Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਸ.ਸ.ਸ.ਸ.ਸਕੂਲ ਕਮਾਹੀ ਦੇਵੀ ਦੇ 18 ਵਿਦਿਆਰਥੀਆਂ ਨੇ ਮੈਰਿਟ ਸੂਚੀ ‘ਚ ਥਾਂ ਹਾਸਲ ਕਰਕੇ ਸਕੂਲ,ਮਾਪਿਆਂ ਅਤੇ ਇਲਾਕੇ ਦਾ ਨਾਂ ਕੀਤਾ ਰੌਸ਼ਨ 

ਸ.ਸ.ਸ.ਸ.ਸਕੂਲ ਕਮਾਹੀ ਦੇਵੀ ਦੇ 18 ਵਿਦਿਆਰਥੀਆਂ ਨੇ ਮੈਰਿਟ ਸੂਚੀ ‘ਚ ਥਾਂ ਹਾਸਲ ਕਰਕੇ ਸਕੂਲ,ਮਾਪਿਆਂ ਅਤੇ ਇਲਾਕੇ ਦਾ ਨਾਂ ਕੀਤਾ ਰੌਸ਼ਨ 

ਸ.ਸ.ਸ.ਸ.ਸਕੂਲ ਕਮਾਹੀ ਦੇਵੀ ਦੇ 18 ਵਿਦਿਆਰਥੀਆਂ ਨੇ ਮੈਰਿਟ ਸੂਚੀ ‘ਚ ਥਾਂ ਹਾਸਲ ਕਰਕੇ ਸਕੂਲ,ਮਾਪਿਆਂ ਅਤੇ ਇਲਾਕੇ ਦਾ ਨਾਂ ਕੀਤਾ ਰੌਸ਼ਨ 

ਕਮਾਹੀ ਦੇਵੀ / ਦਸੂਹਾ (ਚੌਧਰੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਮਾਹੀ ਦੇਵੀ ਦੇ 18 ਵਿਦਿਆਰਥੀਆਂ ਨੇ ਮੈਰਿਟ ਸੂਚੀ ‘ਚ ਥਾਂ ਹਾਸਲ ਕਰਕੇ ਸਕੂਲ,ਮਾਪਿਆਂ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਰਾਜੇਸ਼ ਠਾਕੁਰ ਨੇ ਦੱਸਿਆ ਕਿ ਹੁਸ਼ਿਆਰਪੁਰ ਜਿਲੇ ਦਾ ਇਹ ਸਕੂਲ ਨੀਮ ਪਹਾੜੀ ਇਲਾਕੇ ਵਿੱਚ ਪੈਂਦਾ ਹੈ ਜੋ ਕਿ ਹਮੇਸ਼ਾ ਹੀ ਆਪਣੀ ਕਾਰਗੁਜਾਰੀ ਕਾਰਣ ਸੁਰਖੀਆਂ ਵਿੱਚ ਰਹਿੰਦਾ ਹੈ।ਹੁਣ ਵੀ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋ ਇੱਕੋ ਹੀ ਅਜਿਹਾ ਸਕੂਲ ਹੈ ਜਿਸ ਦੇ ਇੰਨੇ ਬੱਚਿਆਂ ਨੇ ਮੈਰਿਟ ਲਿਸਟ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ ਹਨ।ਜਿਸ ਵਿੱਚ ਰੋਹਿਤ ਕੁਮਾਰ ਪੁੱਤਰ ਸ਼ਾਮ ਲਾਲ ਨੇ 500 ਵਿੱਚ 496 ਅੰਕ ਹਾਸਿਲ ਕਰਕੇ ਮੈਰਿਟ ਲਿਸਟ ਵਿੱਚ ਦੂਜਾ ਰੈਂਕ ਹਾਸਿਲ ਕੀਤਾ ਹੈ ਜਦੋਂ ਕਿ ਸਾਇੰਸ ਸਟਰੀਮ ਵਿੱਚੋਂ ਇਸ ਵਿਦਿਆਰਥੀ ਦੀ ਪੂਰੇ ਪੰਜਾਬ ਵਿੱਚ ਪਹਿਲਾ ਰੈਂਕ ਹੈ।ਇਸ ਤਰ੍ਹਾਂ ਮੈਰਿਟ ਵਿੱਚ ਆਉਣ ਵਾਲੇ ਹੋਰ ਵਿਦਿਆਰਥੀਆ ਵਿੱਚ ਅਜੇ ਠਾਕੁਰ,ਬਲਰਾਜ ਸਿੰਘ,ਸੋਨੀਆ,ਉਂਕਾਰ ਸਿੰਘ,ਸੰਜਨਾ ਚੌਧਰੀ,ਲਲਿਤ ਕੁਮਾਰ,ਸ਼ੇਰੀ ਮੇਲਾ ਰਾਮ,ਸੰਜਨਾ ਕੁਮਾਰੀ,ਸੁਨੀਲ ਕੁਮਾਰ,ਸੁਹਾਨੀ ਠਾਕੁਰ,ਮੋਹਨ ਸਿੰਘ,ਹਰਦੀਪ ਸਿੰਘ,ਪਿਆਰ ਸਿੰਘ,ਹਿਤਾਸ਼ੂ,ਕੁਲਜੀਤ ਸਿੰਘ,ਤ੍ਰਿਨੇਸ਼ ਕੁਮਾਰ,ਅਸ਼ਵਨੀ ਕੁਮਾਰ, ਵਿਸ਼ਵਦੀਪ ਸਿੰਘ,ਕੁਲਜੀਤ ਸਿੰਘ,ਵੰਸ਼ ਠਾਕੁਰ,ਕਰਨੈਲ ਸਿੰਘ, ਹਰਸ਼ ਕੁਮਾਰ,ਸੁਰੇਸ਼ ਕੁਮਾਰ,ਦਵਿੰਦਰ ਕੁਮਾਰ,ਸੁਰਿੰਦਰ ਕੁਮਾਰ, ਅੰਸ਼ਿਤਾ ਸ਼ਰਮਾ,ਪਵਨ ਕੁਮਾਰ,ਸਾਂਚਿਆ,ਸਰਬਜੀਤ,ਸ਼ਗੁਨ ਪਟਿਆਲ,ਦਿਨੇਸ਼ ਕੁਮਾਰ ਅਤੇ ਮਹਿਕ,ਹਰਬੰਸ ਲਾਲ ਨੇ ਮੈਰਿਟ ਵਿੱਚ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਬੱਚਿਆਂ ਦੀ ਇਸ ਪ੍ਰਾਪਤੀ ਲਈ ਸਕੂਲ ਦਾ ਸਾਰਾ ਹੀ ਸਟਾਫ, ਖ਼ਾਸ ਤੌਰ ਤੇ ਸਕੂਲ ਦੀ ਸਾਇੰਸ ਟੀਮ ਵਧਾਈ ਦੀ ਪਾਤਰ ਹੈ।ਇਸ ਮੌਕੇ ਸਕੂਲ ਵਿੱਚ ਪ੍ਰਿੰਸੀਪਲ ਰਾਜੇਸ਼ ਠਾਕੁਰ, ਲੈਕ.ਵਿਜੈ ਕੁਮਾਰ ਸ਼ਰਮਾ ,ਲੈਕ ਅਰਵਿੰਦ ਗੌਤਮ,ਲੈਕ,ਸੂਰਜ ਪ੍ਰਕਾਸ਼,ਲੈਕ,ਜੋਤਸਨਾ ,ਸੋਹਨ ਸਿੰਘ,ਰਾਜ ਕੁਮਾਰ,ਨਾਰੇਸ਼ ਕੁਮਾਰ,ਵਿਦੇਸ਼ ਕੁਮਾਰ,ਧਰਮਿੰਦਰ ਕੁਮਾਰ,ਰੇਖਾ ਦੇਵੀ,ਅਰੁਣ ਕੁਮਾਰ,ਸਤਵੀਰ ਸਿੰਘ,ਰਾਜੇਸ਼ ਕੁਮਾਰ ਆਦਿ ਹਾਜਿਰ ਸਨ।

ਫੋਟੋ ਕੈਪਸ਼ਨ- ਪ੍ਰਿੰਸੀਪਲ ਰਾਜੇਸ਼ ਠਾਕੁਰ ਤੇ ਸਟਾਫ਼ ਮੈਂਬਰ ਮੈਰਿਟ ਸੂਚੀ ‘ਚ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ।

error: copy content is like crime its probhihated