Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਬਾਲ ਵਾਟਿਕਾ ਸਕੂਲ ‘ਚ “ਸਮਰ ਕੈਂਪ 2022″ ਦੇ ਤੀਸਰੇ ਦਿਨ ਦਾ ਆਯੋਜਨ

ਬਾਲ ਵਾਟਿਕਾ ਸਕੂਲ ‘ਚ “ਸਮਰ ਕੈਂਪ 2022″ ਦੇ ਤੀਸਰੇ ਦਿਨ ਦਾ ਆਯੋਜਨ

ਬਾਲ ਵਾਟਿਕਾ ਸਕੂਲ ‘ਚ “ਸਮਰ ਕੈਂਪ 2022″ ਦੇ ਤੀਸਰੇ ਦਿਨ ਦਾ ਆਯੋਜਨ

ਗੜ੍ਹਦੀਵਾਲਾ 4 ਜੁਲਾਈ (ਚੌਧਰੀ) : ਬਾਲ ਵਾਟਿਕਾ ਸਕੂਲ ਵਿੱਚ ਮੈਨੇਜਿੰਗ ਡਾਇਰੈਕਟਰ ਨਰੇਸ਼ ਡਡਵਾਲ,ਡਾਇਰੈਕਟਰ ਮੈਡਮ ਰਿੰਪੀ ਡਡਵਾਲ ਦੀ ਦੇਖ-ਰੇਖ ਵਿੱਚ ਮਿਸ ਆਂਚਲ ਠਾਕੁਰ ਅਤੇ ਸਮੂਹ ਸਟਾਫ਼ ਦੀ ਸਹਾਇਤਾ ਨਾਲ ਗਰਮੀ ਦੀਆਂ ਛੁੱਟੀਆਂ ਦੌਰਾਨ ਸਕੂਲ ਵਿੱਚ ਚੱਲ ਰਹੇ “ਸਮਰ ਕੈਂਪ’ ਦੇ ਤੀਸਰੇ ਦਿਨ ਦਾ ਆਯੋਜਨ ਕੀਤਾ ਗਿਆ|ਕੈਂਪ ਦਾ ਆਰੰਭ ਰੋਜ਼ਾਨਾ ਦੀ ਤਰ੍ਹਾਂ ਯੋਗ ਅਤੇ ਪ੍ਰਾਰਥਨਾ ਨਾਲ ਕੀਤਾ ਗਿਆ | ਸਮਰ ਕੈਂਪ ਦੀ ਅੱਜ ਦੀ ਕਿਰਿਆ ਦਾ ਨਾਂ ਹੈ ‘ਡਾਈਨਿੰਗ ਐਟੀਕੇਟਸ’ (ਖਾਣਾ ਖਾਣ ਦਾ ਸਲੀਕਾ) | ਸਕੂਲ ਦੇ ਅਧਿਆਪਕਾ ਮਿਸ ਸਿਮਰਨਜੀਤ ਕੌਰ ਨੇ ਡਾਈਨਿੰਗ ਐਟੀਕੇਟਸ ਦੀ ਮਹੱਤਤਾ ਬਾਰੇ ਦੱਸਿਆ | ਇਸ ਕਿਰਿਆ ਨੂੰ ਅਧਿਆਪਕਾ ਸੁਜਾਤਾ ਠਾਕੁਰ ਅਤੇ ਅਮਨ ਦੀਪ ਕੌਰ ਨੇ ਬੜੇ ਹੀ ਵਧੀਆ ਤਰੀਕੇ ਨਾਲ਼ ਬੱਚਿਆਂ ਨੂੰ ਸਮਝਾਇਆ ਅਤੇ ਸਿਖਾਇਆ ਹੈ | ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ਼ ਧੋਣੇ ਚਾਹੀਦੇ ਹਨ, ਖਾਣਾ ਖਾਣ ਵਾਲ਼ੇ ਮੇਜ਼ ਤੇ ਬੈਠਣ ਤੋਂ ਪਹਿਲਾਂ ਅਤੇ ਉੱਠਣ ਤੋਂ ਬਾਅਦ ਬਿਨਾਂ ਅਵਾਜ਼ ਦੇ ਕੁਰਸੀ ਨੂੰ ਖਿੱਚਣਾ ਅਤੇ ਅੰਦਰ ਕਰਨਾ ਚਾਹੀਦਾ ਹੈ,ਜਦੋਂ ਖਾਣਾ ਖਾ ਰਹੇ ਹੁੰਦੇ ਹਾਂ ਨਾਂ ਤਾਂ ਸਾਨੂੰ ਕੋਈ ਗੱਲ ਬਾਤ ਕਰਨੀ ਚਾਹੀਦੀ ਹੈ ਅਤੇ ਨਾਂ ਹੀ ਕੋਈ ਟੀ.ਵੀ ਜਾਂ ਮੋਬਾਈਲ ਫੋਨ ਇਸਤੇਮਾਲ ਕਰਨਾ ਚਾਹੀਦਾ ਹੈ | ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਕੁਰਸੀ ਤੇ ਹਮੇਸ਼ਾ ਸਹੀ ਢੰਗ ਨਾਲ ਬੈਠਣਾ ਚਾਹੀਦਾ ਹੈ ਅਤੇ ਜੋ ਚੀਜ਼ ਵੀ ਅਸੀ ਖਾਣਾ ਖਾਣ ਲਈ ਪ੍ਰਯੋਗ ਕਰ ਰਹੇ ਹਾਂ, ਉਸਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ | ਖਾਣਾ ਖਾਣ ਦਾ ਸਲੀਕਾ ਜਾਂ ਢੰਗ ਬੱਚਿਆਂ ਨੂੰ ਵਿਹਾਰਕ ਰੂਪ ਵਿੱਚ ਕਰਵਾਇਆ ਗਿਆ ਅਤੇ ਇਸ ਨਾਲ਼ ਸੰਬੰਧਿਤ ਵੀਡਿਓ ਬੱਚਿਆਂ ਨੂੰ “ਪ੍ਰੋਜੈਕਟਰ” ਅਤੇ “ਐਲ .ਈ. ਡੀ” ਤੇ ਦਿਖਾਈ ਗਈ | ਸਾਰੇ ਬੱਚਿਆਂ ਨੇ ਇਸ ਕਿਰਿਆ ਨੂੰ ਕਰਕੇ ਬਹੁਤ ਖੁਸ਼ੀ ਅਨੁਭਵ ਕੀਤੀ | ਇਸ ਦਿਨ ਦੀ ਸਮਾਪਤੀ ਵੀ ਰਾਸ਼ਟਰੀ – ਗਾਣ ਨਾਲ਼ ਕੀਤੀ ਗਈ |

error: copy content is like crime its probhihated