Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ…..

ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ…..

ਹੁਸ਼ਿਆਰਪੁਰ(ਚੌਧਰੀ) 

ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਦਿਲਚਸਪ ਰਹੇ ਖੋ-ਖੋ, ਵਾਲੀਬਾਲ, ਦੌੜ, ਸ਼ਾਟਪੁਟ ਤੇ ਕਬੱਡੀ ਦੇ ਮੁਕਾਬਲੇ

13 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖੋ-ਖੋ ਵਾਲੀਬਾਲ, ਦੌੜ, ਸ਼ਾਟਪੁਟ ਅਤੇ ਕਬੱਡੀ ਦੇ ਖਿਡਾਰੀਆਂ ਨੇ ਆਪਣੇ ਖੇਡ ਦਾ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਪਣਾ ਸਥਾਨ ਬਣਾਇਆ। ਇਸ ਦੌਰਾਨ ਖੋ-ਖੋ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਨਾਰੂ ਨੰਗਲ ਪਹਿਲੇ, ਮਹਿੰਗਰੋਵਾਲ ਦੂਜੇ, ਜੰਡੋਰ ਤੀਜੇ ਸਥਾਨ ’ਤੇ ਰਿਹਾ। ਖੋ-ਖੋ ਅੰਡਰ-14 ਲੜਕੀਆਂ ਵਿਚ ਮਹਿੰਗਰੋਵਾਲ ਪਹਿਲੇ, ਪੱਜੋਦਿੱਤਾ ਦੂਜੇ ਤੇ ਖੜਕਾਂ ਤੀਜੇ ਸਥਾਨ ’ਤੇ ਰਿਹਾ। ਵਾਲੀਬਾਲ ਅੰਡਰ-14 ਲੜਕਿਆਂ ਵਿਚ ਜੌੜਾ ਪਹਿਲੇ, ਭੀਖੋਵਾਲ ਦੂਜੇ ਅਤੇ ਪੰਡੋਰੀ ਖੰਜੂਰ ਤੀਜੇ ਸਥਾਨ ’ਤੇ ਰਿਹਾ ਜਦਕਿ ਲੜਕੀਆਂ ਦੇ ਮੁਕਾਬਲਿਆਂ ਵਿਚ ਵਿਦਿਆ ਮੰਦਰ ਸਕੂਲ ਜੇਤੂ ਰਿਹਾ।
ਅੰਡਰ-14 ਲੜਕੀਆਂ ਦੀ 100 ਮੀਟਰ ਦੌੜ ਵਿਚ ਗੜ੍ਹਸ਼ੰਕਰ ਦੀ ਮਾਧੁਰੀ ਪਹਿਲੇ, ਮਾਹਿਲਪੁਰ ਦੀ ਜੈਸਿਕਾ ਦੂਜੇ ਅਤੇ ਟਾਂਡਾ ਦੀ ਪਰਮਿੰਦਰ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਦੇ ਮੁਕਾਬਲਿਆਂ ਵਿਚ ਗੜ੍ਹਸ਼ੰਕਰ ਦੀ ਅਮਨਪ੍ਰੀਤ ਕੌਰ ਪਹਿਲੇ, ਗੜ੍ਹਸ਼ੰਦਰ ਦੀ ਸੰਤੋਸ਼ ਦੂਜੇ ਅਤੇ ਟਾਂਡਾ ਦੀ ਮਹਿਕਪ੍ਰੀਤ ਸੈਣੀ ਤੀਜੇ ਸਥਾਨ ’ਤੇ ਰਹੀ। ਅੰਡਰ-21 ਭੂੰਗਾ ਦੀ ਭੂਮੀ ਪਹਿਲੇ, ਦਸੂਹਾ ਦੀ ਸਿਮਰਨਜੀਤ ਕੌਰ ਦੂਜੇ ਅਤੇ ਗੜ੍ਹਸ਼ੰਕਰ ਦੀ ਸਬਨੀਤ ਥਿਆੜਾ ਤੀਜੇ ਸਥਾਨ ’ਤੇ ਰਹੀ। 21-40 ਉਮਰ ਵਰਗ ਵਿਚ ਹੁਸ਼ਿਆਰਪੁਰ-2 ਅਮਨਦੀਪ ਪਹਿਲੇ, ਹੁਸ਼ਿਆਰਪੁਰ-1 ਦੀ ਲਵਨੀਤ ਕੌਰ ਦੂਜੇ ਅਤੇ ਹੁਸ਼ਿਆਰਪੁਰ-1 ਦੀ ਅੰਜਲੀ ਕਾਲੀਆ ਤੀਜੇ ਤੀਜੇ ਸਥਾਨ ’ਤੇ ਰਹੀ। 50 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦੇ ਮੁਕਾਬਲਿਆਂ ਵਿਚ ਦਸੂਹਾ ਦੀ ਸੁਰਿੰਦਰ ਕੌਰ ਜੇਤੂ ਰਹੀ।
ਅੰਡਰ-17 ਲੜਕੀਆਂ ਦੀ 5000 ਮੀਟਰ ਦੌੜ ਵਿਚ ਟਾਂਡਾ ਦੀ ਸਿਮਰਨ ਪਹਿਲੇ, ਦਸੂਹਾ ਦੀ ਸੋਫੀਆ ਗਿੱਲ ਦੂਜੇ ਅਤੇ ਮਾਹਿਲਪੁਰ ਦੀ ਹਰਲੀਨ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-21 ਵਿਚ ਦਸੂਹਾ ਦੀ ਕਿਰਨ ਕੁਮਾਰੀ ਪਹਿਲੇ, ਭੂੰਗਾ ਦੀ ਪ੍ਰਿਅੰਕਾ ਦੂਜੇ ਸਥਾਨ ’ਤੇ ਰਹੀ। 21-40 ਉਮਰ ਵਰਗ ਵਿਚ ਨੇਕਤਾ ਸ਼ਰਮਾ ਜੇਤੂ ਰਹੀ।
ਅੰਡਰ-17 ਲੜਕਿਆਂ ਦੀ 5000 ਮੀਟਰ ਦੌੜ ਵਿਚ ਭੂੰਗਾ ਦਾ ਨੀਤਿਕ ਡਡਵਾਲ ਪਹਿਲੇ, ਹੁਸ਼ਿਆਰਪੁਰ-2 ਦਾ ਅੰਸ਼ਪ੍ਰੀਤ ਦੂਜੇ ਅਤੇ ਹੁਸ਼ਿਆਰਪੁਰ-1 ਦੇ ਮੰਨਤ ਕ੍ਰਿਸ਼ਨ ਤੀਜੇ ਸਥਾਨ ’ਤੇ ਰਿਹਾ। ਅੰਡਰ-21 ਵਿਚ ਭੂੰਗਾ ਦਾ ਜਤਿਨਜੀਤ ਸਿੰਘ ਪਹਿਲੇ, ਦਸੂਹਾ ਦਾ ਆਕਾਸ਼ ਨਾਗਪਾਲ ਦੂਜੇ ਅਤੇ ਟਾਂਡਾ ਦਾ ਅਜਰ  ਤੀਜੇ ਸਥਾਨ ’ਤੇ ਰਿਹਾ। 21-40 ਉਮਰ ਵਰਗ ਵਿਚ ਭੂੰਗਾ ਦਾ ਹਰਜੋਤ ਸਿੰਘ ਪਹਿਲੇ ਅਤੇ ਹਾਜੀਪੁਰ ਦਾ ਮੰਨਣ ਡਡਵਾਲ ਦੂਜੇ ਸਥਾਨ ’ਤੇ ਰਿਹਾ।
ਸ਼ਾਟਪੁਟ ਅੰਡਰ-21 ਲੜਕਿਆਂ ਵਿਚ ਟਾਂਡਾ ਦਾ ਅਭੇ ਕੁਮਾਰ ਪਹਿਲੇ, ਮੁਕੇਰੀਆਂ ਦਾ ਸ਼ੁਭਮ ਰਾਣਾ ਦੂਜੇ ਅਤੇ ਟਾਂਡਾ ਦਾ ਮੋਹਿਤ ਚੌਹਾਨ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਵਿਚ ਗੜ੍ਹਸ਼ੰਕਰ ਦਾ ਮਨਪ੍ਰੀਤ ਸਿੰਘ ਪਹਿਲੇ, ਟਾਂਡਾ ਦਾ ਜੋਰਵਨ ਸਿੰਘ ਦੂਜੇ ਸਥਾਨ ’ਤੇ ਰਿਹਾ। ਅੰਡਰ-14 ਵਿਚ ਮਾਹਿਲਪੁਰ ਦਾ ਸੁਮਿਤ ਕੁਮਾਰ ਪਹਿਲੇ, ਦਸੂਹਾ ਦਾ ਸਲਵਾਨ ਦੂਜੇ ਅਤੇ ਟਾਂਡਾ ਦਾ ਹਰਸ਼ਿਤ ਤੀਜੇ ਸਥਾਨ ’ਤੇ ਰਿਹਾ। 21-40 ਉਮਰ ਵਰਗ ਵਿਚ ਹੁਸ਼ਿਆਰਪੁਰ-1 ਦਾ ਅਮਿਤ ਪਹਿਲੇ, ਹੁਸ਼ਿਆਰਪੁਰ-1 ਦਾ ਗੁਰਪ੍ਰੀਤ ਦੂਜੇ ਅਤੇ ਗੜ੍ਹਸ਼ੰਕਰ ਦਾ ਰੋਹਿਤ ਸ਼ਰਮਾ ਤੀਜੇ ਸਥਾਨ ’ਤੇ ਰਿਹਾ।  50 ਤੋਂ ਵੱਧ ਉਮਰ ਵਰਗ ਵਿਚ ਟਾਂਡਾ ਦਾ ਬਲਜਿੰਦਰ ਸਿੰਘ ਪਹਿਲੇ, ਗੜ੍ਹਸ਼ੰਕਰ ਦਾ ਨਰਿੰਦਰ ਕੁਮਾਰ ਦੂਜੇ ਅਤੇ ਭੂੰਗਾ ਦਾ ਸੰਦੀਪ ਤੀਜੇ ਸਥਾਨ ’ਤੇ ਰਿਹਾ।
ਸ਼ਾਟਪੁਟ ਅੰਡਰ-14 ਲੜਕੀਆਂ ਵਿਚ ਟਾਂਡਾ ਦੀ ਪਲਕ ਚੌਹਾਨ ਪਹਿਲੇ, ਦਸੂਹਾ ਦੀ ਈਸ਼ਾ ਦੂਜੇ ਅਤੇ ਹੁਸ਼ਿਆਰਪੁਰ-1 ਦੀ ਕੋਮਲ ਤੀਜੇ ਸਥਾਨ ’ਤੇ ਰਹੀ। ਅੰਡਰ-17 ਹੁਸ਼ਿਆਰਪੁਰ-2 ਸ਼ਾਕਸ਼ੀ ਪਹਿਲੇ, ਹੁਸ਼ਿਆਰਪੁਰ -1 ਦੀ ਕੋਮਲਪ੍ਰੀਤ ਕੌਰ ਦੂਜੇ,ਹੁਸ਼ਿਆਰਪੁਰ-1 ਦੀ ਹਰਨੂਰ ਤੀਜੇ ਸਥਾਨ ’ਤੇ ਰਹੀ। ਅੰਡਰ-21 ਹੁਸ਼ਿਆਰਪੁਰ-2 ਦੀ ਲਗਨਪ੍ਰੀਤ ਕੌਰ ਪਹਿਲੇ, ਹੁਸ਼ਿਆਰਪੁਰ-2 ਦੀ ਹਰਨੂਰ ਕੌਰ ਦੂਜੇ ਸਥਾਨ ’ਤੇ ਰਹੀ।
ਕਬੱਡੀ ਅੰਡਰ-14 ਲੜਕੀਆਂ ਵਿਚ ਹੁਸ਼ਿਆਰਪੁਰ-1 ਜੇਤੂ ਰਿਹਾ। ਕਬੱਡੀ ਅੰਡਰ-14 ਲੜਕਿਆਂ ਵਿਚ ਹੁਸ਼ਿਆਰਪੁਰ-1 ਪਹਿਲੇ, ਹਾਜੀਪੁਰ ਦੂਜੇ ਤੇ ਤਲਵਾੜਾ ਤੀਜੇ ਸਥਾਨ ’ਤੇ ਰਿਹਾ।

error: copy content is like crime its probhihated