Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਵਜ਼ੀਫ਼ਾ ਸਕੀਮਾਂ ਲਈ ਲੋੜੀਂਦੇ ਸਰਟੀਫਿਕੇਟ ਬਣਾਉਣ ਲਈ ਅਧਿਆਪਕ ਅਤੇ ਮਾਪੇ ਹੋ ਰਹੇ ਹਨ ਖੱਜਲ-ਖੁਆਰ

ਵਜ਼ੀਫ਼ਾ ਸਕੀਮਾਂ ਲਈ ਲੋੜੀਂਦੇ ਸਰਟੀਫਿਕੇਟ ਬਣਾਉਣ ਲਈ ਅਧਿਆਪਕ ਅਤੇ ਮਾਪੇ ਹੋ ਰਹੇ ਹਨ ਖੱਜਲ-ਖੁਆਰ

ਫਗਵਾੜਾ (ਲਾਲੀ ਦਾਦਰ)

*ਜਾਤੀ ਅਤੇ ਰੈਜ਼ੀਡੈਂਸ਼ ਸਰਟੀਫਿਕੇਟ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸਕੂਲ ਪੱਧਰ ´ਤੇ ਕੈਂਪ ਲਗਾਏ ਜਾਣ-ਟੂਰਾ

23 ਨਵੰਬਰ : ਐੱਸ.ਸੀ./ਬੀ.ਸੀ. ਸਮਾਜ ਅਤੇ ਮੁਲਾਜ਼ਮ ਵਰਗ ਦੀ ਆਵਾਜ਼ ਬੁਲੰਦ ਕਰਨ ਵਾਲੀ ਸਿਰਮੌਰ ਜੱਥੇਬੰਦੀ ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫ਼ੇਅਰ ਫ਼ੈਡਰੇਸ਼ਨ ਇਕਾਈ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਐਡੀਸ਼ਨਲ ਸਟੇਟ ਪ੍ਰਧਾਨ ਸ੍ਰੀ ਸਤਵੰਤ ਸਿੰਘ ਟੂਰਾ ਦੀ ਅਗਵਾਈ ਹੇਠ ਸਥਾਨਕ ਰੈਸਟ ਹਾੳੂਸ ਫਗਵਾੜਾ ਵਿਖੇ ਮੀਟਿੰਗ ਅਾਯੋਜਿਤ ਕੀਤੀ ਗੲੀ ਜਿਸ ਵਿੱਚ ਮਨਜੀਤ ਗਾਟ, ਵਿਨੋਦ ਕੁਮਾਰ, , ਲਖਵੀਰ ਚੰਦ, ਬਲਵਿੰਦਰ ਨਿਧੱੜਕ ਅਤੇ ਸਤਨਾਮ ਗਿੱਲ ਵਿਸ਼ੇਸ਼ ਤੌਰ ´ਤੇ ਸ਼ਾਮਿਲ ਹੋੲੇ।ਮੀਟਿੰਗ ਨੂੰ ਸੰਬੋਧਨ ਕਰਦਿਅਾਂ ਸਿੱਖਿਆ ਵਿਭਾਗ ਵੱਲੋਂ ਵੱਖ -ਵੱਖ ਵਜ਼ੀਫ਼ਾ ਸਕੀਮਾਂ ਅਧੀਨ ਸਕੂਲਾਂ ਦੇ ਇਨਟਰਨਲ ਆਡਿਟ ਕਰਨ ਦੇ ਨਾਮ ਹੇਠਾਂ ਲਗਾਤਾਰ ਵਿਦਿਅਾਰਥੀਅਾਂ ਦੇ ਮਾਤਾ- ਪਿਤਾ ਨੂੰ ਦਸਤਾਵੇਜ਼ ਪੂਰਾ ਕਰਨ ਲਈ ਕਿਹਾ ਜਾ ਰਿਹਾ ਹੈ ਜਿਸ ਨਾਲ ਉਹ ਤਾਂ ਖੱਜਲ-ਖੁਆਰ ਹੋ ਹੀ ਰਹੇ ਹਨ ਨਾਲ ਦੀ ਨਾਲ ਅਧਿਆਪਕ ਵਰਗ ਵੀ ਇਹਨਾਂ ਸਰਟੀਫਿਕੇਟਾਂ ਲਈ ਪ੍ਰੇਸ਼ਾਨ ਹੋ ਰਿਹਾ ਹੈ ਕਿਉਂਕਿ ਜਦੋਂ ਵੱਖ ਵੱਖ ਵਜ਼ੀਫ਼ਾ ਸਕੀਮਾਂ ਲਈ ਲਾਭ ਲੈਣ ਲਈ ਆਨਲਾਈਨ ਪੋਰਟਲ ਖੋਲਿਆ ਜਾਂਦਾ ਹੈ ਤਾਂ ਉਸ ਸਮੇਂ ਇਹਨਾਂ ਦਸਤਾਵੇਜ਼ਾਂ ਨੂੰ ਨਾਲ ਹੀ ਅਪਲੋਡ ਕਿਉਂ ਨਹੀਂ ਕਰਵਾਇਆ ਜਾਂਦਾ। ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਜਦੋਂ ਵਜ਼ੀਫ਼ਾ ਸਕੀਮਾਂ ਲਈ ਅਪਲਾਈ ਕਰਨ ਦਾ ਸਮਾਂ ਹੁੰਦਾ ਹੈ ਉਸ ਸਮੇਂ ਵਾਰ ਵਾਰ ਹਰ ਵਿਦਿਆਰਥੀ ਦਾ ਵਜ਼ੀਫ਼ਾ ਅਪਲਾਈ ਕਰਨ ਦਾ ਦਬਾਅ ਬਣਾਇਆ ਜਾਂਦਾ ਹੈ ਹੁਣ ਜੋ ਇਨਟਰਨਲ ਆਡਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ ਉਹਨਾਂ ਵਲੋਂ ਲਗਾਤਾਰ ਜ਼ੁਬਾਨੀ ਇਹ ਗੱਲ ਕਹੀ ਜਾ ਰਹੀ ਹੈ ਕਿ ਜਾਂ ਤਾਂ ਦਸਤਾਵੇਜ਼ ਪੂਰੇ ਕਰੋ ਜਾਂ ਵਜ਼ੀਫ਼ਾ ਫਾਰਮ ਰੱਦ ਕਰੋ। ਇਸ ਸਭ ਤੋਂ ਪ੍ਰੇਸ਼ਾਨ ਮਾਪਿਆਂ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਵਜ਼ੀਫਾ ਤਾਂ ਸਮੇਂ ਸਿਰ ਮਿਲਦਾ ਨਹੀਂ ਸਗੋਂ ਉਹਨਾਂ ਦੀ ਪੜ੍ਹਾਈ ਜ਼ਰੂਰ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਨਵੰਬਰ ਤੋਂ ਬੱਚਿਆਂ ਦੇ ਬਾਈ-ਮੰਥਲੀ ਪੇਪਰ ਸ਼ੁਰੂ ਹੋ ਰਹੇ ਹਨ। ਸ੍ਰੀ ਟੂਰਾ ਨੇ ਕਿਹਾ ਕਿ ਇਹ ਸਰਟੀਫਿਕੇਟ ਜਿਹਨਾਂ ਵਿੱਚ ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ,ਮਨਿਉਰਟੀ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਦੀ ਕਾਪੀ, ਆਧਾਰ ਸੀਡਿੰਗ, ਵਜ਼ੀਫ਼ਾ ਫਾਰਮ ਆਦਿ ਹਨ ਜਿਨ੍ਹਾਂ ਨੂੰ ਬਣਾਉਣ ਲਈ ਮਾਪੇ ਬਹੁਤ ਪ੍ਰੇਸ਼ਾਨ ਹਨ, ਕਿਉਂਕਿ ਉਹ ਹਰ ਰੋਜ਼ ਕਚਹਿਰੀਆਂ, ਸੁਵਿਧਾ ਸੈਂਟਰਾਂ, ਅਤੇ ਹੋਰ ਸੰਬੰਧਤ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਦੇ ਸਰਟੀਫਿਕੇਟ ਨਹੀਂ ਬਣ ਰਹੇ। ਸ੍ਰੀ ਟੂਰਾ ਨੇ ਮਾਣਯੋਗ ਵੈਲਫੇਅਰ ਮੰਤਰੀ ਪੰਜਾਬ ਡਾ: ਬਲਜੀਤ ਕੌਰ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਰਟੀਫਿਕੇਟ ਬਣਾਉਣ ਲਈ ਸਕੂਲ ਪੱਧਰ ਤੇ ਕੈਂਪ ਲਗਾਏ ਜਾਣੇ ਚਾਹੀਦੇ ਅਤੇ ਮੌਕੇ ਤੇ ਸਰਟੀਫਿਕੇਟ ਜਾਰੀ ਕਰਨ ਦੇ ਅਧਿਕਾਰ ਹੋਣੇ ਚਾਹੀਦੇ ਹਨ ਤਾਂ ਜ਼ੋ ਵਿਦਿਆਰਥੀ ਦੇ ਸਰਟੀਫਿਕੇਟ ਘੱਟ ਸਮੇਂ ਅੰਦਰ ਬਣ ਜਾਣ ਅਤੇ ਇਸ ਨਾਲ ਵਿਦਿਆਰਥੀਆ ਦੀ ਵਜ਼ੀਫ਼ਾ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ। ਉਹਨਾਂ ਵੈਲਫੇਅਰ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਕਿ ਵਜ਼ੀਫ਼ਾ ਸਕੀਮਾਂ ਲਈ ਬੇਲੋੜੀ ਕਾਗਜ਼ੀ ਕਾਰਵਾਈ ਘੱਟ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜੇ ਇੰਨੀ ਜ਼ਿਆਦਾ ਕਾਗਜ਼ੀ ਕਾਰਵਾਈ ਰਹੀ ਤਾਂ ਮਾਪਿਆ ਦਾ ਇਹਨਾਂ ਵਜ਼ੀਫ਼ਾ ਸਕੀਮਾਂ ਵੱਲ ਰੁਝਾਨ ਖਤਮ ਹੋ ਜਾਵੇਗਾ। ਇਸ ਮੌਕੇ ਗਿਆਨ ਚੰਦ ਵਾਹਦ,ਪ੍ਰਵੀਨ ਭੁੱਟਾ, ਜਸਵੀਰ ਕੁਮਾਰ,ਦੀਸ਼ ਕੁਮਾਰ, ਜੋਗਿੰਦਰ ਪਾਲ, ਅਸ਼ੋਕ ਮੂਲਨਿਵਾਸੀ, ਰਾਮਪਾਲ, ਕਮਲੇਸ਼ ਕੌਰ, ਰੇਨੂੰ ਬਾਲਾ, ਅਨੁਪਮ ਕੰਵਲ, ਸੁਰਜੀਤ ਲਾਲ, ਅਮਰਿੰਦਰ ਸਿੰਘ, ਗੁਰਸੇਵਕ ਸਿੰਘ, ਵਿਜੇ ਕੁਮਾਰ ਗੁਰਦਿਆਲ ਸਿੰਘ ਅਤੇ ਹੋਰ ਵੀ ਅਧਿਆਪਕ ਹਾਜਰ ਸਨ।