Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਨੈੱਟਬਾਲ ਮੁਕਾਬਲੇ: ਅੰਡਰ 14 ਲੜਕੀਆਂ ਦੇ ਮੈਚ ਸ਼ੁਰੂ ਪ੍ਰਿੰ. ਗਿੱਲ ਅਤੇ ਦਲਜੀਤ ਸਿੰਘ ਨੇ ਕੀਤਾ ਟੂਰਨਾਮੈਂਟ ਦਾ ਆਗਾਜ਼

ਨੈੱਟਬਾਲ ਮੁਕਾਬਲੇ: ਅੰਡਰ 14 ਲੜਕੀਆਂ ਦੇ ਮੈਚ ਸ਼ੁਰੂ ਪ੍ਰਿੰ. ਗਿੱਲ ਅਤੇ ਦਲਜੀਤ ਸਿੰਘ ਨੇ ਕੀਤਾ ਟੂਰਨਾਮੈਂਟ ਦਾ ਆਗਾਜ਼

ਗੜ੍ਹਦੀਵਾਲਾ(ਚੌਧਰੀ) 

19 ਨਵੰਬਰ : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹੁਕਮਾਂ ਅਤੇ ਸਟੇਟ ਖੇਡ ਕੈਲੰਡਰ ਅਨੁਸਾਰ  ਗੁਰਸ਼ਰਨ ਸਿੰਘ ਜਿਲ੍ਹਾ  ਸਿੱਖਿਆ ਅਫ਼ਸਰ (ਸੈ. ਸਿੱ.) ਕਮ-ਪ੍ਰਧਾਨ ਜਿਲ੍ਹਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਅਤੇ ਧੀਰਜ ਵਸ਼ਿਸ਼ਟ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਅਤੇ ਦਲਜੀਤ ਸਿੰਘ ਡੀ.ਐਮ. ਸਪੋਰਟਸ ਦੀ ਨਿਗਰਾਨੀ ਹੇਠ ਅੱਜ ਅੰਤਰ ਜਿਲ੍ਹਾ ਸਕੂਲ ਖੇਡਾਂ ਨੈਟਬਾਲ ਦੇ ਚੌਥੇ ਦਿਨ ਲੜਕੀਆਂ ਦੇ ਮੁਕਾਬਲੇ ਸ਼ੁਰੂ ਹੋਏ ਜਿਸ ਦੀ ਸ਼ੁਰੂਆਤ ਪ੍ਰਿੰ. ਅਰਵਿੰਦਰ ਕੌਰ ਗਿੱਲ ਅਤੇ ਦਲਜੀਤ ਸਿੰਘ ਡੀ. ਐਮ. ਸਪੋਰਟਸ ਵੱਲੋਂ ਟੀਮਾਂ ਨਾਲ ਜਾਣ ਪਹਿਚਾਣ ਕਰਕੇ ਕੀਤਾ ਗਿਆ। ਪ੍ਰਿੰ. ਗਿੱਲ ਨੇ ਕਿਹਾ ਲੜਕੀਆਂ ਵਿੱਚ ਮੈਚ ਜਿੱਤਣ ਦਾ ਜਜਬਾ ਕਾਬਿਲੇਤਾਰੀਫ਼ ਹੈ ਅਤੇ ਹਰ ਜਿਲ੍ਹਾ ਪੂਰੀ ਤਿਆਰੀ ਦੇ ਨਾਲ ਮੈਦਾਨ ਵਿੱਚ ਉੱਤਰ ਰਿਹਾ ਹੈ। ਜਿਕਰਯੋਗ ਹੈ ਕਿ ਪ੍ਰਿੰਸੀਪਲ ਅਰਵਿੰਦਰ ਕੌਰ, ਉਂਕਾਰ ਸਿੰਘ ਡੀ.ਪੀ.ਈ, ਸੁਮੀਤ ਚੌਹਾਲ ਦੇ ਪ੍ਰਬੰਧ ਹੇਠ 20 ਨਵੰਬਰ ਤੱਕ ਚੱਲਣ ਵਾਲੇ  ਇਸ ਮਹੱਤਵਪੂਰਨ ਖੇਡ ਮੁਕਾਬਲੇ ਵਿੱਚ ਅੰਡਰ 14 ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਅੱਜ ਹੋਏ ਮੁਕਾਬਲਿਆਂ ਵਿੱਚ ਫਿਰੋਜਪੁਰ ਅਤੇ ਮਾਨਸਾ ਵਿੱਚੋਂ ਮਾਨਸਾ ਜੇਤੂ, ਮਾਨਸਾ ਅਤੇ ਪਟਿਆਲਾ ਵਿੱਚੋਂ ਮਾਨਸਾ ਜੇਤੂ, ਬਰਨਾਲਾ ਅਤੇ ਜਲੰਧਰ ਵਿੱਚੋਂ ਬਰਨਾਲਾ ਜੇਤੂ, ਫ਼ਰੀਦਕੋਟ ਅਤੇ ਫਿਰੋਜਪੁਰ ਵਿੱਚੋਂ ਫ਼ਰੀਦਕੋਟ ਜੇਤੂ, ਮੋਗਾ ਅਤੇ ਸੰਗਰੂਰ ਵਿੱਚੋਂ ਸੰਗਰੂਰ ਜੇਤੂ, ਲੁਧਿਆਣਾ ਅਤੇ ਬਠਿੰਡਾ ਵਿੱਚੋਂ ਬਠਿੰਡਾ ਜੇਤੂ, ਫਿਰੋਜਪੁਰ ਅਤੇ ਪਟਿਆਲਾ ਵਿੱਚੋਂ ਪਟਿਆਲਾ ਜੇਤੂ, ਜਲੰਧਰ ਅਤੇ ਮਲੇਰਕੋਟਲਾ ਵਿੱਚੋਂ ਮਲੇਰਕੋਟਲਾ ਜੇਤੂ, ਮਲੇਰਕੋਟਲਾ ਅਤੇ ਫਾਜਿਲਕਾ ਵਿੱਚੋਂ ਫਾਜਿਲਕਾ ਜੇਤੂ, ਬਰਨਾਲਾ ਅਤੇ ਮਲੇਰਕੋਟਲਾ ਵਿੱਚੋਂ ਬਰਨਾਲਾ ਜੇਤੂ, ਫ਼ਰੀਦਕੋਟ ਅਤੇ ਪਟਿਆਲਾ ਵਿੱਚੋਂ ਫ਼ਰੀਦਕੋਟ ਜੇਤੂ, ਫ਼ਰੀਦਕੋਟ ਅਤੇ ਮਾਨਸਾ ਵਿੱਚੋਂ ਮਾਨਸਾ ਜੇਤੂ, ਬਠਿੰਡਾ ਅਤੇ ਸੰਗਰੂਰ ਵਿੱਚੋਂ ਸੰਗਰੂਰ ਜੇਤੂ, ਜਲੰਧਰ ਅਤੇ ਫਾਜਿਲਕਾ ਵਿੱਚੋਂ ਫਾਜਿਲਕਾ ਜੇਤੂ, ਲੁਧਿਆਣਾ ਅਤੇ ਮੋਗਾ ਵਿੱਚੋਂ ਲੁਧਿਆਣਾ ਜੇਤੂ, ਬਠਿੰਡਾ ਅਤੇ ਮੋਗਾ ਵਿੱਚੋਂ ਬਠਿੰਡਾ ਜੇਤੂ  ਰਿਹਾ।ਇਸ ਮੌਕੇ ਦੌਰਾਨ ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ, ਯੋਗੇਸ਼ਵਰ ਸਲਾਰੀਆ ਸ਼ੋਸ਼ਲ ਮੀਡੀਆ ਕੁਆਡੀਨੇਟਰ, ਸੁਖਵੀਰ ਸਿੰਘ ,ਗੁਰਪ੍ਰੀਤ ਕੌਰ, ਰੇਖਾ, ਹਰਦੀਪ ਸਿੰਘ, ਕਮਲਦੀਪ ਸਿੰਘ, ਕਿਰਨਜੀਤ , ਰਛਪਾਲ ਸਿੰਘ ਅਤੇ ਹੋਰ ਅਧਿਕਾਰੀ ਅਤੇ ਖੇਡ ਅਧਿਆਪਕ ਹਾਜ਼ਰ ਸਨ।

ਫੋਟੋ : ਅੰਤਰ ਜਿਲ੍ਹਾ ਨੈੱਟਬਾਲ (ਲੜਕੇ) ਮੁਕਾਬਲਿਆਂ ਜੇਤੂ ਟੀਮਾਂ ਨਾਲ ਜਾਣ ਪਹਿਚਾਣ ਕਰਦੇ ਹੋਏ ਪ੍ਰਿੰ. ਅਰਵਿੰਦਰ ਕੌਰ ਗਿੱਲ, ਦਲਜੀਤ ਸਿੰਘ ਤੇ ਹੋਰ।

error: copy content is like crime its probhihated