Prime Punjab Times

Latest news
​ਸੰਕਟ ਵਿੱਚ ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਅਤੇ ਅਸਤਿਤਵ ਲਈ ਸਰਕਾਰੀ ਸਕੂਲਾਂ ਵਿੱਚ ਪੂਰਨ ਵਿਲੈ ... ਰਾਜਪੁਰ ਕੰਢੀ ਵਿਖੇ ਤਿੰਨ ਦਿਨਾਂ ਸਲਾਨਾ ਛਿੰਝ ਮੇਲਾ 15 ਜੂਨ ਤੋਂ ਗਭਵਤੀਆਂ ਮਹਿਲਾਵਾਂ ਸਰਕਾਰੀ ਸੰਸਥਾਂ ਵਿਚ ਹੀ ਜਣੇਪਾ ਕਰਾਉਣ : ਡਾ. ਸੁਦੇਸ਼ ਰਾਜਨ दीन दयाल उपाध्याय मार्केट गोलीकांड मामले में गिरफ्तार युवक की पुलिस ने करवाई परेड, समाज विरोधी तत्वो... ਛੀਨਾ ਹਸਪਤਾਲ ’ਤੇ ਚੱਲੀਆਂ ਗੋਲੀਆਂ, ਨਰਸ ਜ਼ਖ਼ਮੀ; ਪੁਲਿਸ ਵੱਲੋਂ ਜਾਂਚ ਸ਼ੁਰੂ SIR - ਜ਼ਿਲ੍ਹੇ ’ਚ 89.21 ਫੀਸਦੀ ਵੋਟਰਾਂ ਦੀ ਹੋਈ ਮੈਪਿੰਗ : ਜ਼ਿਲ੍ਹਾ ਚੋਣ ਅਫ਼ਸਰ ਹਰਿਆਣਾ ਦੇ ਪਿੰਡ ਗੱਜਾਂ ਨੇੜੇ ਨਹਿਰ 'ਚ ਨਹਾਉਂਦੇ ਸਮੇਂ ਚਾਰ ਚੋਂ ਦੋ ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌ+ਤ 34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾਂ ਨੇ ਲਗਾਏ 9000 ਤੋਂ ਉਪਰ ਪੌਦੇ ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਓਮ ਬਾਵਾ ਨੇ ਦਿੱਤਾ ਨਿਰਮਲ ਮਨ ਅਤੇ ਸੱਚਾਈ ਦਾ ਸੰਦੇਸ਼ KMS ਕਾਲਜ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ - ਪ੍ਰਿੰਸੀਪਲ ਡਾ. ਮਾਨਵ ਸੈਣੀ
ADVERTISEMENT
You are currently viewing ਪੁਰਾਣੀ ਪੈਨਸ਼ਨ ਮੁਲਾਜਮ ਦਾ ਹੱਕ ਹੈ,ਇਸ ਨੂੰ ਲੈਕੇ ਰਹਾਂਗੇ : ਮਾਨ

ਪੁਰਾਣੀ ਪੈਨਸ਼ਨ ਮੁਲਾਜਮ ਦਾ ਹੱਕ ਹੈ,ਇਸ ਨੂੰ ਲੈਕੇ ਰਹਾਂਗੇ : ਮਾਨ

ਪੁਰਾਣੀ ਪੈਨਸ਼ਨ ਮੁਲਾਜਮ ਦਾ ਹੱਕ ਹੈ,ਇਸ ਨੂੰ ਲੈਕੇ ਰਹਾਂਗੇ : ਮਾਨ

“ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ”

ਨਵਾਂਸ਼ਹਿਰ,11 ਜੁਲਾਈ( ਜਤਿੰਦਰ ਪਾਲ ਸਿੰਘ ਕਲੇਰ ): ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਰੋਸ ਵਜੋਂ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਫੂਕੀਆਂ। ਇਸ ਮੌਕੇ ਜਿਲ੍ਹਾ ਕੰਨਵੀਨਰ ਗੁਰਦਿਆਲ ਮਾਨ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਮੁਲਾਜਮ ਦਾ ਹੱਕ ਹੈ,ਉਹ ਇਸ ਨੂੰ ਲੈਕੇ ਰਹਿਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੱਜਟ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਜਿਕਰ ਤੱਕ ਨਹੀਂ ਕੀਤਾ ਗਿਆ। ਆਪ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਨੂੰ ਪਹਿਲੇ ਸੈਸ਼ਨ ਚ ਹੀ ਬਹਾਲ ਕਰਨ ਦਾ ਵਾਅਦਾ ਕੀਤਾ ਸੀ ,ਪਰ ਸਰਕਾਰ ਨੇ ਵਿਧਾਨ ਸਭਾ ਚ ਪੇਸ਼ ਪੁਰਾਣੀ ਪੈਨਸਨ ਬਹਾਲ ਕਰਨ ਦਾ ਮਤਾ ਰੱਦ ਕਰ ਦਿੱਤਾ।
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਉਸ ਵਕਤ ਸਾਹਮਣੇ ਆਇਆ ਜਦ ਓਸ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਸੰਗਰੂਰ ਵਿਖੇ 16 ਜੂਨ ਨੂੰ ਝੰਡੇ ਮਾਰਚ ਕਰਦਿਆਂ ਮੁੱਖ ਮੰਤਰੀ ਰਿਹਾਇਸ਼ ਵੱਲ ਵਧਦਿਆਂ ਸਮੇਂ ਸੰਗਰੂਰ ਜ਼ਿਲਾ ਪ੍ਰਸਾਸ਼ਨ ਨੇ ਜਥੇਬੰਦੀ ਅਤੇ ਸਰਕਾਰ ਨਾਲ 28 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਉੱਚ ਪੱਧਰੀ ਮੀਟਿੰਗ ਤੈਅ ਕਰਵਾਈ ਸੀ।ਇਸੇ ਤਹਿਤ 28 ਜੂਨ ਦੀ ਤੈਅਸ਼ੁਦਾ ਮੀਟਿੰਗ ਵਿੱਚ ਸਰਕਾਰ ਨੇ ਸੰਘਰਸ਼ ਕਮੇਟੀ ਆਗੂਆ ਦੇ ਮੱਥੇ ਲੱਗਣ ਤੋ ਵੀ ਟਾਲਾ ਵੱਟੀ ਰੱਖਿਆ । ਇਸ ਗੱਲ ਦਾ ਪੂਰੇ ਸੂਬੇ ਦੇ ਐਨ ਪੀ ਐਸ ਮੁਲਾਜ਼ਮਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਹੈ।ਇਸ ਮੌਕੇ ਜੁਝਾਰ ਸੰਹੂਗੜਾ ਜਿਲ੍ਹਾ ਪ੍ਰਧਾਨ ਬੀ ਐਡ ਫਰੰਟ ਅਤੇ ਬਲਵਿੰਦਰ ਕੌਰ ਜਿਲ੍ਹਾ ਕਨਵੀਨਰ ਇਸਤਰੀ ਵਿੰਗ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਦੀ ਇਸ ਹਰਕਤ ਦਾ ਨੋਟਿਸ ਲੈਂਦਿਆਂ 30 ਜੂਨ ਨੂੰ ਜ਼ਿਲਾ ਪੱਧਰ ਤੇ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾਂ ਫਰੰਟ ਨਾਲ ਉਲੀਕੇ ਸਾਂਝੇ ਪ੍ਰੋਗਰਾਮ ਵਿੱਚ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਕਰਕੇ ਬਜ਼ਟ ਦੀਆ ਕਾਪੀਆਂ ਸਾੜਨ ਦਾ ਐਲਾਨ ਕੀਤਾ ਗਿਆ ਸੀ ,ਇਸ ਪ੍ਰੋਗਰਾਮ ਤਹਿਤ ਪੂਰੇ ਪੰਜਾਬ ਵਿੱਚ ਬੱਜਟ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ। ਆਉਣ ਵਾਲੇ ਸਮੇ ਵਿੱਚ ਆਪ ਸਰਕਾਰ ਵਿਰੁੱਧ ਹੁਣ ਇਹੋ ਜਿਹਾ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਨਾਲ ਆਮ ਆਦਮੀ ਪਾਰਟੀ ਦੀ ਪੋਲ ਪੂਰੇ ਦੇਸ਼ ਵਿਚ ਖੁਲ ਜਾਵੇਗੀ। ਇਹ ਸੰਘਰਸ਼ ਹੁਣ ਇਕ ਕ੍ਰਾਂਤੀ ਦਾ ਰੂਪ ਲਵੇਗਾ ਜਿਸ ਨੂੰ ਰੋਕਣਾ ਆਪ ਸਰਕਾਰ ਦੇ ਵੱਸ ਵਿਚ ਨਹੀਂ ਹੋਵੇਗਾ। ਇਸ ਸਮੇ ਸ ਕਾਰ ਵਿਰੋਧ ਜੰਮਕੇ ਨਾਹਰੇ ਬਾਜੀ ਵੀ ਕੀਤੀ ਗਈ।
ਇਸ ਸਮੇਂ ਲਾਲੀ ਜੋਸੀ,ਰੇਸ਼ਮ ਲਾਲ,ਰਾਜ ਕੁਮਾਰ,ਮਨਜੀਤ ਕੁਮਾ ਈ,ਕੁਲਦੀਪ ਕੁਮਾਰ,ਨਵੀਨ ਕਰੀਹਾ,ਅਮਰੀਕ ਕੌਰ,ਜਸਵੰਤ ਸਿੰਘ,ਹਰਜੀਤ ਸਿੰਘ,ਭੁਪਿੰਦਰ ਲਾਰ,ਰਾਮ ਲਾਲ,ਦਲੀਪ ਕੁਮਾਰ,ਟਵਿੰਕਲ ਕੌਸਲ,ਜਮਨਾ ਦੇ ਈ,ਮਨਜਿੰਦਰ ਸਿੰਘ,ਪਵਨ ਕੁਮਾਰ,ਹਰਚਰਨਜੀਤ ਸਿੰਘ,ਸਰਬਜੀਤ ਸਿੰਘ ਭੁਪਿੰਦਰ ਸਿੰਘ, ਬਲਕਾਰਚੰਦ,ਅਜੀਤ ਗੁੱਲਪੁ ਈ,ਅੰਮਿਤ ਯਗੋਤਾ,ਚਰਨਜੀਤ ਆਲੋਵਾਲ,ਸੁਦੇਸ ਦੀਵਾਨ,ਹਰਪ੍ਰੀਤ ਬੰਗਾ,ਜੁਗਰਾਜ ਸਿੰਘ, ਸਤਵਿੰਦਰ ਸਿੰਘ,ਗੁਰਦੀਸ਼ ਸਿੰਘ ਹਾਜਰ ਸਨ ।

ਕੈਪਸ਼ਨ:ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਬਰ ਬਜਟ ਦੀਆਂ ਕਾਪੀਆਂ ਸਾੜਕੇ ਰੋਸ ਪ ਗਟ ਕਰਦੇ ਹੋਏ।

error: copy content is like crime its probhihated