Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸ਼ਰਾਰਤੀ ਅਨਸਰਾਂ ਵੱਲੋਂ ਕੈਥੋਲਿਕ ਚਰਚ ਵਿੱਚ ਪ੍ਰਭੂ ਯਿਸੂ ਮਸੀਹ ਅਤੇ ਮਾਂ ਮਰੀਅਮ ਦੇ ਸਟੈਚੂ ਦੀ….

ਸ਼ਰਾਰਤੀ ਅਨਸਰਾਂ ਵੱਲੋਂ ਕੈਥੋਲਿਕ ਚਰਚ ਵਿੱਚ ਪ੍ਰਭੂ ਯਿਸੂ ਮਸੀਹ ਅਤੇ ਮਾਂ ਮਰੀਅਮ ਦੇ ਸਟੈਚੂ ਦੀ….

ਦਸੂਹਾ (ਚੌਧਰੀ) 

ਸ਼ਰਾਰਤੀ ਅਨਸਰਾਂ ਵੱਲੋਂ ਕੈਥੋਲਿਕ ਚਰਚ ਵਿੱਚ ਪ੍ਰਭੂ ਯਿਸੂ ਮਸੀਹ ਅਤੇ ਮਾਂ ਮਰੀਅਮ ਦੇ ਸਟੈਚੂ ਦੀ ਬੇਅਦਬੀ ਦੀ ਘਟਨਾ ਮੰਦਭਾਗੀ : ਫਾਦਰ ਐਂਥਨੀ ਜੋਸਫ

1 ਸਤੰਬਰ : ਅੱਜ ਮਿਤੀ 1-9-2022 ਨੂੰ ਸੇਂਟ ਮੇਰੀ ਕੈਥੋਲਿਕ ਚਰਚ ਦਸੂਹਾ ਵਿਖੇ ਦਸੂਹਾ ਚਰਚ ਦੇ ਪੈਰਿਸ ਰੀਸਟ ਫਾਦਰ ਐਂਥਨੀ ਜੋਸਫ ਜੀ ਦੀ ਅਗਵਾਈ ਹੇਠ ਮੀਟਿੰਗ ਬੁਲਾਈ ਗਈ ਜਿਸ ਵਿੱਚ ਇਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੀਟਿੰਗ ਦੌਰਾਨ ਬੀਤੇ ਦਿਨੀਂ ਤਰਨਤਾਰਨ ਪੱਟੀ ਠਾਕਰਪੁਰਾ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੈਥੋਲਿਕ ਚਰਚ ਵਿੱਚ ਪ੍ਰਭੂ ਯਿਸੂ ਮਸੀਹ ਅਤੇ ਮਾਂ ਮਰੀਅਮ ਦੇ ਸਟੈਚੂ ਦੀ ਬੇਅਦਬੀ ਕੀਤੀ ਗਈ ਅਤੇ ਪੈਰਿਸ਼ ਪਰੀਸਟ ਫਾਦਰ ਜੀ ਦੀ ਗੱਡੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਮੌਜੂਦਾ ਸਕਿਉਰਿਟੀ ਗਾਰਡ ਨੂੰ ਬੰਦੂਕ ਦੀ ਨੋਕ ਤੇ ਬੰਦੀ ਬਣਾ ਕੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਚਰਚ ਦੀ ਤੋੜ ਭੰਨ ਕੀਤੀ ਗਈ ਤੇ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਗਏ । ਇਸ ਮੀਟਿੰਗ ਵਿੱਚ ਇਸ ਮੰਦਭਾਗੀ ਘਟਨਾ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਜੋ ਵੀ ਇਸਾਈ ਭਾਈਚਾਰੇ ਨੇ ਪੰਜਾਬ ਸਰਕਾਰ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਉਸ ਵਿੱਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੋ ਵੀ ਇਸ ਘਟਨਾ ਪਿੱਛ ਮਾਸਟਰ ਮਾਈਂਡ ਹੈ, ਉਸ ਨੂੰ ਜੜ੍ਹੋਂ ਦਬੋਚਿਆ ਜਾਵੇ । ਪੰਜਾਬ ਵਿਚ ਭਾਈਚਾਰੇ ਤੇ ਵਧ ਰਹੇ ਅੱਤਿਆਚਾਰ ਨੂੰ ਰੋਕਿਆ ਜਾਵੇ । ਇਸ ਮੌਕੇ ਪੈਰਿਸ਼ ਕੌਂਸਲ ਦਸੂਹਾ ਦੇ ਪ੍ਰਧਾਨ ਜਗਤਾਰ ਗਿੱਲ, ਇਕਲੇਪ ਸਹੋਤਾ,ਫਰਾਂਸਿਸ ਸਹਤਾ, ਮਾਰਟਿਨ ਗਿੱਲ, ਗੁਲਸ਼ਨ ਹੰਸ, ਪਾਸਟਰ ਡੈਨੀਅਲ ਗਿੱਲ ਪ੍ਰੈਜੀਡੈਂਟ ਪਾਸਟਰ ਐਸੋਸੀਏਸ਼ਨ ਦਸੂਹਾ, ਪਾਸਟਰ ਪ੍ਰੇਮ ਗਿੱਲ, ਪਾਸਟਰ ਸੁਖਵਿੰਦਰ ਸੁੱਖੀ, ਪਾਸਟਰ ਮਦਨ, ਪਾਸਟਰ ਜਸਵੀਰ ,ਪ੍ਰਧਾਨ ਸੋਹਨ ਮਸੀਹ, ਪਾਸਟਰ ਸੈਮੂਏਲ ਪਾਸਟਰ ਕਰਮ ਭੱਟੀ, ਪਾਸਟਰ ਦਵਿੰਦਰ ਬਿੱਟੂ, ਪਾਸਟਰ ਧਰਮਪਾਲ, ਪਾਦਰੀ ਬੋਲਟਨ ਵਿਲੀਅਮ, ਪਾਸਟਰ ਸੋਨੂੰ ਕੁੱਲੀਆਂ, ਪਾਸਟਰ ਵਿਲੀਅਮ, ਪਾਸਟਰ ਸਟੀਵਨ, ਪਾਸਟਰ ਪਿਆਰਾ, ਪਾਸਟਰ ਬਸ,ਗੁਲਸ਼ਨ ਜਸਟਿਨ, ਬਾਬ ਲਾਲ ਸਿੰਘ, ਬਾਬੂ ਹਰਜਿੰਦਰ,ਬਾਬੂ ਜ਼ੋਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਸਾਈ ਭਾਈਚਾਰਾਂ ਦੇ ਲੋਕ ਮੀਟਿੰਗ ਵਿੱਚ ਹਾਜ਼ਰ ਸਨ।