Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਨੈੱਟਬਾਲ ਮੁਕਾਬਲੇ : ਲੜਕਿਆਂ ‘ਚ ਬਰਨਾਲਾ ਜਿਲ੍ਹੇ ਨੇ ਮਾਰੀ ਬਾਜ਼ੀ,ਮਾਨਸਾ ਦੂਸਰੇ ਅਤੇ ਸੰਗਰੂਰ ਤੀਜੇ ਨੰਬਰ ਤੇ ਰਹੇ

ਨੈੱਟਬਾਲ ਮੁਕਾਬਲੇ : ਲੜਕਿਆਂ ‘ਚ ਬਰਨਾਲਾ ਜਿਲ੍ਹੇ ਨੇ ਮਾਰੀ ਬਾਜ਼ੀ,ਮਾਨਸਾ ਦੂਸਰੇ ਅਤੇ ਸੰਗਰੂਰ ਤੀਜੇ ਨੰਬਰ ਤੇ ਰਹੇ

ਗੜ੍ਹਦੀਵਾਲਾ(ਚੌਧਰੀ) 
ਹੋਣਹਾਰ ਪ੍ਰਤਿਭਾਸ਼ੀਲ ਖਿਡਾਰੀ ਦੇਸ਼ ਦਾ ਮਾਣ : ਇੰਜੀ.ਸੰਜੀਵ ਗੌਤਮ
18 ਨਵੰਬਰ : ਗੜ੍ਹਦੀਵਾਲਾ ਦੇ ਖਾਲਸਾ ਸਕੂਲ ਖੇਡ ਮੈਦਾਨ ਵਿੱਚ ਚਲ ਰਹੇ ਰਾਜ ਪੱਧਰੀ ਅੰਤਰ ਜਿਲ੍ਹਾ ਨੈੱਟਬਾਲ ਮੁਕਾਬਲਿਆਂ ਦੇ ਲੜਕਿਆਂ ਦੇ ਵਰਗ ਵਿੱਚ ਬਰਨਾਲਾ ਜਿਲ੍ਹੇ ਦੀ ਟੀਮ ਨੇ ਮਾਨਸਾ ਨੂੰ ਹਰਾ ਕੇ  ਜਿੱਤ ਦਰਜ ਕੀਤੀ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹੁਕਮਾਂ ਅਤੇ ਸਟੇਟ ਖੇਡ ਕੈਲੰਡਰ ਅਨੁਸਾਰ  ਗੁਰਸ਼ਰਨ ਸਿੰਘ ਜਿਲ੍ਹਾ  ਸਿੱਖਿਆ ਅਫ਼ਸਰ (ਸੈ. ਸਿੱ.) ਕਮ-ਪ੍ਰਧਾਨ ਜਿਲ੍ਹਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਅਤੇ ਧੀਰਜ ਵਸ਼ਿਸ਼ਟ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਅਤੇ ਦਲਜੀਤ ਸਿੰਘ ਡੀ.ਐਮ. ਸਪੋਰਟਸ ਦੀ ਨਿਗਰਾਨੀ ਹੇਠ ਅੱਜ ਅੰਤਰ ਜਿਲ੍ਹਾ ਸਕੂਲ ਖੇਡਾਂ ਨੈਟਬਾਲ ਦੇ ਤੀਸਰੇ ਦਿਨ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਹੁਸ਼ਿਆਰਪੁਰ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਜਿਕਰਯੋਗ ਹੈ ਕਿ ਪ੍ਰਿੰਸੀਪਲ ਅਰਵਿੰਦਰ ਕੌਰ, ਉਂਕਾਰ ਸਿੰਘ ਡੀ.ਪੀ.ਈ, ਸੁਮੀਤ ਚੌਹਾਲ ਦੇ ਪ੍ਰਬੰਧ ਹੇਠ 20 ਨਵੰਬਰ ਤੱਕ ਚੱਲਣ ਵਾਲੇ  ਇਸ ਮਹੱਤਵਪੂਰਨ ਖੇਡ ਮੁਕਾਬਲੇ ਵਿੱਚ ਪੰਜਾਬ ਦੇ ਗਿਆਰਾਂ ਜਿਲ੍ਹਿਆ ਦੀਆਂ ਟੀਮਾਂ (ਲੜਕੇ) ਭਾਗ ਲੈ ਰਹੀਆਂ ਹਨ।
ਇਸ ਮੌਕੇ ਇੰਜੀ. ਸੰਜੀਵ ਗੌਤਮ ਨੇ ਕਿਹਾ ਕਿ ਖਿਡਾਰੀਆਂ ਵਿੱਚ ਬੇਮਿਸਾਲ ਪ੍ਰਤਿਭਾ ਕਾਬਿਲੇ ਤਾਰੀਫ਼ ਹੈ ਅਤੇ ਇਹ ਨੌਜਵਾਨ ਖਿਡਾਰੀ ਅੱਗੇ ਜਾ ਕੇ ਦੇਸ਼ ਦਾ ਮਾਣ ਵਧਾਉਣਗੇ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਦੇ ਬਹੁਪੱਖੀ ਵਿਕਾਸ ਵਿੱਚ ਬੇਹੱਦ ਸਹਾਈ ਹੁੰਦੀਆਂ ਹਨ। ਲੜਕਿਆਂ ਦੇ ਮੁਕਾਬਲਿਆਂ ਵਿੱਚ ਬਰਨਾਲਾ ਦੀ ਟੀਮ ਨੇ ਮਾਨਸਾ ਨੂੰ ਹਰਾ ਕੇ ਜਿੱਤ ਦਰਜ ਕੀਤੀ ਜਦਕਿ ਸੰਗਰੂਰ ਤੀਜੇ ਸਥਾਨ ਤੇ ਰਿਹਾ ਅਤੇ ਮੁਕਤਸਰ ਨੇ ਚੌਥਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਦੌਰਾਨ ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ, ਯੋਗੇਸ਼ਵਰ ਸਲਾਰੀਆ ਸ਼ੋਸ਼ਲ ਮੀਡੀਆ ਕੁਆਡੀਨੇਟਰ, ਸੁਖਵੀਰ ਸਿੰਘ ,ਗੁਰਪ੍ਰੀਤ ਕੌਰ, ਰੇਖਾ, ਹਰਦੀਪ ਸਿੰਘ, ਕਮਲਦੀਪ ਸਿੰਘ, ਕਿਰਨਜੀਤ , ਰਛਪਾਲ ਸਿੰਘ ਹਾਜਰ ਸਨ ।
ਫੋਟੋ : ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਅੰਤਰ ਜਿਲ੍ਹਾ ਨੈੱਟਬਾਲ (ਲੜਕੇ) ਮੁਕਾਬਲਿਆਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਦੇ ਹੋਏ,ਉਨ੍ਹਾਂ ਦੇ ਨਾਲ ਪ੍ਰਿੰ.ਅਰਵਿੰਦਰ ਕੌਰ, ਦਲਜੀਤ ਸਿੰਘ ਤੇ ਹੋਰ।