ਗੜਦੀਵਾਲਾ(ਚੌਧਰੀ)
ਨੰਬਰਦਾਰਾਂ ਤੇ ਦਰਜ ਕੀਤੇ ਪਰਚਿਆਂ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ
13 ਅਕਤੂਬਰ : ਬੀਤੇ ਦਿਨੀਂ ਨੰਬਰਦਾਰ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਜਾਮ ਲਗਾਇਆ ਗਿਆ ਸੀ ਜੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਸੰਗਰੂਰ ਵਿਖੇ ਘਿਰਾਓ ਕਰਨ ਜਾ ਰਹੇ ਸਨ । ਸਰਕਾਰ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਤਿੱਨ ਸੌ ਪੰਜਾਹ ਤੋਂ ਵੱਧ ਨੰਬਰਦਾਰਾਂ ਤੇ ਪਰਚੇ ਦਰਜ ਕੀਤੇ ਗਏ।ਨੰਬਰਦਾਰ ਯੂਨਿਟ ਹੁਸ਼ਿਆਰਪੁਰ ਸਬ ਤਹਿਸੀਲ ਗਡ਼੍ਹਦੀਵਾਲਾ ਰਜਿਸਟਰਡ ਨੰਬਰ 643 ਸਮਰਾ ਗਰੁੱਪ ਵੱਲੋਂ ਅਹਿਮ ਮੀਟਿੰਗ ਗਡ਼੍ਹਦੀਵਾਲਾ ਵਿਖੇ ਪ੍ਰਧਾਨ ਮਨੋਹਰ ਲਾਲ ਡੱਫਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਦੇ ਨਾਲ ਸੈਕਟਰੀ ਗੁਰਮੀਤ ਸਿੰਘ, ਪ੍ਰੈੱਸ ਸਕੱਤਰ ਮਲਕੀਤ ਸਿੰਘ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਕਿ ਪੰਜਾਬ ਸਰਕਾਰ ਨੰਬਰਦਾਰਾਂ ਤੇ ਪਾਏ ਪਰਚੇ ਰੱਦ ਕਰੇ। ਨਹੀਂ ਤਾਂ ਪੰਜਾਬ ਦੇ ਪੈਂਤੀ ਹਜ਼ਾਰ ਨੰਬਰਦਾਰ ਉਨ੍ਹਾਂ ਦੇ ਹੱਕ ਵਿੱਚ ਸੜਕਾਂ ਤੇ ਉਤਰ ਆਉਣਗੇ ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
Post Views: 343








