Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਮਾਤਾ ਰਾਣੀ ਚੌਕ ਦਸੂਹਾ ਵਿਖੇ ਮਾਤਾ ਜੀ ਦੀ ਚੋਂਕੀ 2 ਅਕਤੂਬਰ ਨੂੰ

ਮਾਤਾ ਰਾਣੀ ਚੌਕ ਦਸੂਹਾ ਵਿਖੇ ਮਾਤਾ ਜੀ ਦੀ ਚੋਂਕੀ 2 ਅਕਤੂਬਰ ਨੂੰ

ਦਸੂਹਾ (ਚੌਧਰੀ) 

ਮਾਤਾ ਰਾਣੀ ਚੌਕ ਦਸੂਹਾ ਵਿਖੇ ਮਾਤਾ ਜੀ ਦੀ ਚੋਂਕੀ 2 ਅਕਤੂਬਰ ਨੂੰ

ਮਾਤਾ ਜੀ ਦੀ ਚੋਂਕੀ ਦੋਰਾਨ ਦੇਖਣ ਯੋਗ ਹੋਣਗੀਆਂ ਝਾਕੀਆਂ

ਸ਼ਰਧਾਲੂ ਸੰਗਤ ਲਈ ਲੰਗਰ ਪ੍ਰਸ਼ਾਦਿ ਦਾ ਹੋਵੇਗਾ ਯੋਗ ਪ੍ਰਬੰਧ

ਵਿਜੇ ਮੋਲ ਦੇ ਕਨਵੀਨਰ ਵਿਜੇ ਸ਼ਰਮਾ ਅਤੇ ਪੰਡਿਤ ਪਵਨ ਕੁਮਾਰ ਸ਼ਰਮਾ ਜੋਤੀ ਜਗਾ ਕੇ ਕਰਵਾਉਣਗੇ ਸ਼ੁਰੁਆਤ

 29 ਸਤੰਬਰ :  ਮਾਤਾ ਰਾਣੀ ਚੌਕ ਦਸੂਹਾ ਵਿਖੇ ਦੁਕਾਨਦਾਰਾਂ ਦੀ ਮੀਟਿੰਗ ਹੋਈ । ਜਿਸ ਵਿਚ ਫੈਸਲਾ ਲਿਆ ਗਿਆ ਕਿ ਮਾਤਾ ਰਾਣੀ ਚੌਂਕ ਦਸੂਹਾ ਵਿਖੇ ਮਾਤਾ ਜੀ ਦੀ ਚੋਕੀ 2 ਅਕਤੂਬਰ 2022 ਦਿਨ ਐਤਵਾਰ ਨੂੰ ਰਾਤ 8 ਵਜੇ ਬੜੀ ਸ਼ਰਧਾ ਨਾਲ ਮਾਤਾ ਰਾਣੀ ਚੌਕ ਦਸੂਹਾ ਦੇ ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ । ਇਸ ਪਵਿੱਤਰ ਮੌਕੇ ਮਾਤਾ ਜੀ ਦੀ ਪਵਿੱਤਰ ਜੋਤ ਸ੍ਰੀ ਸਨਾਤਨ ਧਰਮ ਮੰਦਰ ਦਸੂਹਾ ਤੋਂ ਢੋਲ ਨਗਾੜੋਂ ਦੀ ਥਾਪ ਵਿੱਚ ਮਾਤਾ ਰਾਣੀ ਚੌਕ ਵਿਖੇ ਲਿਆਂਦੀ ਜਾਵੇਗੀ । ਅਤੇ ਇਸ ਪਵਿੱਤਰ ਮੌਕੇ ਮਾਤਾ ਰਾਣੀ ਜੀ ਦੀ ਚੋਂਕੀ ਦੀ ਸ਼ੁਰੂਆਤ ਵਿਜੇ ਮੋਲ ਵਿਜੇ ਮਾਰਕੀਟ ਦੇ ਕਨਵੀਨਰ ਸ੍ਰੀ ਵਿਜੇ ਕੁਮਾਰ ਸ਼ਰਮਾ ਅਤੇ ਯੁਵਾ ਭ੍ਰਿਗੂ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਪੰਡਿਤ ਪਵਨ ਕੁਮਾਰ ਸ਼ਰਮਾ ਜੋਤੀ ਜਗਾ ਕੇ ਮਾਤਾ ਜੀ ਦੀ ਚੋਕੀ ਦੀ ਸ਼ੁਰੂਆਤ ਕਰਵਾਉਣਗੇ । ਜਦ ਕਿ ਇਸ ਮੌਕੇ ਮਾਤਾ ਜੀ ਦਾ ਗੁਣਗਾਣ ਕਰਨ ਲਈ ਉਚੇਚੇ ਤੌਰ ਤੇ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਹੈ । ਜਦ ਕਿ ਚੌਂਕੀ ਦੌਰਾਨ ਜੰਮੂ ਕਸ਼ਮੀਰ ਦੇ ਕਠੂਆ ਸ਼ਹਿਰ ਤੋਂ ਪਹੁੰਚੇ ਕਲਾਕਾਰ ਮਾਤਾ ਜੀ ਦਿਆਂ ਝਾਂਕੀਆਂ , ਅਘੋਰੀ ਝਾਕੀ , ਬਾਬਾ ਬਾਲਕ ਨਾਥ ਜੀ ਦੀ ਝਾਕੀ , ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਝਾਂਕੀ , ਸ਼ਿਵ ਤਾਂਡਵ ਝਾਂਕੀ ਤੋਂ ਇਲਾਵਾ ਹੋਰ ਧਾਰਮਿਕ ਝਾਕਿਆਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ । ਇਸ ਮੌਕੇ ਬਿੱਲਾ ਅਰੋੜਾ , ਦੀਪਕ ਸ਼ਰਮਾ – ਰਾਧੇ ਚੋਪਾਟੀ , ਵਿਵੇਕ ਨੀਲਕੰਠ , ਤਰਸੇਮ ਲਾਲ ਢੀਕਲਾ , ਸੁਰਜੀਤ ਸਿੰਘ ਸੋਨੂੰ , ਸੰਜੀਵ ਕੁਮਾਰ ਰਾਜੂ , ਪਤਰਕਾਰ ਇੰਦਰਜੀਤ ਸ਼ਰਮਾ ਤੋਂ ਇਲਾਵਾ ਹੋਰ ਹਾਜ਼ਰ ਸਨ । ਇਸ ਪਵਿੱਤਰ ਮੌਕੇ ਇਲਾਕੇ ਦੀ ਸਾਧ ਸੰਗਤ ਨੂੰ ਮਾਤਾ ਰਾਣੀ ਚੌਕ ਦਸੂਹਾ ਵਿਖੇ 2 ਅਕਤੂਬਰ 2022 ਨੂੰ ਰਾਤ 8 ਵਜੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ