Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਨੇ ਅੱਗ ਤੋਂ ਬਚਾਅ ਤੇ

ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਨੇ ਅੱਗ ਤੋਂ ਬਚਾਅ ਤੇ

ਬਟਾਲਾ ( ਅਵਿਨਾਸ਼ ਸ਼ਰਮਾ ) –

ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਨੇ ਅੱਗ ਤੋਂ ਬਚਾਅ ਤੇ ਸਾਵਧਾਨੀਆਂ ਵਿਸ਼ੇ ਤੇ ਜਾਗਰੂਕਤਾ ਕੈਂਪ ਆਯੋਜਿਤ 

6 ਅਗਸਤ  – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਉਣ ਲਈ ਸੰਗਤ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਦਫ਼ਤਰ ਫਾਇਰ ਬ੍ਰਿਗੇਡ ਬਟਾਲਾ ਤੇ ਵਾਰਡਨ ਸਰਵਿਸ ਸਿਵਲ ਡਿਫੈਂਸ ਵੱਲੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ “ਅੱਗ ਤੋ ਬਚਾਅ ਤੇ ਸਾਵਧਾਨੀਆਂ” ਵਿਸ਼ੇ ਤੇ ਦੂਸਰਾ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਮੌਕੇ ਬਟਾਲਾ ਦੇ ਫਾਇਰ ਅਫ਼ਸਰ ਉਂਕਾਰ ਸਿੰਘ ਤੇ ਨੀਰਜ਼ ਸ਼ਰਮਾਂ ਨੇ ਦਸਿਆ ਕਿ ਨਹੇਰੂ ਗੇਟ ਤੋਂ ਲੈ ਕੇ ਹਾਥੀ ਗੇਟ ਤੱਕ ਦੇ ਸਾਰੇ ਹਾਈਡ੍ਰੈਡ ਪੰਪ ਚੈਕ ਕਰਕੇ ਸਾਰੀਆਂ ਕਮੀਆਂ ਦੂਰ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਆਗ ਪੁਰਬ ਦੌਰਾਨ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਜਿਸ ਕਰਕੇ ਇਥੇ ਸੁਰੱਖਿਆਂ ਵੀ ਅਤੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ ਦੇ ਨਾਲ ਇਕ ਫਾਇਰ ਟੈਂਡਰ ਠਠਿਆਰੀ ਗੇਟ ਲਾਗੇ ਤਿਆਰ ਰਹੇਗਾ ਜੋ ਗੁਰਦੁਆਰਾ ਲਈ ਹੋਵੇਗਾ। ਇਸ ਤੋਂ ਇਲਾਵਾ ਫਾਇਰ ਟੈਂਡਰ ਨੇਹਰੂ ਗੇਟ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ, ਫਾਇਰ ਸਟੇਸ਼ਨ ’ਤੇ ਤਨਾਇਤ ਰਹਿਣਗੇ ਅਤੇ 2 ਤੇ 3 ਸਤੰਬਰ ਨੂੰ ਪਾਲਕੀ ਸਾਹਿਬ ਦੇ ਨਾਲ ਵੀ ਫਾਇਰ ਟੈਂਡਰ ਚਲਣਗੇ।

ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਕਿਹਾ ਕਿ ਬਿਜਲਈ ਯੰਤਰਾਂ ਦੇ ਰੱਖ ਰਖਾਵ ਵਿਚ ਕੋਈ ਅਣਗੇਲੀ ਨਾ ਵਰਤੀ ਜਾਵੇ ਅਤੇ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਜ਼ਾਰਾਂ ਵਿਚ ਵਾਧੂ ਸਮਾਨ ਨਾ ਰੱਖਿਆ ਜਾਵੇ ਨਾ ਹੀ ਵਹੀਕਲ ਖੜੇ ਖੜੇ ਕੀਤੇ ਤਾਂ ਜੋ ਲੋੜ ਪੈਣ ’ਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸਮੇਤ ਹੋਰ ਜਰੂਰੀ ਸੇਵਾਵਾਂ ਦੇ ਵਾਹਨ ਅਸਾਨੀ ਨਾਲ ਲੰਘ ਸਕਣ।

ਉਨ੍ਹਾਂ ਫਾਇਰ ਬ੍ਰਿਗੇਡ ਬਟਾਲਾ ਦੇ ਨੰਬਰ 91157 96801 ਆਪਣੇ ਮੋਬਾਇਲਾਂ ਵਿਚ ਸੇਵ ਕਰਨ ਲਈ ਕਿਹਾ। ਇਸ ਦੌਰਾਨ ਸੁਰੱਖਿਆ ਸਬੰਧੀ ਸਵਾਲ ਜਵਾਬ ਵੀ ਸਾਂਝ ਪਈ। ਫਾਇਰ ਬ੍ਰਿਗੇਡ ਦੀਟੀਮ ਲੰਗਰ ਘਰ ਵਿਚ ਜਾ ਕੇ ਡੈਮੋ ਡਰਿਲ ਵੀ ਕੀਤੀ ਅਤੇ ਗੈਸ ਸਿਲੰਡਰ ਦੀ ਸਾਂਭ ਸੰਭਾਲ ਦੇ ਕਈ ਸੰਕੇ ਵੀ ਦੂਰ ਕੀਤੇ।

ਆਖਰ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ, ਮੈਨੇਜ਼ਰ ਨਿਸ਼ਾਨ ਸਿੰਘ ਪੰਧੇਰ ਤੇ ਮਲਕੀਤ ਸਿੰਘ ਹੈਪੀ ਨੇ ਫਾਇਰ ਬ੍ਰਿਗੇਡ ਦੀ ਟੀਮ ਤੇ ਸਿਵਲ ਡਿਫੈਂਸ ਦਾ ਜਾਗਰੂਕ ਕੈਂਪ ਲਗਾਉਣ ਤੇ ਧੰਨਵਾਦ ਕੀਤਾ। ਇਸ ਕੈਂਪ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਡੇਹਰਾ ਸਾਹਿਬ ਦਾ ਸਾਰਾ ਸਟਾਫ, ਗ੍ਰੰਥੀ, ਕੀਰਤਨੀਏ, ਸੇਵਾਦਾਰਾਂ ਦੇੇ ਨਾਲ ਟੀਮ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੰਟੀਅਰਜ਼ ਹਾਜ਼ਰ ਸਨ।