Prime Punjab Times

Latest news
DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ
ADVERTISEMENT
You are currently viewing ਕੇ ਆਰ ਕੇ ਡੀ ਏ ਵੀ ਗੜਦੀਵਾਲਾ ਬੇਹਤਰੀਨ ਸਕੂਲ ਵਜੋਂ ਸਨਮਾਨਿਤ

ਕੇ ਆਰ ਕੇ ਡੀ ਏ ਵੀ ਗੜਦੀਵਾਲਾ ਬੇਹਤਰੀਨ ਸਕੂਲ ਵਜੋਂ ਸਨਮਾਨਿਤ

ਕੇ ਆਰ ਕੇ ਡੀ ਏ ਵੀ ਗੜਦੀਵਾਲਾ ਬੇਹਤਰੀਨ ਸਕੂਲ ਵਜੋਂ ਸਨਮਾਨਿਤ

18 ਅਗਸਤ (ਚੌਧਰੀ) : ਐਨ ਸੀ ਸੀ ਡਾਇਰੈਕਟੋਰੇਟ ਪੰਜਾਬ ਵਲੋਂ ਸ਼ਹਿਰ ਦੇ ਕੇ ਆਰ ਕੇ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਨੂੰ 12 ਪੰਜਾਬ ਐਨ ਸੀ ਸੀ ਬਟਾਲੀਅਨ ਹੁਸ਼ਿਆਰਪੁਰ ਦੀ ਬੇਹਤਰੀਨ ਸੰਸਥਾ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਪ੍ਰਿੰਸੀਪਲ ਕੇ ਐਨ ਸ਼ਰਮਾ ਨੇ ਦੱਸਿਆ ਕਿ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਹੋਏ ਸਮਾਗਮ ਵਿੱਚ ਪੰਜਾਬ ਡਾਇਰੈਕਟੋਰੇਟ ਦੇ ਅਡੀਸਨਲ ਡਾਇਰੈਕਟਰ ਜਨਰਲ ਮੇਜਰ ਜਨਰਲ ਰਾਜੀਵ ਛਿੱਬੜ ਵਲੋਂ ਸ਼ਲਾਘਾ ਪੱਤਰ ਸਕੂਲ ਦੇ ਐਨ ਸੀ ਸੀ ਅਫਸਰ ਤਰਸੇਮ ਸਿੰਘ ਨੇ ਪ੍ਰਾਪਤ ਕੀਤਾ। ਐਨ ਸੀ ਸੀ ਵਲੋਂ ਇਹ ਸ਼ਲਾਘਾ ਪੱਤਰ ਸੰਸਥਾ ਵਲੋਂ ਸਿਖਲਾਈ ਦੇ ਨਾਲ ਨਾਲ ਸਮਾਜਿਕ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਵੇਖਦੇ ਹੋਏ ਦਿੱਤਾ ਜਾਂਦਾ ਹੈ।
ਐਨ ਸੀ ਸੀ ਅਫਸਰ ਤਰਸੇਮ ਸਿੰਘ ਨੇ ਦੱਸਿਆ ਕਿ ਬਟਾਲੀਅਨ ਵਲੋਂ ਜੋ ਵੀ ਕੰਮ ਸੰਸਥਾ ਨੂੰ ਸੌਂਪਿਆ ਜਾਂਦਾ ਹੈ ਉਹ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਹੈ।ਪਿਛਲੇ ਕੁੱਝ ਸਾਲਾਂ ਵਿੱਚ ਵਾਤਾਵਰਣ ਸੰਭਾਲ,ਪਾਣੀ ਦੀ ਸੰਭਾਲ ,ਅੰਗ ਦਾਨ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨ ਲਈ ਹਮੇਸ਼ਾ ਹੀ ਸਾਡੇ ਕੈਡਿਟ ਯੋਗਦਾਨ ਪਾਉਣ ਵਿੱਚ ਮੋਹਰੀ ਰਹਿੰਦੇ ਹਨ। ਉਹਨਾਂ ਸਕੂਲ ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਸਟਾਫ ਦਾ ਐਨ ਸੀ ਸੀ ਕੰਮਾਂ ਵਿੱਚ ਯੋਗਦਾਨ ਹਮੇਸ਼ਾ ਸਹਾਇਤਾ ਵਾਲਾ ਰਿਹਾ ਹੈ ਅਤੇ ਇਕ ਟੀਮ ਵਜੋਂ ਕੰਮ ਕਰਨ ਨਾਲ ਇਹ ਮੁਕਾਮ ਸੰਭਵ ਹੋਇਆ ਹੈ।।