Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਵੱਲੋਂ ਅਚਨਚੇਤ..

ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਵੱਲੋਂ ਅਚਨਚੇਤ..

ਗੜਦੀਵਾਲਾ(ਚੌਧਰੀ) 
ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਵੱਲੋਂ ਅਚਨਚੇਤ ਚੈਕਿੰਗ
8 ਸਤੰਬਰ :  ਨਾਇਬ ਤਹਿਸੀਲਦਾਰ ਗੜਦੀਵਾਲਾ ਲਵਦੀਪ ਸਿੰਘ ਧੂਤ ਵੱਲੋਂ ਅਚਨਚੇਤ ਸਵੇਰੇ ਪਿੰਡ ਪੰਡੋਰੀ ਅਟਵਾਲ ਦੇ  ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਅਟਵਾਲ ਅਤੇ ਪੰਚਾਇਤ ਦੀ ਬਣ ਰਹੀ ਡਿਸਪੈਂਸਰੀ ਦੀ ਚੈਕਿੰਗ ਕੀਤੀ ਗਈ।ਐਲੀਮੈਂਟਰੀ ਸਕੂਲ ਵਿਚ ਢੋਲ ਤੇ ਡਰੰਮ ਨਾਲ ਪੀ ਟੀ ਡਰਿੱਲ ਕੀਤੀ ਜਾ ਰਹੀ  ਸੀ, ਇਹ ਸਭ ਦੇਖ ਨੈਬ ਤਹਿਸੀਲਦਾਰ ਉਸ ਤੋਂ ਬਹੁਤ ਪ੍ਰਭਾਵਿਤ ਹੋਏ।ਇਸ ਮੌਕੇ ਉਨ੍ਹਾਂ ਵਲੋਂ ਸਕੂਲ ਵਿਚ ਮਿਡ ਡੇ ਮੀਲ ਦੀ ਰਸੋਈ ਦੀ ਵੀ ਚੈਕਿੰਗ ਕੀਤੀ, ਜਿੱਥੇ ਬੱਚਿਆਂ ਲਈ ਕੜੀ ਚਾਵਲ ਬਣ ਰਹੇ ਸਨ ।ਸਕੂਲ ਵਿਚ ਹੋਈ ਸਫ਼ਾਈ ਦੀ ਵੀ ਉਨ੍ਹਾਂ ਵਲੋਂ ਸ਼ਲਾਘਾ ਕੀਤੀ ਤੇ ਸ਼ਾਬਾਸ਼ ਦਿੱਤੀ ਅਤੇ ਹੋਰ ਵਧੀਆ ਸਫ਼ਾਈ ਰੱਖਣ ਲਈ ਕਿਹਾ ।ਪੰਚਾਇਤ ਵੱਲੋਂ ਪਿੰਡ ਵਿੱਚ ਬਣਦੀ ਡਿਸਪੈਂਸਰੀ ਦੀ ਬਿਲਡਿੰਗ ਤੇ ਮਨਰੇਗਾ ਮਜ਼ਦੂਰਾਂ ਦੀ ਮਸਟਰੋਲ ਦੀ ਵੀ ਚੈਕਿੰਗ ਕੀਤੀ।ਇਸ ਮੌਕੇ ਨੈਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਦੇ ਨਾਲ ਪਟਵਾਰੀ ਮਨਜੀਤ ਸਿੰਘ, ਪਟਵਾਰੀ ਸਤਵਿੰਦਰ ਸਿੰਘ , ਲੰਬੜਦਾਰ ਮਲਕੀਤ ਸਿੰਘ ,ਸਰਪੰਚ ਹਰਵਿੰਦਰ ਕੌਰ ,ਕਰਨੈਲ ਸਿੰਘ, ਮੇਟ ਜਸਬੀਰ ਸਿੰਘ ,ਜਗਵੀਰ ਸਿੰਘ ਅਟਵਾਲ  ‘ਨਰਿੰਦਰਪਾਲ ਸਿੰਘ ਕੰਪਿਊਟਰ ਆਪਰੇਟਰ    ਆਦਿ ਹਾਜ਼ਰ ਸਨ  ।