਵਿਭਾਗੀ ਕੰਮ ਪੂਰੀ ਤਰ੍ਹਾਂ ਨਾਲ ਠੱਪ ਰਿਹਾ ਹੈ। ਹੜਤਾਲ ਦੌਰਾਨ ਪੰਜਾਬ ਸਰਕਾਰ ਅਤੇ ਬੀ.ਡੀ.ਪੀ.ਓ. ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲ੍ਹਾ ਕੈਸ਼ੀਅਰ ਮਲਕੀਤ ਚੰਦ ਨੇ ਕਿਹਾ ਕਿ ਤਿੰਨ ਦਿਨ ਤੋਂ ਉਹਨਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ ਪਰ ਸਰਕਾਰ ਬੇਫਿਕਰ ਬੈਠੀ ਹੈ ਜਿਸ ਤੋਂ ਸਪਸ਼ਟ ਜਾਪਦਾ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਪੰਚਾਇਤ ਸੰਮਤੀ ਕਰਮਚਾਰੀਆਂ ਨਾਲ ਕੋਈ ਹਮਦਰਦੀ ਨਹੀਂ ਹੈ। ਉਹਨਾਂ ਕਿਹਾ ਕਿ ਮੁਲਾਜਮ ਪਿਛਲੇ 6 ਮਹੀਨੇ ਤੋਂ ਤਨਖਾਹ ਅਤੇ ਫੰਡ ਨੂੰ ਤਰਸ ਰਹੇ ਹਨ। ਦੂਸਰੇ ਪਾਸੇ ਵਿਭਾਗ ਵਲੋਂ ਪੰਚਾਇਤ ਸਕੱਤਰਾਂ ਦੀਆਂ ਡਿਊਟੀਆਂ ਰੋਸਟਰ ਮੁਤਾਬਿਕ ਨਿਰਧਾਰਤ ਹੋਣ ਦੇ ਬਾਵਜੂਦ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮ. ਵਲੋਂ ਦੂਸਰੇ ਵਿਭਾਗਾਂ ਦੇ ਵਾਧੂ ਕੰਮ ਸੰਮਤੀ ਕਰਮਚਾਰੀਆਂ ਤੋਂ ਜਬਰਨ ਕਰਵਾਏ ਜਾ ਰਹੇ ਹਨ ਜਦਕਿ ਦਫਤਰ ਵਿਚ ਪਹਿਲਾਂ ਹੀ ਮੁਲਾਜਮਾ ਦੀ ਘਾਟ ਹੈ। ਉਹਨਾਂ ਸਾਫ ਕਿਹਾ ਕਿ ਬੇਸ਼ਕ 25 ਨਵੰਬਰ ਨੂੰ ਧਰਨਾ ਚੁੱਕ ਲਿਆ ਜਾਵੇਗਾ ਪਰ ਮੰਗਾਂ ਪੂਰੀਆਂ ਹੋਣ ਅਤੇ ਡਾਇਰੈਕਟਰ ਖਹਿਰਾ ਦੀ ਬਦਲੀ ਹੋਣ ਤੱਕ ਕੋਈ ਵਿਭਾਗੀ/ਦਫਤਰੀ ਕੰਮ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੁਲੱਖਣ ਸਿੰਘ ਟੀ.ਸੀ., ਜਸਕਰਨ ਵਰਮਾ ਟੀ.ਏ., ਅਮਨਦੀਪ ਜੇ.ਈ., ਜੀ.ਆਰ.ਐਸ. ਤਲਵਿੰਦਰ ਸਿੰਘ ਭੁੱਲਰ, ਰਮਨ ਕੁਮਾਰੀ, ਰੋਸ਼ਨੀ, ਅੰਗ੍ਰੇਜ ਕੌਰ, ਪੰਚਾਇਤ ਸਕੱਤਰ ਬਿੰਦਰ ਸਿੰਘ ਰਾਵਲਪਿੰਡੀ, ਦਲਵੀਰ ਸਿੰਘ, ਸੁਰਿੰਦਰ ਪਟਵਾਰੀ, ਪ੍ਰਿਅੰਕਾ ਅਤੇ ਆਸ਼ਾ ਕੰਪਿਊਟਰ ਅਪਰੇਟਰ, ਨਵਜੋਤ ਸਿੰਘ, ਸੁਰਜੀਤ ਸਿੰਘ ਡਰਾਇਵਰ, ਕੁਲਦੀਪ ਸਿੰਘ ਘੁੰਮਣ ਸਾਬਕਾ ਸਰਪੰਚ ਵਰਿਆਹਾਂ, ਸਰਪੰਚ ਗੁਲਜ਼ਾਰ ਸਿੰਘ ਅਕਾਲਗੜ੍ਹ, ਬੀਬੀ ਸੰਤੋਸ਼ ਕੁਮਾਰੀ ਸਰਪੰਚ ਜਗਤਪੁਰ ਜੱਟਾਂ, ਹਰਜੀਤ ਸਿੰਘ ਲਾਡੀ, ਕਾਮਰੇਡ ਰਣਦੀਪ ਸਿੰਘ ਰਾਣਾ, ਕਾਮਰੇਡ ਰਣਜੀਤ ਸਿੰਘ ਸਾਹਨੀ, ਹਰਬੰਸ ਲਾਲ ਰਿਹਾਣਾ ਜੱਟਾਂ, ਰਿਤੂ ਰਾਣੀ ਪੰਚ, ਤਲਵਿੰਦਰ ਸਿੰਘ, ਮੇਹਰ ਚੰਦ, ਅਵਤਾਰ ਸਿੰਘ, ਸੁਰਜੀਤ ਕੌਰ, ਸਤਪਾਲ ਸਿੰਘ, ਅਮਰੀਕ ਸਿੰਘ, ਨਿਰਮਲਜੀਤ, ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਰਾਮਪਾਲ ਸਰਪੰਚ ਸਾਹਨੀ, ਏ.ਪੀ.ਓ. ਸੁਰਿੰਦਰ ਪਾਲ ਸਿੰਘ, ਵਰੁਣ ਬੰਗੜ, ਮਨਜੀਤ ਵਾਹਦ, ਕੁਲਵਿੰਦਰ ਪੰਚ ਵਾਹਦ, ਬਲਵੀਰ ਸਿੰਘ ਵਾਹਦ, ਗੁਰਮੀਤ ਚੰਦ ਵਾਹਦ, ਸੁਮਿੱਤਰਾ, ਕੁਲਦੀਪ ਸਿੰਘ, ਸੋਮਨਾਥ ਸਰਪੰਚ, ਹਰਦੀਪ ਸਿੰਘ ਸਰਪੰਚ, ਜੋਗੀ ਠੇਕੇਦਾਰ, ਸਿਮਰਨ ਕੁਮਾਰ ਠੇਕੇਦਾਰ, ਜਤਿੰਦਰ ਸਿੰਘ ਖਾਲਸਾ, ਨੰਬਰਦਾਰ ਗੁਰਨੇਕ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ- ਫਗਵਾੜਾ ਦੇ ਬੀਡੀਪੀਓ ਦਫ਼ਤਰ ਵਿਖੇ ਕਲਮਛੋੜ ਹੜਤਾਲ ਦੇ ਤੀਸਰੇ ਦਿਨ ਨਾਰੇਬਾਜੀ ਕਰਦੇ ਹੋਏ ਪੰਚਾਇਤ ਸੰਮਤੀ ਕ੍ਰਮਚਾਰੀ ਯੂਨੀਅਨ ਦੇ ਮੈਂਬਰ ਤੇ ਅਹੁੰਦੇਦਾਰ।








