Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸਮਾਜਸੇਵੀ ਸੁਭਾਸ਼ ਓਹਰੀ ਦਾ ਨਾਮ ਰਹਿੰਦੀ ਦੁਨੀਆ ਤੱਕ…

ਸਮਾਜਸੇਵੀ ਸੁਭਾਸ਼ ਓਹਰੀ ਦਾ ਨਾਮ ਰਹਿੰਦੀ ਦੁਨੀਆ ਤੱਕ…

ਬਟਾਲਾ,(ਅਵਿਨਾਸ਼ ਸ਼ਰਮਾ)

*ਸਮਾਜਸੇਵੀ ਸੁਭਾਸ਼ ਓਹਰੀ ਦਾ ਨਾਮ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ- ਜੋਗਿੰਦਰ ਅੰਗੂਰਾਲਾ*

*ਓਹਰੀ ਪਰਿਵਾਰ ਬੁਲੰਦੀਆਂ ਤੇ ਪਹੁੰਚਣ ਦੇ ਬਾਵਜੂਦ ਨਿਮਰਤਾ ਦੀ ਉਦਾਹਰਣ – ਈਸੂ ਰਾਂਚਲ*

*100 ਲੋੜਵੰਦ ਅਤੇ ਅੰਗਹੀਣ ਲੋਕਾਂ ਨੂੰ ਵੰਡੀਆਂ ਪੈਨਸ਼ਨਾਂ*

11 ਅਕਤੂਬਰ : ਸ੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਅਤੇ ਪ੍ਰਸਿੱਧ ਸਮਾਜ ਸੇਵਕ ਸ੍ਰੀ ਸੁਭਾਸ ਓਹਰੀ ਵਲੋ 100 ਬੇਸਹਾਰੇ ਅਤੇ ਵਿਕਲਾਂਗ ਵਿਅਕਤੀਆਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ ਜਿਸ ਵਿੱਚ ਸੱਚ ਦੀ ਪਟਾਰੀ ਦੇ ਮੁੱਖ ਸੰਪਾਦਕ ਅਤੇ ਜਰਨਲਿਸਟ ਐਸੋਸ਼ੀਏਸਨ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਅਤੇ ਜਰਨਲਿਸਟ ਐਸੋਸੀਏਸ਼ਨ ਦੇ ਜਿਲਾ ਪੀ ਆਰ ਓ ਈਸੂ ਰਾਂਚਲ ਵੱਲੋ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ’ਤੇ ਜਰਨਲਿਸਟ ਐਸੋਸੀਏਸਨ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਸੰਬੋਧਨ ਦੌਰਾਨ ਕਿਹਾ ਕਿ ਸਮਾਜ ਸੇਵਕ ਸੁਭਾਸ ਓਹਰੀ ਉਹ ਚਮਕਦੇ ਸੂਰਜ ਵਾਂਗ ਹਨ ਜਿਹੜੇ ਸਮਾਜ ਵਿੱਚੋ ਹਨੇਰਾ ਦੂਰ ਕਰਨ ਲਈ ਲਗਾਤਾਰ ਆਪਣਾ ਦਸਵੰਧ ਕੱਢ ਕੇ ਜਿੱਥੇ ਰੌਸਨੀ ਦੇ ਰਹੇ ਹਨ ਉਥੇ ਹੀ ਅੰਗਹੀਣ ਅਤੇ ਲੋੜਵੰਦ ਲੋਕਾਂ ਦੀ ਹਰ ਤਰਾਂ ਨਾਲ ਮਦਦ ਕਰ ਰਹੇ ਹਨ। ਪ੍ਰਧਾਨ ਅੰਗੂਰਾਲਾ ਨੇ ਕਿਹਾ ਕਿ ਸੁਭਾਸ਼ ਓਹਰੀ ਦਾ ਨਾਮ ਸਮਾਜ ਵਿੱਚ ਲੋਕਹਿੱਤ ਦੇ ਕੰਮਾਂ ਲਈ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਇਸ ਮੌਕੇ ਤੇ ਜਰਨਲਿਸਟ ਐਸੋਸੀਏਸਨ ਦੇ ਜਿਲਾ ਪੀ ਆਰ ਓ ਈਸੂ ਰਾਂਚਲ ਨੇ ਸੰਬੋਧਨ ਦੌਰਾਨ ਕਿਹਾ ਕਿ ਓਹਰੀ ਪਰਿਵਾਰ ਬੁਲੰਦੀਆਂ ਤੇ ਪਹੁੰਚਣ ਦੇ ਬਾਵਜੂਦ ਨਿਮਰਤਾ ਸੁਭਾਅ ਦੀ ਸਮਾਜ ਨੂੰ ਸੇਧ ਦੇਣ ਵਾਲੀ ਉਧਾਰਨ ਪੇਸ਼ ਕਰ ਰਿਹਾ ਹੈ। ਜਿਲਾ ਪੀ ਆਰ ਓ ਈਸੂ ਰਾਂਚਲ ਨੇ ਕਿਹਾ ਕਿ ਸਮਾਜ ਸੇਵਾ ਦਾ ਮੁੱਖ ਮਕਸਦ ਮਨ ਨੂੰ ਨੀਵਾਂ ਕਰਕੇ ਪਰਮਾਤਮਾ ਦੀਆਂ ਖੁਸੀਆਂ ਪ੍ਰਾਪਤ ਕਰਨਾ ਹੈ ਜੋ ਕਿ ਸੁਭਾਸ ਓਹਰੀ ਵਲੋ ਆਪਣੇ ਪਰਿਵਾਰ ਸਮੇਤ ਬੜੇ ਉਤਸ਼ਾਹ ਅਤੇ ਪਿਛਲੇ ਲੰਬੇ ਸਮੇਂ ਤੋਂ ਵਿਕਲਾਂਗ ਅਤੇ ਲੋੜਵੰਦਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਯੂਥ ਆਗੂ ਅਮਿਤ ਸੋਢੀ ਅਤੇ ਸ਼੍ਰੀਮਤੀ ਸ਼ਸੀ ਓਹਰੀ ਨੇ ਆਏ ਹੋਏ ਸਾਰੇ ਵਿਕਲਾਂਗਾਂ ਨੂੰ ਪ੍ਰਸ਼ਾਦ ਆਪਣੇ ਹੱਥੀਂ ਵੰਡਿਆ।