Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵਿਕਾਸ ਲਈ ਜਾਰੀ ਗ੍ਰਾਂਟਾਂ ਨੂੰ ਖਰਚਣ ਉਪਰ ਰੋਕ ਲਗਾਉਣ ਤੇ ਆਪ ਦਾ ਲੋਕ ਵਿਰੋਧੀ ਚਿਹਰਾ ਹੋਇਆ ਨੰਗਾ : ਚੇਅਰਮੈਨ ਧਰਮਪਾਲ ਭਰਥਲਾ

ਵਿਕਾਸ ਲਈ ਜਾਰੀ ਗ੍ਰਾਂਟਾਂ ਨੂੰ ਖਰਚਣ ਉਪਰ ਰੋਕ ਲਗਾਉਣ ਤੇ ਆਪ ਦਾ ਲੋਕ ਵਿਰੋਧੀ ਚਿਹਰਾ ਹੋਇਆ ਨੰਗਾ : ਚੇਅਰਮੈਨ ਧਰਮਪਾਲ ਭਰਥਲਾ

ਵਿਕਾਸ ਲਈ ਜਾਰੀ ਗ੍ਰਾਂਟਾਂ ਨੂੰ ਖਰਚਣ ਉਪਰ ਰੋਕ ਲਗਾਉਣ ਤੇ ਆਪ ਦਾ ਲੋਕ ਵਿਰੋਧੀ ਚਿਹਰਾ ਹੋਇਆ ਨੰਗਾ : ਚੇਅਰਮੈਨ ਧਰਮਪਾਲ ਭਰਥਲਾ

ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) : ਸੱਤਾ ਵਿੱਚ ਆਉਂਦਿਆ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਜਿਨ੍ਹਾਂ ਵਲੋਂ ਕਾਂਗਰਸ ਦੇ ਰਾਜਭਾਗ ਦੌਰਾਨ ਪਿੰਡਾਂ ਦੀਆ ਪੰਚਾਇਤਾ ਨੂੰ ਵਿਕਾਸ ਸਬੰਧੀ ਕੰਮਾ ਲਈ ਜਾਰੀ ਗਰਾਂਟਾ ਉਪਰ ਰੋਕ ਲਗਾ ਦਿੱਤੀ ਹੈ । ਇਹਨਾਂ ਵਿਚਾਰਾ ਦਾ ਪ੍ਰਗਟਾਵਾ ਬਲਾਕ ਬਲਾਚੌਰ ਦੇ ਚੇਅਰਮੈਨ ਧਰਮਪਾਲ ਭਰਥਲਾ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤਾ । ਉਹਨਾਂ ਆਖਿਆ ਕਿ ਕਾਂਗਰਸ ਸਰਕਾਰ ਦੇ ਰਾਜਭਾਗ ਵਿੱਚ ਪਿੰਡਾ ਦੀ ਨੁਹਾਰ ਨੂੰ ਬਦਲਣ ਲਈ ਗਰਾਂਟਾ ਦੀ ਝੜੀ ਲੱਗੀ ਰਹੀ ਹੈ ਜਿਸ ਨਾਲ ਬਹੁਤੇ ਪਿੰਡਾ ਦੀ ਨੁਹਾਰ ਵੀ ਬਦਲੀ ਹੈ ਅਤੇ ਬਹਤਿਆ ਦੀ ਬਦਲਣ ਜਾ ਰਹੀ ਸੀ ਕਿ ਮੌਜੂਦਾ ਸਰਕਾਰ ਵਲੋਂ ਇਹਨਾਂ ਗਰਾਂਟਾ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਹੈ ।

ਉਹਨਾਂ ਅੱਗੇ ਬੋਲਦਿਆ ਕਿਹਾ ਕਿ ਦੂਜੇ ਪਾਸੇ ਜੋ ਰਾਜ ਸਭਾ ਵਿੱਚ ਪੰਜਾਬ ਦੀ ਅਵਾਜ ਬੁਲੰਦ ਕਰਨ ਲਈ ਚੁਣੇ ਜਾਣ ਵਾਲੇ ਰਾਜ ਸਭਾ ਮੈਬਰਾਂ ਵਿੱਚੋ ਇੱਕ ਵੀ ਪੰਜਾਬ ਮਸਲਿਆ ਪ੍ਰਤੀ ਚਿੰਤਤ ਨਹੀ ਲਿਆ ਹੈ ਅਤੇ ਇਹਨਾਂ ਵਿੱਚੋ ਰਾਜ ਸਭਾ ਵਿੱਚ ਪੰਜਾਬ ਦੇ ਮਸਲਿਆ , ਮੰਗਾਂ ਅਤੇ ਸਮੱਸਿਆਵਾਂ ਨੂੰ ਚੁੱਕਣ ਵਾਲਾ ਇੱਕ ਵੀ ਵਿਖਾਈ ਹੀ ਦੇ ਰਿਹਾ । । ਜਿਸ ਦਾ ਪ੍ਰੁੱਖ ਕਾਰਨ ਇਹ ਹੈ ਕਿ ਜਿਹੜੇ ਪੰਜ ਰਾਜ ਸਭਾ ਮੈਂਬਰਾਂ ਦੀ ਚੋਣ ਆਪ ਪਾਰਟੀ ਨੇ ਕੀਤੀ ਹੈ, ਉਨ੍ਹਾਂ ਵਿੱਚ ਸਿੱਖਿਆ ਦਾ ਵਪਾਰੀਕਰਨ ਵਾਲਾ ਵੱਡਾ ਵਪਾਰੀ ਅਸੋ਼ਕ ਮਿੱਤਲ , ਪੰਜਾਬ ਦੇ ਪਾਣੀਆ ਨੂੰ ਦੂਸਿ਼ਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਲਾ ਉਦਯੋਗਪਤੀ ਸੰਜੀਵ ਅਰੋੜਾ, ਔਖੇ ਵੇਲੇ ਪੰਜਾਬ ਅਤੇ ਕਿਸਾਨੀ ਦੇ ਹੱਕ ਵਿੱਚ ਇੱਕ ਵੀ ਸ਼ਬਦ ਨਾ ਬੋਲਣ ਵਾਲਾ ਕ੍ਰਿਕੇਟਰ ਹਰਭਜਨ ਸਿੰਘ, ਆਪ ਪਾਰਟੀ ਦਾ ਸਾਬਕਾ ਸਹਿ ਇੰਚਾਰਜ ਰਾਘਵ ਚੱਢਾ ਅਤੇ ਆਪ ਪਾਰਟੀ ਦੇ ਆਈਟੀ ਸੇਲ ਦਾ ਪ੍ਰਮੁੱਖ ਸੰਦੀਪ ਪਾਠਕ ਹਨ ਜਿਨ੍ਹਾਂ ਉਪਰ ਰਾਜ ਸਭਾ ਵਿੱਚ ਕਿਸੇ ਵੀ ਮੁੱਦੇ ਤੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾ ਵਿੱਚ ਖੜਣ ਦੀ ਉਮੀਦ ਨਹੀ ਕੀਤੀ ਜਾ ਸਕਦੀ ਹੈ ਜਦ ਕਿ ਪੰਜਾਬ ਦੀਆਂ ਅਨੇਕਾ ਸਮਾਜਿੱਕ ਅਤੇ ਸ਼ਘਰਸ਼ੀਲ ਜਥੇਬੰਦੀਆ ਨੇ ਆਪ ਦੀ ਸਿੱਧੇ ਅਤੇ ਅਸਿੱਧੇ ਤੌਰ ਤੇ ਇਨ੍ਹਾਂ ਚੋਣਾ ਵਿੱਚ ਮੱਦਦ ਕੀਤੀ ਸੀ। ਇਸ ਤਰ੍ਹਾਂ ਪੰਜਾਬ ਦਾ ਆਉਂਦੇ ਦਿਨਾ ਵਿੱਚ ਦਿਲੀ ਦੇ ਹਾਕਮਾਂ ਤੋਂ ਬਚਾਉਣ ਲਈ ਰੱਬ ਹੀ ਰਾਖਾ ਹੋਵੇਗਾ। ਫੋਟੋ : ਚੇਅਰਮੈਨ ਧਰਮਪਾਲ ਭਰਥਲਾ ।