Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing LATEST.. ਪੰਜਾਬ ਪੁਲੀਸ ਦਾ ਨਿਵੇਕਲਾ ਕਾਰਨਾਮਾ……. 

LATEST.. ਪੰਜਾਬ ਪੁਲੀਸ ਦਾ ਨਿਵੇਕਲਾ ਕਾਰਨਾਮਾ……. 

ਪੰਜਾਬ ਪੁਲੀਸ ਦਾ ਨਿਵੇਕਲਾ ਕਾਰਨਾਮਾ……. 

ਪੀਡ਼ਤ ਵਿਅਕਤੀ ਤੇ ਹੀ ਪੁਲਸ ਨੇ ਦਰਜ ਕੀਤਾ 26 ਦਾ ਪਰਚਾ  

ਪੀੜਤ ਧਿਰ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਲਾਏ ਪੰਜਾਬ ਪੁਲਸ ਤੇ ਗੰਭੀਰ ਦੋਸ਼ 

ਡਾਕਟਰਾਂ ਵੱਲੋਂ ਦਿੱਤੀ ਰਿਪੋਰਟ ਤੇ ਹੀ ਲੱਗੀ ਧਾਰਾ 26 : ਡੀਐੱਸਪੀ ਦਾ ਪੱਖ  

ਹੁਸ਼ਿਆਰਪੁਰ (ਤਰਸੇਮ ਦੀਵਾਨਾ ) : ਪੰਜਾਬ ਪੁਲੀਸ ਦਾ ਨਿਵੇਕਲਾ ਕਾਰਨਾਮਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਜਦੋਂ ਥਾਣਾ ਸਦਰ ਦੀ ਪੁਲੀਸ ਨੇ ਪੀੜਤ ਧਿਰ ‘ਤੇ ਹੀ ਧਾਰਾ 26 ਲਗਾ ਦਿੱਤੀ।ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਪੰਜਾਬ ਪੁਲੀਸ ਦੇ ਡੀ ਐੱਸ ਪੀ ਨੇ ਧਾਰਾ 26 ਲਗਾਉਣ ਲਈ ਡਾਕਟਰਾਂ ਦੀ ਰਿਪੋਰਟ ਨੂੰ ਜ਼ਿੰਮੇਵਾਰ ਦੱਸਿਆ।ਦੂਜੇ ਪਾਸੇ ਪੀੜਤ ਧਿਰ ਨੇ ਕੇਸਾਂ ਸਮੇਤ ਧਾਰਮਿਕ ਚਿਨ੍ਹਾਂ ਦੀ ਬੇਅਦਬੀ ਲਈ ਦੂਜੀ ਧਿਰ ਨੂੰ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਖ਼ਿਲਾਫ਼ ਧਾਰਾ 295 ਏ ਲਗਾਉਣ ਦੀ ਗੁਹਾਰ ਲਗਾਈ ਹੈ।ਪੀੜਤ ਧਿਰ ਨੇ ਇਹ ਵੀ ਇਲਜ਼ਾਮ ਲਾਇਆ ਕਿ ਵਿਰੋਧੀ ਪਾਰਟੀ ਨੇ ਆਪਣੇ ਖ਼ਿਲਾਫ਼ ਬਣਦੀ ਧਾਰਾ ਨੂੰ ਨਰਮ ਕਰਨ ਲਈ ਹੀ ਦਬਾਓ ਪਾਉਣ ਲਈ ਗਲਤ ਢੰਗ ਨਾਲ ਡਾਕਟਰਾਂ ਦੀ ਮਿਲੀਭੁਗਤ ਨਾਲ 26 ਵਾਲੀ ਖੇਡ ਖੇਡੀ ਹੈ।

ਇਹ ਹੈ ਮਾਮਲਾ;

 ਹੁਸ਼ਿਆਰਪੁਰ ਦੇ ਇਕ ਰੈਸਟੋਰੈਂਟ ਵਿਚ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੀੜਤ ਧਿਰ ਮਨਦੀਪ ਕੌਰ ਪਤਨੀ ਬਲਵੀਰ ਸਿੰਘ ਵਾਸੀ ਪਿੰਡ ਮਹਿਤਪੁਰ ਨੇ ਦੱਸਿਆ ਕਿ ਉਸ ਦੇ ਭਰਾ ਬਹਾਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬੂਥਗੜ੍ਹ ਨੇ ਉਨ੍ਹਾਂ ਦੇ ਪਿੰਡ ਮਹਿਤਪੁਰ ਵਿੱਚ ਸੁਖਜੀਤ ਕੌਰ ਵਿਧਵਾ ਇੰਦਰਜੀਤ ਸਿੰਘ ਪਾਸੋਂ ਸਾਢੇ ਤੇਰਾਂ ਮਰਲੇ ਜ਼ਮੀਨ ਖਰੀਦ ਕੇ 21 ਜੂਨ 2021 ਨੂੰ ਉਸ ਦੀ ਰਜਿਸਟਰੀ ਕਰਵਾਈ ਸੀ। ਜਦੋਂ ਉਸ ਦਾ ਭਰਾ ਬਹਾਦਰ ਸਿੰਘ ਅਤੇ ਉਸ ਦਾ ਪਤੀ ਬਲਵੀਰ ਸਿੰਘ ਜ਼ਮੀਨ ਦੇਖਣ ਲਈ 22 ਮਈ 2022 ਨੂੰ ਪਹੁੰਚੇ ਤਾਂ ਉਨ੍ਹਾਂ ਦੇ ਨਾਲ ਸ਼ਰਨਜੀਤ ਸਿੰਘ ਲੰਬੜਦਾਰ,ਅਨੀਤਾ ਰਾਣੀ,ਹਰਭਜਨ ਸਿੰਘ,ਉਸ ਦੀ ਪਤਨੀ ਗੁਰਮੀਤ ਕੌਰ ਤੇ ਬੇਟਾ ਮਨਜੀਤ ਸਿੰਘ ਨੇ ਝਗੜਾ ਕੀਤਾ ਅਤੇ ਗਾਲੀ ਗਲੋਚ ਕੀਤੀ।ਜਿਸ ਦਾ ਵਿਰੋਧ ਕਰਨ ਤੇ ਉਨ੍ਹਾਂ ਨੇ ਉਸਦੇ ਪਤੀ ਬਲਬੀਰ ਸਿੰਘ ਅਤੇ ਬਹਾਦਰ ਸਿੰਘ ਉੱਪਰ ਹਮਲਾ ਕਰ ਦਿੱਤਾ ਅਤੇ ਉਸ ਦੇ ਪਤੀ ਬਲਬੀਰ ਸਿੰਘ ਦੇ ਕੇਸਾਂ ਤੇ ਦਾਹੜੀ ਦੇ ਵਾਲਾਂ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਉਸ ਦੇ ਪਤੀ ਦੇ ਗੁੱਝੀਆਂ ਸੱਟਾਂ ਲੱਗੀਆਂ।ਉਸ ਦੇ ਪਤੀ ਨੂੰ ਵਰਿੰਦਰ ਸਿੰਘ ਗੀਤਕਾਰ ਸੋਨੂੰ ਅਤੇ ਹੋਰਾਂ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖ਼ਲ ਕਰਵਾ ਦਿੱਤਾ ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਵਰਿੰਦਰ ਅਤੇ ਗੁਰਜੀਤ ਕੌਰ ਨੂੰ ਘੇਰ ਕੇ ਉਕਤ ਵਿਅਕਤੀਆਂ ਨੇ ਉਨ੍ਹਾਂ ਉਪਰ ਤਲਵਾਰਾਂ ਨਾਲ ਹਮਲਾ ਕਰ ਦਿੱਤਾ।ਜਿਸ ਕਾਰਨ ਉਨ੍ਹਾਂ ਨੂੰ ਵੀ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ।ਮਨਦੀਪ ਕੌਰ ਮੁਤਾਬਕ ਉਸ ਦੇ ਪਤੀ ਦੇ ਪਹਿਲਾਂ ਬਿਆਨ ਹੋਏ ਅਤੇ ਐੱਮ ਐੱਲ ਆਰ ਵੀ ਪਹਿਲਾਂ ਕੱਟ ਹੋਈ ਪੁਲੀਸ ਨੇ ਉਨ੍ਹਾਂ ਦੀ ਕੇਵਲ ਡੀਡੀਆਰ ਹੀ ਕੱਟੀ।ਉਨ੍ਹਾਂ ਨੇ ਬਾਅਦ ਵਿੱਚ ਪਤਾ ਲੱਗਾ ਕਿ ਪੁਲੀਸ ਨੇ ਦੂਜੀ ਵਿਰੋਧੀ ਪਾਰਟੀ ਦੀ ਸ਼ਿਕਾਇਤ ਤੇ ਸਾਡੇ ਖ਼ਿਲਾਫ਼ ਐੱਫਆਈਆਰ ਦਰਜ ਕਰ ਦਿੱਤੀ ਤੇ ਧ‍ਾਰਾ 23-24 ਲਗਾ ਦਿੱਤੀ।ਉਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਠੀਕ ਇੱਕ ਮਹੀਨੇ ਬਾਅਦ ਇਸ ਵਿੱਚ ਧਾਰਾ 26 ਦਾ ਵਾਧਾ ਕਰ ਦਿੱਤਾ ਗਿਆ।ਮਨਦੀਪ ਕੌਰ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ ਵੱਲੋਂ ਬੁਲਾਏ ਸਮੇਂ ਤੇ ਪੁੱਜਦੇ ਰਹੇ।ਜਦਕਿ ਦੂਜੀ ਧਿਰ ਕੇਵਲ ਇੱਕ ਵਾਰ ਹੀ ਆਈ।ਪੀੜਤ ਧਿਰ ਮਨਦੀਪ ਕੌਰ ਨੇ ਕਿਹਾ ਪੁਲਿਸ ਉਨਾਂ ਉੱਪਰ ਗਲਤ ਢੰਗ ਨਾਲ ਕੇਸ ਦਰਜ ਕਰਕੇ ਦਬਾਓ ਬਣਾ ਰਹੀ ਹੈ।ਜਦਕਿ ਸਾਡੇ ਕੋਲ ਕੇਸਾਂ ਦੀ ਬੇਅਦਬੀ ਦੇ ਵੀਡੀਓ ਸਬੂਤ ਹੋਣ ਦੇ ਬਾਵਜੂਦ ਵੀ ਸਾਡੀ ਸੁਣਵਾਈ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਥਾਣਾ ਸਦਰ ਦਾ ਸਾਹਮਣੇ ਧਰਨਾ ਲਾਉਣ ਲਈ ਮਜਬੂਰ ਹੋਣਗੇ ਜੇ ਲੋੜ ਪਈ ਤਾਂ ਖੁਦਕੁਸ਼ੀ ਵੀ ਕੀਤੀ ਜਾ ਸਕਦੀ ਹੈ।

ਕੀ ਕਹਿੰਦੇ ਨੇ ਡੀ ਐੱਸ ਪੀ ਪ੍ਰੇਮ ਸਿੰਘ;

ਇਸ ਮਾਮਲੇ ਵਿੱਚ ਸੰਪਰਕ ਕੀਤੇ ਜਾਣ ਤੇ ਡੀਐੱਸਪੀ ਪ੍ਰੇਮ ਸਿੰਘ ਨੇ ਕਿਹਾ ਕਿ ਪੁਲੀਸ ਦੀ ਧਾਰਾ 26 ਲਾਉਣ ਦੀ ਕੋਈ ਨਿੱਜੀ ਰੰਜਿਸ਼ ਨਹੀਂ ਹੈ।ਜੇਕਰ ਇਸ ਮਾਮਲੇ ਵਿੱਚ ਧਾਰਾ 26 ਲੱਗੀ ਹੈ ਤਾਂ ਇਹ ਡਾਕਟਰਾਂ ਵੱਲੋਂ ਦਿੱਤੀ ਰਿਪੋਰਟ ਦੇ ਮੁਤਾਬਕ ਹੀ ਲਾਈ ਗਈ ਹੈ।ਉਨ੍ਹਾਂ ਕਿਹਾ ਕਿ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕਰਕੇ ਪੀੜਤ ਵਿਅਕਤੀਆਂ ਨੂੰ ਇਨਸਾਫ ਦਿੱਤਾ ਜਾਵੇਗਾ।

ਫੋਟੋ ਮੁਨੀਰ

 

error: copy content is like crime its probhihated