Prime Punjab Times

Latest news
DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ
ADVERTISEMENT
You are currently viewing ਇਨਵਰਵੀਲ ਕਲੱਬ ਵੱਲੋਂ ਡਾ ਡੇਅ ਤੇ ਸਿਵਲ ਹਸਪਤਾਲ ‘ਚ ਵੱਧੀਆਂ ਸੇਵਾਵਾਂ ਨਿਭਾ ਰਹੇ ਡਾਕਟਰਾਂ ਨੂੰ ਕੀਤਾ ਸਨਮਾਨਿਤ

ਇਨਵਰਵੀਲ ਕਲੱਬ ਵੱਲੋਂ ਡਾ ਡੇਅ ਤੇ ਸਿਵਲ ਹਸਪਤਾਲ ‘ਚ ਵੱਧੀਆਂ ਸੇਵਾਵਾਂ ਨਿਭਾ ਰਹੇ ਡਾਕਟਰਾਂ ਨੂੰ ਕੀਤਾ ਸਨਮਾਨਿਤ

ਇਨਵਰਵੀਲ ਕਲੱਬ ਵੱਲੋਂ ਡਾ ਡੇਅ ਤੇ ਸਿਵਲ ਹਸਪਤਾਲ ‘ਚ ਵੱਧੀਆਂ ਸੇਵਾਵਾਂ ਨਿਭਾ ਰਹੇ ਡਾਕਟਰਾਂ ਨੂੰ ਕੀਤਾ ਸਨਮਾਨਿਤ

ਡਾਕਟਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਕੋਈ ਨੋਕਰੀ ਨਹੀਂ ਬਲਕਿ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ : ਡਾ ਨਿੱਜਰ

ਬਟਾਲਾ 2 ਜੁਲਾਈ (ਅਵਿਨਾਸ਼ ਸ਼ਰਮਾ ) : ਇੰਨਰਵੀਲ ਕਲੱਬ ਬਟਾਲਾ ਵੱਲੋਂ ਦਫਤਰ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਬਟਾਲਾ ਵਿਖੇ ਡਾਕਟਰ ਡੇਅ ਨੂੰ ਮਨਾਉਣ ਸਬੰਧੀ ਇੱਕ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਡਾ. ਸਤਿੰਦਰ ਨਿੱਜਰ ਡਿਸਟ੍ਰਿਕ ਚੇਅਰਮੈਨ ਇੰਨਰਵੀਲ ਕਲੱਬ ਬਟਾਲਾ, ਸ਼੍ਰੀ ਮੀਨਾ ਚਾਂਡੇ ਪ੍ਰੈਜੀਡੈਂਟ, ਸ਼੍ਰੀ ਗਵਨੀਤ, ਸ਼੍ਰੀ ਅਨੂੰ ਵਰਮਾ, ਸ਼੍ਰੀ ਰਸਨੀਤ ਅਤੇ ਸ਼੍ਰੀ ਪੂਜਾ ਅਬਰੋਲ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ‘ਤੇ ਡਾ. ਸਤਿੰਦਰ ਨਿੱਜਰ ਡਿਸਟ੍ਰਿਕ ਚੇਅਰਮੈਨ ਇੰਨਰਵੀਲ ਕਲੱਬ ਬਟਾਲਾ ਵੱਲੋਂ ਡਾਕਟਰਾਂ ਦੇ ਕੰਮਕਾਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਉਹ ਇੱਕ ਨੌਕਰੀ ਨਹੀਂ ਬਲਕਿ ਮਨੁੱਖਤਾ ਦੀ ਇੱਕ ਬਹੁਤ ਵੱਡੀ ਸੇਵਾ ਕਰ ਰਹੇ ਹਨ। ਇੰਨਰਵੀਲ ਕਲੱਬ ਬਟਾਲਾ ਵੱਲੋਂ ਵਧੀਆ ਸਿਹਤ ਸੇਵਾਵਾਂ ਦੇਣ ਲਈ ਮਾਤਾ ਸੁਲੱਖਣੀ ਜੀ, ਸਿਵਲ ਹਸਪਤਾਲ ਦੇ ਡਾਕਟਰਾਂ ਡਾ. ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ I/c, ਸਿਵਲ ਹਸਪਤਾਲ ਬਟਾਲਾ, ਡਾ. ਹਰਪਾਲ ਸਿੰਘ ਐਨੇਥੀਸੀਆ ਸਪੈਸ਼ਲਿਸਟ, ਡਾ. ਕੁਲਦੀਪ ਸਿੰਘ, ਐਨੇਸਥੀਸੀਆ ਸਪੈਸ਼ਲਿਸਟ, ਡਾ. ਹਰਪ੍ਰੀਤ ਸਿੰਘ ਆਰਥੋਪੈਡਿਕ ਸਰਜਨ, ਡਾ. ਪਰਜੀਤ ਕੌਰ ਸਰਜੀਕਲ ਸਪੈਸ਼ਲਿਸਟ, ਡਾ. ਭੁਪਿੰਦਰਜੀਤ ਕੌਰ ਗਾਇਨੀਕੋਲੋਜਿਸਟ, ਡਾ. ਤੇਜਿੰਦਰ ਕੌਰ ਸਕਿਨ ਸਪੈਸ਼ਲਿਸਟ, ਡਾ. ਰਵਿੰਦਰ ਸਿੰਘ ਬੱਚਿਆਂ ਦੇ ਮਾਹਿਰ, ਡਾ. ਰੀਤੂ ਪੁਨੀਤ ਕੌਰ ਟੀ.ਬੀ. ਅਤੇ ਚੈਸਟ ਸਪੈਸ਼ਲਿਸਟ ਨੂੰ ਸਨਮਾਨਿਤ ਕੀਤਾ ਗਿਆ।

ਅਖੀਰ ਵਿੱਚ ਡਾ. ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ I/c, ਸਿਵਲ ਹਸਪਤਾਲ ਬਟਾਲਾ ਬਟਾਲਾ ਵੱਲੋਂ ਇੰਨਰਵੀਲ ਕਲੱਬ, ਬਟਾਲਾ ਦਾ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਦੀ ਹੌਂਸਲਾ ਅਫਜਾਈ ਕਰਨ ਲਈ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਇੰਨਰਵੀਲ ਕਲੱਬ ਬਟਾਲਾ ਨਾਲ਼ ਮਿਲ ਕੇ ਲੋਕਾਂ ਦੀ ਸੇਵਾ ਕਰਨ ਦਾ ਭਰੋਸਾ ਦਿਵਾਇਆ ਗਿਆ।