ਕੋਰਿਓਗਰਫੀ ਤਹਿਸੀਲ ਪੱਧਰ ਮੁਕਾਬਲਿਆਂ ‘ਚ ਤੇਲੀ ਚੱਕ ਸਕੂਲ ਦੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਦਸੂਹਾ 22 ਜੁਲਾਈ (ਚੌਧਰੀ) : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਜ਼ਾਦੀ ਦੇ 75 ਸਾਲਾਂ ਸਮਾਗਮ ਨੂੰ ਸਮਰਪਿਤ ਕੋਰਿਓਗਰਫੀ ਤਹਿਸੀਲ ਪੱਧਰ ,ਮਿਡਲ ਲੈਵਲ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਆ ਵਿੱਚ ਕਰਵਾਏ ਗਏ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਲੀ ਚੱਕ ਸਕੂਲ ਦੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਜਪਿੰਦਰ ਕੁਮਾਰ ਨੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਨਾਲ ਹੀ ਟੀਮ ਇੰਚਾਰਜ ਬਹਾਦਰ ਜਗਦੀਸ਼ ਸਿੰਘ ਪੀ ਟੀ ਆਈ ਅਤੇ ਲਖਵੀਰ ਸਿੰਘ ਅਤੇ ਸਮੂਹ ਸਟਾਫ ਨੂੰ ਮੁਬਾਰਕਾਂ ਦਿੱਤੀਆਂ।ਮੌਕੇ ਤੇ ਪ੍ਰਿੰਸੀਪਲ ਗੁਰਦਿਆਲ ਸਿੰਘ, ਲੈਕ.ਇੰਗਲਿਸ਼ ਬਲਜੀਤ ਸਿੰਘ,ਲੈਕ.ਪੰਜਾਬੀ ਜਸਵੀਰ ਸਿੰਘ,ਲੈਕ.ਹਿਸਟਰੀ ਜਸਬੀਰ ਕੌਰ ਅਤੇ ਪੰਜਾਬੀ ਮਾਸਟਰ ਦਿਆਲ ਸਿੰਘ ਹਾਜਰ ਸਨ।








