ਗੜ੍ਹਦੀਵਾਲਾ(ਚੌਧਰੀ) :
ਬਾਲ ਵਾਟਿਕਾ ਸਕੂਲ ਵਿੱਚ ਮੈਡੀਕਲ ਕੈਂਪ ਆਯੋਜਿਤ
24 ਅਗਸਤ : ਅੱਜ ਬਾਲ ਵਾਟਿਕਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਡਡਵਾਲ,ਡਾਇਰੈਕਟਰ ਮੈਡਮ ਰਿੰਪੀ ਡਡਵਾਲ ਜੀ ਅਤੇ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਸੁਖਜਿੰਦਰ ਕੌਰ ਦੀ ਦੇਖ- ਰੇਖ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਸਰਕਾਰੀ ਹਸਪਤਾਲ ਭੂੰਗਾ ਤੋਂ ਰੂਰਲ ਮੈਡੀਕਲ ਅਫ਼ਸਰ ਡਾਕਟਰ ਨਿਰਮਲ ਸਿੰਘ ਅਤੇ ਸੀ .ਐੱਚ .ਓ ਰਜਨੀ ਅੱਤਰੀ ਨੇ ਸਾਰੇ ਬੱਚਿਆਂ ਦਾ ਮੁਆਇਨਾ ਕੀਤਾ ਅਤੇ ਬੱਚਿਆਂ ਨੂੰ ਆਪਣੇ ਨਹੁੰ ਕੱਟਣ ਅਤੇ ਸਫਾਈ ਦਾ ਧਿਆਨ ਰੱਖਣ ਲਈ ਕਿਹਾ|ਬੱਚਿਆਂ ਨੂੰ ਬਾਹਰ ਦੀਆਂ ਖੁੱਲੀਆਂ ਖਾਣ ਵਾਲੀਆਂ ਚੀਜਾਂ ਅਤੇ ਫਾਸਟ ਫ਼ੂਡ ਖਾਣ ਤੋਂ ਮਨਾ ਕੀਤਾ|ਉਨ੍ਹਾਂ ਨੇ ਕੁੱਝ ਬੱਚਿਆਂ ਦੀਆਂ ਸਮੱਸਿਆ ਦੇ ਬਾਰੇ ਉਹਨਾਂ ਦੇ ਮਾਤਾ -ਪਿਤਾ ਨੂੰ ਫੋਨ ਕਰਕੇ ਦੱਸਿਆ ਅਤੇ ਉਹਨਾਂ ਦਾ ਧਿਆਨ ਰੱਖਣ ਬਾਰੇ ਕਿਹਾ|ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਪੌਸ਼ਟਿਕ ਭੋਜਨ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਸਿਹਤ ਚੰਗੀ ਰਹੇ|ਸਕੂਲ ਵਿੱਚ ਇਸ ਤਰ੍ਹਾਂ ਦਾ ਕੈਂਪ ਲਗਾਉਣ ਤੇ ਬੱਚਿਆਂ ਦੇ ਮਾਪੇ ਬਹੁਤ ਖੁਸ਼ ਹੋਏ|ਟੀਮ ਬਾਲ ਵਾਟਿਕਾ ਨੇ ਡਾਕਟਰਾਂ ਨੂੰ ਪੂਰਾ ਸਹਿਯੋਗ ਦਿੱਤਾ | ਆਖ਼ਿਰ ਵਿੱਚ ਸਕੂਲ ਦੇ ਐਮ ਡੀ ਅਤੇ ਡਾਇਰੈਕਟਰ ਮੈਡਮ ਨੇ ਡਾਕਟਰਾਂ ਦਾ ਬਹੁਤ -ਬਹੁਤ ਧੰਨਵਾਦ ਕੀਤਾ |








