Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਜਤਿੰਦਰਾ ਟਾਇਰ ਦੀ ਦੁਕਾਨ ਚੋਂ ਹੋਏ ਲੱਖਾਂ ਦੇ ਟਾਇਰ ਚੋਰੀ, ਪੁਲਿਸ ਨੇ ਕੀਤਾ ਨਾਮਲੂਮ ਵਿਅਕਤੀਆਂ ਤੇ ਮੁਕੱਦਮਾ ਦਰਜ

ਜਤਿੰਦਰਾ ਟਾਇਰ ਦੀ ਦੁਕਾਨ ਚੋਂ ਹੋਏ ਲੱਖਾਂ ਦੇ ਟਾਇਰ ਚੋਰੀ, ਪੁਲਿਸ ਨੇ ਕੀਤਾ ਨਾਮਲੂਮ ਵਿਅਕਤੀਆਂ ਤੇ ਮੁਕੱਦਮਾ ਦਰਜ

ਜਤਿੰਦਰਾ ਟਾਇਰ ਦੀ ਦੁਕਾਨ ਚੋਂ ਹੋਏ ਲੱਖਾਂ ਦੇ ਟਾਇਰ ਚੋਰੀ, ਪੁਲਿਸ ਨੇ ਕੀਤਾ ਨਾਮਲੂਮ ਵਿਅਕਤੀਆਂ ਤੇ ਮੁਕੱਦਮਾ ਦਰਜ

ਬਲਾਚੌਰ ,4 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) : ਬੀਤੀ ਦਰਮਿਆਨੀ ਰਾਤ 3/4 ਜੁਲਾਈ 2022 ਨੂੰ ਬਲਾਚੌਰ ਦੇ ਕੰਗਣਾ ਪੁੱਲ ਨਜ਼ਦੀਕ ਟਰੱਕ ਯੂਨੀਅਨ ਦੇ ਕੋਲ ਅਜੇ ਕੁਝ ਦਿਨ ਪਹਿਲਾਂ ਹੀ ਟਾਇਰਾਂ ਦੀ ਦੁਕਾਨ ਦਾ ਉਦਘਾਟਨ 23 ਜੂਨ 2022 ਨੂੰ ਹੋਇਆ ਸੀ, ਜਿਸ ਦਾ ਉਦਘਾਟਨ ਬਲਾਚੌਰ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਕੀਤਾ ਗਿਆ ਸੀ।ਦੁਕਾਨ ਦੇ ਮਾਲਕ ਜਤਿੰਦਰ ਕੁਮਾਰ ਪੁੱਤਰ ਸੁਰਜੀਤ ਕੁਮਾਰ ਵਾਰਡ ਨੰਬਰ 2022 ਬਲਾਚੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਐਤਵਾਰ ਨੂੰ ਸ਼ਾਮ ਕਰੀਬ 6 ਵਜੇ ਆਪਣੀ ਦੁਕਾਨ ਬੰਦ ਕਰਕੇ ਚਲੇ ਗਏ।ਸਵੇਰੇ ਉਨ੍ਹਾਂ ਨੂੰ ਲਗਭਗ 6 ਵਜੇ ਗੁਆਂਢ ਵਿੱਚ ਰਹਿੰਦੇ ਪਰਿਵਾਰ ਦੇ ਮੈਂਬਰ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਹੈ, ਕੀ ਗੱਲ ਹੋ ਗਈ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਅਸ਼ੀ ਤਾਂ ਦੁਕਾਨ ਦਾ ਸ਼ਟਰ ਨਹੀਂ ਖੋਲ੍ਹਿਆ,ਉਹ ਦੁਕਾਨ ਤੇ ਆ ਗਏ।ਉਨ੍ਹਾਂ ਨੇ ਆ ਕੇ ਦੇਖਿਆ ਕਿ ਸ਼ਟਰ ਦੇ ਜਿੰਦਰੇ ਸਮੇਤ ਪੱਤੀਆਂ ਤੋੜੀਆਂ ਗਈਆਂ ਸਨ ਅਤੇ ਦੁਕਾਨ ਦੇ ਵਿੱਚ ਟਾਇਰ ਕੋਈ ਨਹੀਂ ਸੀ।ਸਾਰੇ ਟਾਇਰ ਚੋਰ ਚੋਰੀ ਕਰਕੇ ਲੈ ਗਏ ਸਨ। ਲਗਭਗ 250 ਟਾਇਰ ਚੋਰੀ ਹੋਏ ਹਨ। ਜਿਸ ਦੀ ਕੀਮਤ ਲਗਭਗ 6 ਤੋ 7 ਲੱਖ ਰੁਪਏ ਬਣਦੀ ਹੈ। ਉਨ੍ਹਾਂ ਨੇ ਦੱਸਿਆ ਕਿ 23 ਜੂਨ 2022 ਨੂੰ ਦੁਕਾਨ ਦਾ ਉਦਘਾਟਨ ਕੀਤਾ ਸੀ। ਅਜੇ ਦੋ ਤਿੱਨ ਟਾਇਰਾਂ ਦੀਆਂ ਜੋੜੀਆਂ ਹੀ ਵਿਕੀਆਂ ਸਨ। ਬੀਤੀ ਰਾਤ ਤਿੰਨ ਚਾਰ ਜੁਲਾਈ ਸਵਾ 2 ਵਜੇ ਦੇ ਕਰੀਬ ਉਨ੍ਹਾਂ ਦਾ ਸੀਸੀਟੀਵੀ ਕੈਮਰਾ ਬੰਦ ਹੋ ਗਿਆ। ਜਿਸ ਵਿੱਚ ਇੱਕ ਐੱਲਪੀ ਟਰੱਕ ਦੁਕਾਨ ਦੇ ਨਾਲ ਲਗਾ ਕੇ ਦੁਕਾਨ ਵਿੱਚੋਂ ਟਾਇਰ ਚੋਰੀ ਕੀਤੇ ਗਏ ਹਨ। ਜਿਸ ਵਿਚ ਡੀਵੀਆਰ, ਟੂਲ ਕਿੱਟ ਦੇ ਨਾਲ ਟਾਇਰ ਨਵੇਂ ਚੋਰੀ ਹੋ ਗਏ ਹਨ।ਮੌਕੇ ਤੇ ਬਲਾਚੌਰ ਦੇ ਡੀ ਐੱਸ ਪੀ ਸੁਰਿੰਦਰ ਚਾਂਦ ਉਹਨਾਂ ਦੇ ਨਾਲ ਫਿੰਗਰ ਪ੍ਰਿੰਟ ਵਾਲੇ ਅਤੇ ਸਿਟੀ ਥਾਣਾ ਐਸਐਚਓ ਸੁਖਦੇਵ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਨੇ ਮੌਕੇ ਤੇ ਜਾਇਜ਼ਾ ਲਿਆ ਅਤੇ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਦਰਜ ਕਰ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।